ਗੁਰਦਾਸਪੁਰ, 29 ਮਾਰਚ (ਸਰਬਜੀਤ ਸਿੰਘ)– ਧਾਰੀਵਾਲ ਸਵੇਰੇ ਕਰੀਬ 9 ਵਜੇ ਦੇ ਡੱਡਵਾ ਰੋਡ ਹਰਜਸ ਬੁਟੀਕ ਤੇ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ ਜਿਸ ਨਾਲ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ ਅੱਗ ਨੂੰ ਬੁਝਾਉਣ ਵਾਸਤੇ ਫਾਈਰਬਿਗੇਡ ਵਾਲਿਆ ਨੂੰ ਸੂਚਨਾ ਦੇ ਦਿਤੀ ਅਤੇ ਮੌਕੇ ਤੇ ਫਾਈਰਬਿਗੇਡ ਦੀ ਗੱਡੀ ਵੀ ਪਹੁੰਚ ਗਈ ਨਜਦੀਕੀ ਦੁਕਾਨਦਾਰਾ ਅਤੇ ਫਾਈਰਬਿਗੇਡ ਦੇ ਅਧਿਕਾਰੀਆ ਨੇ ਬਹੁਤ ਹੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ ਨਜਦੀਕੀ ਦੁਕਾਨਦਾਰਾ ਨੇ ਦੱਸਿਆ ਕਿ ਦੁਕਾਨ ਬੰਦ ਸੀ ਅਤੇ ਦੁਕਾਨ ਅੰਦਰੋ ਧੂਆ ਨਿਕਲ ਰਿਹਾ ਸੀ ਅਤੇ ਜਦੋ ਦੁਕਾਨ ਖੋਲ ਕਿ ਦੇਖਿਆ ਤਾ ਅੱਗ ਕਾਫੀ ਮਚੀ ਹੋਈ ਸੀ ਜਿਸ ਤੇ ਬਹੁਤ ਮੁਸ਼ਕਿਲ ਨਾਲ ਦੁਕਾਨਦਾਰਾ ਅਤੇ ਅਧਿਕਾਰੀਆ ਨੇ ਕਾਬੂ ਪਾਇਆ ਅੱਗ ਲੱਗਣ ਨਾਲ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ।


