ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਗੁਰਦਾਸਪੁਰ ਅੰਦਰ ਕੀਤੀ ਪ੍ਰੈਸ ਕਾਨਫਰੰਸ
ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)– ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਬੰਧਨ ਨੂੰ ਲੈਕੇ ਚੱਲ ਰਹੀਆਂ ਅਫਵਾਹਾਂ ਤੇ ਵਿਰਾਮ ਲੱਗ ਗਿਆ ਹੈ। ਜਿਸ ਕਾਰਨ ਹੁਣ ਦੋਵਾਂ ਪਾਰਟੀਆ ਵੱਲੋਂ ਆਪਣੇ-ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਗੁਰਦਾਸਪੁਰ ਅੰਦਰ ਪ੍ਰੈਸ ਕਾਨਫਰੰਸ ਕਰ ਕਿਹਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਨਹੀਂ ਹੋਵੇਗਾ ਗਠਬੰਧਨ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਤੇ ਭਾਜਪਾ ਇਕੱਲਿਆਂ ਲੜੇਗੀ ਚੋਣ ਕੇਂਦਰ ਸਰਕਾਰ ਇਸ ਫੈਸਲੇ ਦਾ ਕੀਤਾ ਸਵਾਗਤ ਕਿਹਾ ਗਠਬੰਧਨ ਨਾ ਹੋਣ ਕਾਰਨ ਭਾਜਪਾ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।