ਗੁਰਦਾਸਪੁਰ, 31 ਜੁਲਾਈ (ਸਰਬਜੀਤ ਸਿੰਘ)– ਪੁਨੀਤ ਸਾਗਰ, ਨਾਲ ਗੱਲ ਕਰਦਿਆਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸੂਬਾ ਪ੍ਰਧਾਨ ਸਰਦਾਰ ਸੁਖਜੀਤ ਸਿੰਘ ਅਤੇ ਸਾਰੀ ਸੂਬਾ ਕਮੇਟੀ, ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਪੁਨੀਤ ਸਾਗਰ ਨੂੰ ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਜੋਨਲ ਇੰਚਾਰਜ (ਮਾਝਾ) ( ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ) ਬਣਾਇਆ ਗਿਆ ਹੈ ।
ਸਾਗਰ ਨੇ ਕਿਹਾ ਕਿ ਮੇਰੇ ਉੱਪਰ ਵਿਸ਼ਵਾਸ ਰੱਖ ਕੇ ਮੈਨੂੰ ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਜੋਨਲ ਇੰਚਾਰਜ (ਮਾਝਾ) ਲਗਾਉਣ ਤੇ ਮੈਂ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਜਥੇਬੰਦੀ ਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਨੂੰ ਬਤੌਰ ਜ਼ਿਲ੍ਹਾ ਪ੍ਰਧਾਨ ਸੀ ਪੀ ਐਫ ਕਰਮਚਾਰੀ ਯੂਨੀਅਨ ਗੁਰਦਾਸਪੁਰ ਦੇ ਨਾਲ ਨਾਲ ਜੋ ਜ਼ਿੰਮੇਵਾਰੀ ਜੋਨਲ ਇੰਚਾਰਜ (ਮਾਝਾ) ਲਗਾ ਕੇ ਦਿੱਤੀ ਗਈ ਹੈ ਉਹ ਮੈਂ ਪੁਰੇ ਤਨਦੇਹੀ ਨਾਲ ਨਿਭਾਵਾਂਗਾ ਅਤੇ ਸੂਬਾ ਪ੍ਰਧਾਨ ਸ. ਸੁਖਜੀਤ ਸਿੰਘ ਜੀ ਅਤੇ ਸੂਬਾ ਕਮੇਟੀ ਦੀ ਸੋਚ ਤੇ ਖਰਾ ਉਤਰਾਂਗਾ


