ਸੀਪੀਆਈ ਐਮਐਲ ਲਿਬਰੇਸ਼ਨ ਵੱਲੋਂ ਕਾਂਗਰਸੀ ਉਮੀਦਵਾਰ ਰੰਧਾਵਾ ਦੇ ਹੱਕ ਵਿੱਚ ਰੈਲੀ ਕੀਤੀ-ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਫ਼ਤਹਿਗੜ੍ਹ ਚੂੜੀਆਂ, ਗੁਰਦਾਸਪੁਰ, 31 ਮਈ ( ਸਰਬਜੀਤ ਸਿੰਘ)- ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਨੇ ਫ਼ਤਹਿਗੜ੍ਹ ਚੂੜੀਆਂ ਦੇ ਨਜ਼ਦੀਕੀ ਕਸਬੇ ਪਿੰਡੀ ਵਿਖੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਿੱਚ ਰੈਲੀ ਕੀਤੀ।

ਇਸ ਸਮੇਂ ਬੋਲਦਿਆਂ ਲਿਬਰੇਸ਼ਨ ਆਗੂ ਦਲਬੀਰ ਭੋਲਾ ਮਲਕਵਾਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਵੇਂ ਇੰਡੀਆ ਗਠਜੋੜ ਦਾ ਹਿੱਸਾ ਹੈ ਪਰ ਅਸੀਂ ਆਪਣੀਆਂ ਪਾਰਟੀ ਸਟੇਜਾਂ ਉਪਰ ਪੰਜਾਬ ਦੇ ਲਗਭਗ 8 ਲੋਕ ਸਭਾ ਹਲਕਿਆਂ ਵਿਚ ਕਾਂਗਰਸ ਦੇ ਉਮੀਦਵਾਰਾ ਨੂੰ ਬੁਲਾ ਕੇ ਉਹਨਾਂ ਨੂੰ ਹਮਾਇਤ ਦਿੱਤੀ ਹੈ ਅਤੇ ਵਾਇਦਾ ਲਿਆ ਹੈ ਕਿ ਸਾਡੀ ਪਾਰਟੀ ਆਮ ਮਜ਼ਦੂਰਾਂ ਕਿਸਾਨਾਂ ਦੀ ਪਾਰਟੀ ਹੈ ਜਿਨ੍ਹਾਂ ਦੇ ਅਹਿਮ ਮੁੱਦੇ ਜਿੱਤਣ ਤੋਂ ਬਾਅਦ ਲੋਕ ਸਭਾ ਵਿੱਚ ਉਠਾਉਣੇ ਹੋਣਗੇ, ਜਿਨ੍ਹਾਂ ਮੁਦਿਆਂ ਵਿੱਚ ਮਜ਼ਦੂਰਾਂ ਕਿਸਾਨਾਂ ਦੇ ਸਰਕਾਰੀ ਗੈਰ ਸਰਕਾਰੀ ਕਰਜ਼ੇ ਮੁਆਫ਼ ਕੀਤੇ ਜਾਣ,ਹਰ ਤਰ੍ਹਾਂ ਦੇ ਬੇਰੁਜ਼ਗਾਰ ਨੂੰ ਰੋਜ਼ਗਾਰ ਦਿੱਤਾ ਜਾਵੇ, ਬੇਘਰਿਆਂ ਨੂੰ ਘਰ, ਪਲਾਟ ਦਿਤੇ ਜਾਣ, ਕਚੇ ਘਰਾਂ ਨੂੰ ਪੱਕੇ ਕਰਨ ਲਈ 5 ਲੱਖ ਦੀ ਗ੍ਰਾਂਟ ਦਿੱਤੀ ਜਾਵੇ, ਗਰੀਬਾਂ ਲਈ ਫ੍ਰੀ ਮੈਡੀਕਲ ਅਤੇ ਸਿਖਿਆ ਸਹੂਲਤ ਲਾਗੂ ਹੋਵੇ,ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ਅਤੇ ਮਜ਼ਦੂਰ ਪਰਿਵਾਰਾਂ ਨੂੰ ਰੋਜ਼ਗਾਰ ਜਾਂ 10000 ਰੁਪਏ ਮਹੀਨਾ ਸਹਾਇਤਾ ਦਿੱਤੀ ਜਾਵੇ, ਕਿਸਾਨਾਂ ਲਈ ਐਮ ਐਸ ਐਸ ਪੀ ਗਰੰਟੀ ਕਨੂੰਨ ਬਣਾਇਆ ਜਾਵੇ। ਆਗੂਆਂ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਜਨਤਾ ਨੇ ਸਭ ਹਾਕਮ ਪਾਰਟੀਆਂ ਨੂੰ ਦਰਸਾ ਦਿੱਤਾ ਹੈ ਕਿ ਭਵਿੱਖ ਵਿਚ ਜੋ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ ਉਹ ਹੀ ਦੁਬਾਰਾ ਜਨਤਾ ਤੋਂ ਵੋਟਾਂ ਮੰਗਣ ਜਾ ਸਕਿਆ ਕਰੇਗੀ। ਰੈਲੀ ਵਿਚ ਰਮਨਪ੍ਰੀਤ ਪਿਡੀ, ਕੁਲਦੀਪ ਰਾਜੂ, ਬਚਨ ਸਿੰਘ ਤੇਜਾ ਕਲਾਂ ਅਤੇ ਹੋਰ ਦਰਜਨਾਂ ਔਰਤ ਆਗੂ ਸ਼ਾਮਲ ਸਨ

Leave a Reply

Your email address will not be published. Required fields are marked *