ਇਸ ਸਮੇਂ ਫਲਦਾਰ ਬੂਟਿਆਂ ਦੀ ਸੰਭਾਲ ਲਈ ਸਪਰੇਅ ਕਰਨਾ ਅਤਿ ਜਰੂਰੀ-ਡਾ. ਨਵਦੀਪ ਸਿੰਘ ਕਾਹਲੋਂ

ਗੁਰਦਾਸਪੁਰ

ਗੁਰਦਾਸਪੁਰ, 22 ਮਾਰਚ (ਸਰਬਜੀਤ ਸਿੰਘ)–ਬਾਗਬਾਨੀ ਵਿਕਾਸ ਅਫਸਰ ਡਾ. ਨਵਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਸਮੇਂ ਫਲਦਾਰ ਬੂਟੇ ਜਿਵੇਂ ਲੀਚੀ ਦੇ ਫਲ ਨੂੰ ਸੰਭਾਲਣ ਲਈ ਪਹਿਲੀ ਸਪਰੇਅ ਫਾਰਮੂਲਾ ਬਵਿਸਟਨ 1 ਗ੍ਰਾਮ ਪ੍ਰਤੀ ਲੀਟਰ ਵਿੱਚ ਪਾ ਕੇ ਕਰਨੀ ਚਾਹੀਦੀ ਹੈ ਅਤੇ ਦੂਸਰੀ ਸਪਰੇਅ ਜਦੋਂ ਫਲ ਬਣਨ ਨੂੰ ਉਪਰੰਤ ਦਵਾਈ ਏਕਾਲੈਕਸ 2 ਐਮ.ਐਲ ਪ੍ਰਤੀ ਲੀਟਰ ਵਿੱਚ ਪਾ ਕੇ ਸਪਰੇਅ ਕਰਨੀ ਬਹੁਤ ਜਰੂਰੀ ਹੈ।

ਉਨ੍ਹਾਂ ਦੱਸਿਆ ਕਿ ਅੰਬ ਦੇ ਲਈ 3 ਗ੍ਰਾਮ ਸਲਫਰ ਪ੍ਰਤੀ ਲੀਟਰ ਵਿੱਚ ਪਾ ਕੇ ਸਪਰੇਅ ਕੀਤੀ ਜਾਵੇ। ਜੇਕਰ ਕਿਸੇ ਕਿਸਾਨ ਦੇ ਬਾਗ ਵਿੱਚ ਤੇਲੇ ਦਾ ਅਸਰ ਹੈ ਤਾਂ ਉਸ ਵਿੱਚ 1 ਐਮ.ਐਲ ਅਮੀਡਾਕਲੋਰ ਪਾ ਕੇ ਵਰਤੀ ਜਾਵੇ ਅਤੇ ਦੂਜੀ ਸਪਰੇਅ ਹੈਕਸਾਕੋਨਾਜੋਲ 15 ਦਿਨ੍ਹਾ ਦੇ ਬਾਅਦ ਕਰਨੀ ਅਤਿ ਜਰੂਰੀ ਹੈ। ਡਾ. ਨਵਦੀਪ ਸਿੰਘ ਕਾਹਲੋਂ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਪਤਝੜ ਫਲਦਾਰ ਬੂਟੇ (ਨਾਖ, ਆੜੂ, ਆਲੂਬੁਖਾਰਾ) ਲਈ ਤੇਲੇ ਦੀ ਰੋਕਥਾਮ ਲਈ ਥਾਇਆਮੀਥਾਅਗਜਾਮ 4 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ ਅਤੇ ਹੋਰ ਤੇਲੇ ਦੀ ਕੰਟਰੋਲ ਲਈ ਅਮੀਡਾ ਕਲੋਰ 1 ਐਮ.ਐਲ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਬਾਗਾ ਦੀ ਸਾਂਭ ਸੰਭਾਲ ਲਈ ਢੁੱਕਵਾਂ ਸਮਾਂ ਹੈ। ਇਸ ਲਈਕਿਸਾਨਾਂ ਨੂੰ ਚਾਹੀਦਾ ਹੈ ਕਿ ਉਕਤ ਦਰਸਾਏ ਗਏ ਫਾਰਮੂਲੇ ਨੂੰ ਮੁੱਖ ਰੱਖਦੇ ਹੋਏ ਆਪਣੇ ਫਲਦਾਰ ਬੂਟਿਆਂ ਨੂੰ ਸਪਰੇਅ ਕਰਨ ਤਾਂ ਜੋ ਬਾਗ ਦੀ ਫਸਲ ਸੁਚੱਜੇ ਢੰਗ ਨਾਲ ਨੇਪੜੇ ਚੜ ਸਕੇਂ।

Leave a Reply

Your email address will not be published. Required fields are marked *