ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਤਹਿਤ ਬਣੀਆ ਸੜਕਾ ਦੀ ਸਾਰ ਲੈਣ ਸਮੇ ਦੇ ਹਾਕਮ – ਐਡਵੋਕੇਟ ਉੱਡਤ

ਮਾਲਵਾ

ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਤਹਿਤ ਬਣੀਆ ਸੜਕਾ ਨੇ ਧਾਰਿਆ ਦਲਦਲ ਦਾ ਰੂਪ , ਹਾਦਸੇ ਨੂੰ ਦੇ ਰਹੀਆ ਨੇ ਅੰਜਾਮ

ਮਾਨਸਾ, ਗੁਰਦਾਸਪੁਰ, 18 ਅਗਸਤ (ਸਰਬਜੀਤ ਸਿੰਘ)– ਇੱਕ ਪਾਸੇ ਤਾ ਦੇਸ ਦੀ ਲੋਕ ਵਿਰੋਧੀ ਮੋਦੀ ਸਰਕਾਰ ਨੇ ਪਬਲਿਕ ਸਰਵਿਸ ਤਹਿਤ ਪੁਰਾਣੀਆ ਸਰਕਾਰਾ ਨੇ ਚਲਾਈ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਵਰਗੀ ਸਾਨਦਾਰ ਯੋਜਨਾ ਨੂੰ ਤੁਗਲਕੀ ਫਰਮਾਨ ਜਾਰੀ ਕਰਕੇ ਬੰਦ ਕਰ ਦਿੱਤਾ ਤੇ ਇਸ ਯੋਜਨਾ ਤਹਿਤ ਬਣੀਆ ਸੜਕਾ ਦਾ ਬਜਟ ਰੋਕ ਕੇ ਲੋਕਾ ਦੀ ਜਾਨਾ ਨਾਲ ਖੇਡਣ ਦਾ ਬੇਸਰਮੀ ਵਾਲਾ ਕਾਰਾ ਕੀਤਾ, ਉਥੇ ਹੀ ਦੂਜੇ ਪਾਸੇ ਪੰਜਾਬ ਦੀ ਡਰਾਮੇਬਾਜ ਸਰਕਾਰ ਵੀ ਇਸ ਮਾਮਲੇ ਵਿੱਚ ਮੂੰਹ ਵਿੱਚ ਦਹੀ ਜਮਾਈ ਬੈਠੀ ਹੈ , ਪ੍ਰੈਸ ਬਿਆਨ ਜਾਰੀ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣੀਆ ਸੜਕਾ ਸਮਾਉ ਤੋ ਜੋਗੀ ਪੀਰ ਰੱਲਾ , ਕੋਟ ਧਰਮੂ ਤੋ ਮੀਆ ਕੈਚੀਆ, ਝੁਨੀਰ ਤੋ ਆਹਲੂਪੁਰ ਪੂਰੀ ਤਰ੍ਹਾਂ ਦਲਦਲ ਵਿੱਚ ਤਬਦੀਲ ਹੋ ਚੁੱਕੀਆ ਹਨ , ਇਨ੍ਹਾ ਸੜਕਾ ਤੇ ਵਿਚਰਣ ਵਾਲੇ ਲੱਖਾਂ ਨੂੰ ਬੇਹੱਦ ਤਖਲੀਫਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਆਏ ਦਿਨ ਦੁਰਘਟਨਾਵਾ ਹੋ ਰਹੀਆ ਹਨ , ਬੇਕੀਮਤੀ ਜਾਨਾ ਜਾ ਰਹੀਆ ਹਨ, ਲੋਕਾਂ ਦੇ ਕੀਮਤੀ ਵਹੀਕਲ ਬਰਬਾਦ ਹੋ ਰਹੇ ।
ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਹਰ ਗੱਲ ਤੇ ਡਰਾਮੇਬਾਜੀ ਕਰਨ ਵਾਲੀ ਸਰਕਾਰ ਇਸ ਮਾਮਲੇ ਵਿੱਚ ਮੂੰਹ ਬੰਦ ਕਰੀ ਬੈਠੀ ਹੈ ਤੇ ਇਸ਼ਤਿਆਰਬਾਜੀ ਵਿੱਚ ਪੰਜਾਬ ਵਿੱਚ ਲੱਖਾਂ ਕਿਲੋਮੀਟਰ ਸੜਕਾ ਬਣਾਉਣ ਦੇ ਗਪੋੜ ਮਾਰੇ ਜਾ ਰਹੇ ਹਨ ।
ਐਡਵੋਕੇਟ ਉੱਡਤ ਨੇ ਮੰਗ ਕੀਤੀ ਕਿ ਸਮੇ ਦੇ ਹਾਕਮ ਫੋਰੀ ਤੌਰ ਤੇ ਇਸ ਮਾਮਲੇ ਵਿੱਚ ਧਿਆਨ ਦੇਣ ਤੇ ਇਨ੍ਹਾਂ ਸੜਕਾਂ ਨੂੰ ਬਣਾਉਣ ਤਾ ਲੋਕਾ ਦੇ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ ਤੇ ਪੈਟਰੋਲੀਅਮ ਪਦਾਰਥਾ ਦੀ ਖਪਤ ਘਟਾਈ ਜਾ ਸਕੇ।

Leave a Reply

Your email address will not be published. Required fields are marked *