ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਤੇ ਪੁਨਰ ਸੁਰਜੀਤ ਅਕਾਲੀ ਦਲ ਦੀ ਸਟੇਜ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਨਾਂ ਆਉਣ ਪਿੱਛੇ ਗੱਠਜੋੜ ਦੀ ਸਿਆਸੀ ਅਟਕਲ ਹੋ ਸਕਦੀ ਹੈ- ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਲੋਂਗੋਵਾਲ, ਗੁਰਦਾਸਪੁਰ, 21 ਅਗਸਤ ( ਸਰਬਜੀਤ ਸਿੰਘ)– ਬੀਤੇ ਦਿਨੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸਲਾਨਾ ਬਰਸੀ ਪਿੰਡ ਲੋਂਗੋਵਾਲ ਵਿਖੇ ਬੜੀ ਧੂਮਧਾਮ ਨਾਲ ਮਨਾਈ ਗਈ, ਬਾਦਲ ਅਕਾਲੀ ਦਲ ਤੇ ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਸਿਆਸੀ ਸਟੇਜਾਂ ਲਾਈਆਂ ਗਈਆਂ, ਅਕਾਲੀ ਦਲ ਬਾਦਲ ਦੇ ਸਟੇਜ ਤੇ ਸੁਖਬੀਰ ਦੇ ਜ਼ਖ਼ਮੀ ਹੋਣ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਰੈਲੀ ‘ਚ ਆਉਣਗੇ ਪਰ ਉਹ ਗੈਰ ਰਹੇ ਜਦੋਂ ਕਿ ਪੁਨਰ ਸੁਰਜੀਤ ਅਕਾਲੀ ਦਲ ਦੀ ਸਟੇਜ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਆ ਰਹੇ ਸਨ, ਪਰ ਐਨ ਮੌਕੇ ਤੇ ਉਨ੍ਹਾਂ ਵੱਲੋਂ ਹਾਜ਼ਰੀ ਭਰਨ ਤੋਂ ਇੰਨਕਾਰ ਹੋਣ ਦੀ ਵੱਡੀ ਸਿਆਸੀ ਅਟਕਲ ਸਮਝਿਆ ਜਾ ਰਿਹਾ ਹੈ, ਕਿਉਂਕਿ ਭਾਜਪਾ ਦੀ ਅਕਾਲੀ ਦਲ ਬਾਦਲ ਨਾਲ ਗੱਠਜੋੜ ਦੀ ਗੱਲ ਚੱਲ ਰਹੀ ਹੈ ਪਰ ਅਕਾਲੀ ਦਲ ਪੁਨਰਸੁਰਜੀਤ ਵੀ ਹੱਥਕੰਡੇ ਅਪਨਾਉਦਿਆ ਭਾਜਪਾ ਨਾਲ ਗਠਜੋੜ ਦੀ ਸੰਭਾਵਨਾ ਰੱਖੀਂ ਬੈਠਾ ਹੈ ਅਤੇ ਇਸੇ ਕਰਕੇ ਉਨ੍ਹਾਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਸੰਤ ਲੋਂਗੋਵਾਲ ਦੀ ਬਰਸੀ ਤੇ ਹਾਜ਼ਰੀ ਭਰਨ ਲਈ ਪੁਨਰਸੁਰਜੀਤ ਅਕਾਲੀ ਦਲ ਵੱਲੋਂ ਸੱਦਾ ਪੱਤਰ ਦਿੱਤਾ ਗਿਆ ਪਰ ਐਨ ਮੌਕੇ ਉਨ੍ਹਾਂ ਵੱਲੋਂ ਨਾਂ ਆਉਂਣ ਪਿਛੇ ਸਿਆਸੀ ਅਟਕਲ ਮੰਨਿਆ ਜਾ ਸਕਦਾ ਕਿਉਂਕਿ ਭਾਜਪਾ ਹਾਈ ਕਮਾਨ ਦਾ ਸਮਝੌਤਾ ਅਕਾਲੀ ਦਲ ਬਾਦਲ ਨਾਲ ਲਗਭਗ ਤਹਿ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮਹਿਸੂਸ ਕਰਦੀ ਹੈ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਤੇ ਪੁਨਰਸੁਰਜੀਤ ਅਕਾਲੀ ਦਲ ਦੀ ਸਟੇਜ ਤੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਹਾਜ਼ਰੀ ਨਾਂ ਲਾਉਂਣ ਪਿਛੇ ਹਾਈਕਮਾਂਡ ਦਾ ਹੱਥ ਹੋ ਸਕਦਾ ਹੈ, ਕਿਉਂਕਿ ਇਸ ਨਾਲ ਅਕਾਲੀ ਭਾਜਪਾ ਗੱਠਜੋੜ ਦੀਆਂ ਸੰਭਾਵਨਾ ਵਿੱਚ ਕੁਝ ਅਟਕਲਾਂ ਪੈਦਾ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਲੰਮੇ ਸਮੇਂ ਤੋਂ ਗੁਪਤ ਰੂਪ’ਚ ਅਕਾਲੀ ਭਾਜਪਾ ਗਠਜੋੜ ਹੋ ਚੁੱਕਾਂ ਪਰ ਇਸ ਦਾ ਰਸਮੀ ਐਲਾਨ ਹੋਣਾ ਸਿਰਫ ਬਾਕੀ ਹੈ ਅਤੇ ਦੂਸਰੇ ਪਾਸੇ ਅਕਾਲੀਦਲ ਪੁਨਰ ਸੁਰਜੀਤ ਵੀ ਹੱਥ ਕੰਡੇ ਮਾਰ ਰਿਹਾ ਹੈ ਕਿ ਸ਼ਾਇਦ ਭਾਜਪਾ ਨਾਲ 2027 ਦੀਆਂ ਚੋਣਾਂ ਵਿੱਚ ਉਹਨਾਂ ਗਠਜੋੜ ਹੋ ਜਾਵੇ,ਭਾਈ ਖਾਲਸਾ ਨੇ ਕਿਹਾ ਇਸੇ ਹੀ ਕਰਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਤੇ ਪੁਨਰਸੁਰਜੀਤ ਅਕਾਲੀ ਦਲ ਨੇ ਭਾਜਪਾ ਦੇ ਹਰਿਆਣਾ ਮੁੱਖ ਮੰਤਰੀ ਨਾਇਬ ਸੈਣੀ ਨੂੰ ਵਿਸ਼ੇਸ਼ ਤੌਰ ਤੇ ਸੱਦਿਆ ਗਿਆ ਸੀ ਅਤੇ ਉਹਨਾਂ ਨੇ ਇਹ ਸੱਦਾ ਪ੍ਰਵਾਨ ਕਰਦਿਆਂ ਹਾਜ਼ਰ ਭਰਨ ਦਾ ਭਰੋਸਾ ਦਿੱਤਾ ਸੀ, ਪਰ ਐਨ ਮੌਕੇ ਤੇ ਉਨ੍ਹਾਂ ਵੱਲੋਂ ਹਾਜ਼ਰੀ ਨਾਂ ਭਰਨ ਵਾਲੀ ਨੀਤੀ ਤੋ ਸ਼ਰੇਆਮ ਮਹਿਸੂਸ ਕੀਤੀ ਜਾ ਰਿਹਾ ਹੈ ਕਿ ਕੇਂਦਰੀ ਭਾਜਪਾ ਹਾਈਕਮਾਂਡ ਨੇ ਮੁੱਖ ਨਾਇਬ ਸੈਣੀ ਨੂੰ ਅਜਿਹਾ ਕਰਨ ਤੋਂ ਰੋਕਿਆ ਹੋ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੁਨਰਸੁਰਜੀਤ ਅਕਾਲੀ ਦਲ ਵੱਲੋਂ ਭਾਜਪਾ ਨਾਲ ਚੋਣਾਂ ਵਿੱਚ ਗੱਠਜੋੜ ਕਰਨ ਵਾਲੀ ਨੀਤੀ ਦਾ ਸਵਾਗਤ ਅਤੇ ਸਮਰਥਨ ਕਰਦੀ ਹੋਈ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਦੀ ਹੈ ਕਿ ਉਹ ਗੱਠਜੋੜ ਦੀ ਚੱਲ ਰਹੀ ਗੱਲਬਾਤ ਨੂੰ ਅੱਗੇ ਵਧਾਉਣ ਦੀ ਲੋੜ ਤੇ ਜ਼ੋਰ ਦੇਣ ਕਿਉਂਕਿ ਹੋ ਸਕਦਾ ਹੈ ਕਿ ਅਕਾਲੀ ਦਲ ਬਾਦਲ ਦਾ ਵਾਰਿਸ ਪੰਜਾਬ ਨਾਲ ਸਮਝੌਤਾ ਹੋ ਜਾਵੇ ਅਤੇ ਅਜਿਹੇ ਹਲਾਤਾਂ ਵਿੱਚ ਅਗਰ ਪੁਨਰਸੁਰਜੀਤ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਹੁੰਦਾ ਹੈ ਤਾਂ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣ ਵਾਲੀ ਸੰਭਾਵਨਾ ਨੂੰ ਬਿਲਕੁਲ ਰੱਦ ਨਹੀਂ ਕੀਤਾ ਜਾ ਸਕਦਾ, ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਨਾਲ ਸਿਆਸੀ ਪੀ ਏ ਭਾਈ ਸੁਖਦੇਵ ਸਿੰਘ ਜਗਰਾਓਂ ਤੋਂ ਇਲਾਵਾ ਬਹੁਤ ਸਾਰੇ ਫੈਡਰੇਸ਼ਨ ਦੇ ਕਾਰਕੁੰਨ ਹਾਜਰ ਸਨ ।।

Leave a Reply

Your email address will not be published. Required fields are marked *