ਗੁਰਦਾਸਪੁਰ, 29 ਸਤੰਬਰ (ਸਰਬਜੀਤ ਸਿੰਘ)— ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਆਪਣੇ ਫੈਜਪੁਰਾ ਦਫਤਰ ਵਿਖੇ ਸ਼ਹੀਦ ਭਗਤ ਸਿੰਘ ਦਾ116ਵਾਂ ਜਨਮ ਦਿਵਸ ਮਨਾਇਆ ਗਿਆ। ਸ਼ਹੀਦ ਨੂੰ ਯਾਦ ਕਰਦਿਆਂ ਲਿਬਰੇਸ਼ਨ ਦੇ ਜ਼ਿਲਾ ਸਕੱਤਰ ਗੁਲਜ਼ਾਰ ਸਿੰਘ ਭੁੰਬਲੀ, ਸੁਖਦੇਵ ਸਿੰਘ ਭਾਗੋਕਾਵਾਂ ਅਤੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਸਮਾਜਵਾਦ,ਧਰਮ ਨਿਰਪੱਖਤਾ,ਸਚੀ ਸੁਚੀ ਜਮਹੂਰੀਅਤ ਦੇ ਹਿਤ ਵਿਚ ਅਤੇ ਸਾਮਰਾਜੀ , ਪੂੰਜੀਵਾਦੀ ਲੁੱਟ ਅਤੇ ਫਿਰਕਾਪ੍ਰਸਤੀ ਵਿਰੁੱਧ ਸੰਘਰਸ਼ ਲੜਦਿਆਂ ਸ਼ਹਾਦਤ ਦਿੱਤੀ ਸੀ ਪਰ ਉਨ੍ਹਾਂ ਵਲੋਂ ਦਿਤੀ ਸ਼ਹਾਦਤ ਦਾ ਮਕਸਦ ਅੱਜ ਦੀਆਂ ਰਾਜਨੀਤਕ ਹਾਲਤਾਂ ਵਿੱਚ ਗੰਭੀਰ ਖਤਰਿਆਂ ਵਿੱਚ ਘਿਰ ਗਿਆ ਹੈ। ਦੇਸ ਦੀ ਭਾਜਪਾ ਸਰਕਾਰ ਅਤੇ ਆਰ ਐਸ ਐਸ ਦੇਸ਼ ਨੂੰ ਹਿਦੂਰਾਸਟਰਵਾਦ ਵਿਚ ਬਦਲਣ ਲਈ ਸਾਰੀ ਤਾਕਤ ਝੋਕ ਰਹੀ ਹੈ। ਜਿਸ ਦੀ ਪ੍ਰਾਪਤੀ ਲਈ ਐਨ ਆਈ ਏ,ਈ ਡੀ, ਸੀਬੀਆਈ, ਚੋਣ ਕਮਿਸ਼ਨ, ਨਿਆਂ ਪਾਲਿਕਾ ਅਤੇ ਫੌਜ ਤੱਕ ਦੇ ਜਰਨੈਲਾਂ ਨੂੰ, ਉਨ੍ਹਾਂ ਦੀ ਸੰਵਿਧਾਨਕ ਹਸਤੀ ਖਤਮ ਕਰਕੇ, ਭਾਜਪਾ ਦੇ ਹਿਤ ਵਿਚ ਅਤੇ ਵਿਰੋਧੀ ਧਿਰਾਂ ਨੂੰ ਦਬਾਉਣ ਲਈ ਵਰਤਿਆ ਜਾ ਰਿਹਾ ਹੈ। ਇਸ ਰਾਜਨੀਤੀ ਕਾਰਣ ਦੇਸ਼ ਦੇ ਸੰਵਿਧਾਨ, ਤਿਰੰਗੇ ਅਤੇ ਭਾਰਤੀ ਲੋਕਤੰਤਰ ਨੂੰ ਵੱਡੇ ਖ਼ਤਰੇ ਵੱਲ ਧੱਕ ਦਿੱਤਾ ਗਿਆ ਹੈ। ਦੇਸ਼ ਵਿਚ ਘੱਟ ਗਿਣਤੀਆਂ ਮੁਸਲਮਾਨ, ਈਸਾਈ ਵਰਗ ਅਤੇ ਕਮਿਊਨਿਸਟ ਬੁਧੀਜੀਵੀਆਂ ਨੂੰ ਖ਼ਾਸ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਬਾਰੇ ਬੋਲਦਿਆਂ ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਪੰਜਾਬ ਨੂੰ ਮਾਨ ਸਰਕਾਰ ਨੇ ਨਸ਼ਿਆਂ ਦੀ ਮੰਡੀ ਬਣਾ ਦਿੱਤਾ ਹੈ ਜਿਨ੍ਹਾਂ ਨਸ਼ਿਆਂ ਕਾਰਨ ਨਿੱਤ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ।ਮਾਨ ਸਰਕਾਰ ਵਲੋਂ ਜਨਤਾ ਨਾਲ ਕੀਤੀਆਂ ਗਰੰਟੀਆ ਪੂਰੀਆਂ ਕਰਨ ਦੀ ਬਜਾਏ ਪੰਜਾਬ ਵਿੱਚ ਕੰਮ ਦਿਹਾੜੀ 8ਘੰਟੇ ਦੀ ਬਜਾਏ 12 ਘੰਟੇ ਕਰ ਦਿੱਤੀ ਗਈ ਹੈ, ਹੜਾਂ ਨਾਲ ਨੁਕਸਾਨੇ ਗਏ ਮਜ਼ਦੂਰਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਚਾਰ ਮਹੀਨੇ ਬੀਤ ਜਾਣ ਉਪਰੰਤ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ, ਅਮਨ ਕਾਨੂੰਨ ਦੀ ਹਾਲਤ ਜੰਗਲ ਦੇ ਰਾਜ ਵਰਗੀ ਬਣੀ ਜਾ ਰਹੀ ਹੈ, ਭਿਰਸ਼ਟਾਚਾਰ ਕਈ ਗੁਣਾਂ ਵੱਧ ਗਈ ਹੈ, ਰੇਤੇ ਅਤੇ ਸ਼ਰਾਬ ਦੇ ਕਾਰੋਬਾਰ ਵਿੱਚੋ ਵਡੀ ਕਮਾਈ ਕਰਨ ਦੇ ਮਾਨ ਸਰਕਾਰ ਦੇ ਦਾਅਵੇ ਝੂਠੇ ਸਾਬਤ ਹੋਏ ਹਨ, ਰੇਤੇ ਅਤੇ ਸ਼ਰਾਬ ਦੇ ਕਾਰੋਬਾਰ ਉਪਰ ਮਾਫੀਏ ਦਾ ਪਹਿਲਾ ਦੀ ਤਰ੍ਹਾਂ ਕਬਜ਼ਾ ਚੱਲ ਰਿਹਾ ਹੈ, ਮਾਨ ਸਰਕਾਰ ਦੁਆਰਾ ਭਿਰਸ਼ਟਾਚਾਰ ਦੇ ਨਾਂ ਹੇਠ ਬਦਲਾਲਊ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਸਮੇਂ ਹਾਜ਼ਰੀਨ ਨੇ ਸ਼ਹੀਦ ਭਗਤ ਸਿੰਘ ਦੇ ਪੈੜਚਿਨਾ ਉਪਰ ਚੱਲਣ ਦਾ ਪ੍ਰਣ ਲਿਆ।ਇਸ ਸਮੇਂ ਵਿਜੇ ਸੋਹਲ, ਦਲਬੀਰ ਭੋਲਾ, ਗੁਰਮੁਖ ਲਾਲੀ ਭਾਗੋਵਾਲ, ਜੋਗਿੰਦਰ ਪਾਲ ਲੇਹਲ, ਜਿਦਾਂ ਛੀਨਾਂ ਅਤੇ ਬੰਟੀ ਪਿੰਡਾਂ ਰੋੜੀ ਸ਼ਾਮਲ ਸਨ ।