ਗੁਰਦਾਸਪੁਰ, 7 ਅਕਤੂਬਰ (ਸਰਬਜੀਤ ਸਿੰਘ)- ਪੰਜਾਬ ਸਰਕਾਰ ਨੇ 1766 ਸੇਵਾ ਮੁੱਕਤ ਪਟਵਾਰੀਆ ਦੀ ਠੇਕੇ ’ਤੇ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਦੇ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਇਨਾਂ ਕਰਮਚਾਰੀਆਂ ਦੀਆਂ ਪਹਿਲਾਂ ਤਨਖਾਹ 25 ਹਜਾਰ ਰੂਪਏ ਸੀ, ਜਦੋਂ ਕਿ ਹੁਣ 35 ਹਜਾਰ ਰੂਪਏ ਪ੍ਰਤੀ ਮਹੀਨਾ ਮਿਲਿਆ ਕਰੇਗੀ। ਇਹ ਪੰਜਾਬ ਲੈਂਡ ਰਿਕਾਰਡ ਸਰਵਿਸਿਸ ਵੱਲੋਂ ਅਦਾ ਕੀਤੀ ਜਾਵੇਗੀ। ਇੰਨਾਂ ਦੀ ਉਮਰ ਦੀ ਹੱਦ 64 ਸਾਲ ਤੋਂ ਵਧਾ ਕੇ 67 ਸਾਲ ਤੱਕ ਕੀਤੀ ਗਈ ਹੈ। ਇਸ ਸਬੰਧੀ ਰਿਟਾਇਰ ਪਟਵਾਰੀ ਦੁਬਾਰਾ ਨੌਕਰੀ ’ਤੇ ਸਰਕਾਰ ਰੱਖੇਗੀ।ਜਿਸ ਨਾਲ ਬੇਰੁਜਗਾਰ ਨੌਜਵਾਨ ਵਰਗ ਵਿੱਚ ਸਰਕਾਰ ਪ੍ਰਤੀ ਕਾਫੀ ਰੋਹ ਵੇਖਣ ਨੂੰ ਮਿਲ ਰਿਹਾ ਹੈ। ਕਿਉਕਿ ਉਹ ਬੇਰੁਜਗਾਰ ਅਤੇ ਪੜੇ ਲਿਖੇ ਹੋਣ ਕਰਕੇ ਉਨਾਂ ਨੂੰ ਰੁਜਗਾਰ ਦੇਣ ਦੀ ਬਜਾਏ ਪੰਜਾਬ ਸਰਕਾਰ ਮੁੜ ਸੇਵਾ ਮੁੱਕਤ ਪੈਨਸ਼ਨ ਪਟਵਾਰੀਆਂ ਨੂੰ ਕੰਮ ਦੇ ਰਹੀ ਹੈ।