ਆਪਣੇ ਕੰਮਕਾਜ ਕਰਵਾਉਣ ਲਈ ਲੋਕਾਂ ਨੂੰ ਕਰਨਾ ਪਵੇਗਾ ਹੋਰ ਇੰਤਜਾਰ
ਗੁਰਦਾਸਪੁਰ, 20 ਅਕਤੂਬਰ (ਸਰਬਜੀਤ ਸਿੰਘ)- ਪੀ.ਐਸ.ਐਸ.ਐਸ.ਯੂ ਪੰਜਾਬ ਵੱਲੋ ਲਏ ਫੈਸਲੇ ਦੇ ਹੱਕ ਵਿੱਚ ਜਿਲਾ ਗੁਰਦਾਸਪੁਰ ਦੇ ਸਾਰੇ ਵੱਖ ਵੱਖ ਵਿਭਾਗਾਂ ਦੇ ਸਾਥੀਆਂ ਨੂੰ 10 ਤੋ 15 ਅਕਤੂਬਰ ਤੱਕ ਕੰਮ ਠੱਪ ਰੱਖਣ ਤੋ ਬਾਅਦ ਕਲੈਰੀਕਲ ਅਮਲੇ ਵੱਲੋ 26 ਤੱਕ ਸਰਕਾਰ ਵਲੋਂ ਮੰਗਾ ਨਾ ਮੰਨਣ ਤੇ ਹੜਤਾਲ ਵਿੱਚ ਲਗਾਤਾਰ ਵਾਧਾ ਕਰ ਦਿੱਤਾ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਦਫਤਰਾਂ ਵਿੱਚ ਕੰਮ ਕਰਵਾਉਣ ਲਈ ਅਜੇ ਹੋਰ ਦਿਨਾਂ ਦਾ ਇੰਤਜਾਰ ਕਰਨਾ ਪਵੇਗਾ।
ਪੀ.ਐਸ.ਐਮ.ਐਸ.ਯੂ ਦੇ ਸੂਬਾ ਵਿੱਤ ਸਕੱਤਰ ਸਰਬਜੀਤ ਸਿੰਘ ਢੀਂਗਰਾ, ਅਤੇ ਜ਼ਿਲਾ ਪ੍ਰਧਾਨ ਸਾਵਨ ਸਿੰਘ, ਮੈਨੂੰਐਲ ਨਾਹਰ ਜਿਲਾ ਵਿੱਤ ਸਕੱਤਰ ਵੱਲੋ ਦੱਸਿਆ ਗਿਆ ਕਿ ਸੂਬਾ ਕਮੇਟੀ ਪੰਜਾਬ ਵੱਲੋਂ ਲਏ ਗਏ ਫੈਸਲੇ ਅਨੁਸਾਰ ਮਿਤੀ 10/10/2022 ਤੋਂ ਲਗਾਤਰ 26 ਤੱਕ ਪੈੱਨ ਡਾਊਨ/ਟੂਲ ਡਾਉਨ/ਆਨਲਾਈਨ ਕੰਮ ਬੰਦ/ਕੰਪਿਊਟਰ ਬੰਦ ਹੜਤਾਲ ਵਿੱਚ ਵਧਾ ਕੀਤਾ ਗਿਆ ਹੈ ਉਕਤ ਆਗੂਆ ਵਲੋ ਕਿਹਾ ਗਿਆ ਕਿ ਪੰਜਾਬ ਦਾ ਕਲੈਰੀਕਲ/ਨਾਨ ਕਲੈਰੀਕਲ ਅਤੇ ਦਰਜਾ 3 ਨਾਲ ਸਬੰਧਤ ਕੋਈ ਵੀ ਦਫਤਰੀ ਕਾਮਾ ਦਫਤਰਾਂ ਦਾ ਕੰਮ ਨਹੀਂ ਕਰੇਗਾ ਅਤੇ ਦਫਤਰੀ ਕੰਮ ਮੁਕੰਮਲ ਰੂਪ ਵਿੱਚ 26 ਤਕ ਬੰਦ ਰਹੇਗਾ ਇਸ ਦੌਰਾਨ ਵੱਖ ਵੱਖ ਵਿਭਾਗਾਂ ਵੱਲੋ ਆਪਣੇ ਪ੍ਰਧਾਨ ਸਾਥੀਆ ਸਮੇਤ ਜਿਲਾ ਕੰਪਲੈਕਸ ਵਿਖੇ ਪੁੱਜ ਕੇ ਸ਼ਹਿਰ ਅੰਦਰ ਖਾਲੀ ਪੀਪੇ ਖੜਕਾ ਕਿ ਚੌਂਕਾ ਵਿੱਚ ਸਰਕਾਰ ਵਿਰੁੱਧ ਨਾਹਰੇਬਾਜੀ ਕਰਕੇ ਰੋਸ ਪ੍ਗਟ ਕੀਤਾ ਗਿਆ ਉਪਰੰਤ ਹਲਕਾ ਇੰਚਾਰਜ ਅਤੇ ਚੇਅਰਮੈਨ ਪਬਲਿਕ ਹੈਲਥ ਕਾਰਪੋਰੇਸਨ ਪੰਜਾਬ ਰਮਨ ਬਹਿਲ ਦੇ ਘਰ ਅੱਗੇ ਜੋਰਦਾਰ ਜੰਮ ਕਿ ਨਾਰੇਬਾਜੀ ਕੀਤੀ ਗਈ ਅਤੇ ਅਤੇ ਮੰਗ ਕੀਤੀ ਗਈ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾ ਰਲੀਜ ਕਰਨ, ਰਹਿੰਦਾ ਬਕਾਇਆ ਜਾਰੀ ਕਰਨਾ, ਪੇਅ ਕਮਿਸ਼ਨ ਦੀਆਂ ਤਰੁੱਟੀਆਂ ਸੋਧਕੇ ਲਾਗੂ ਕਰਨਾ ਆਦਿ ਮੁੱਖ ਮੰਗਾਂ ਸਰਕਾਰ ਮਨਵਾਇਆ ਜਾਣ ਇਸ ਸਬੰਧ ਰਮਨ ਬਹਿਲ ਨੇ ਆਗੂਆਂ ਨੂੰ ਵਿਸਵਾਸ ਦਿਵਾਇਆ ਕਿ ਜਲਦੀ ਹੀ ਸਰਕਾਰ ਨਾਲ ਗੱਲਬਾਤ ਕਰਕੇ ਮੁਲਾਜਮ ਮੰਗਾਂ ਬਾਰੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਏਗੀ , ਯੂਨੀਅਨ ਆਗੂਆਂ ਨੇ ਸਪੱਸਟ ਕੀਤਾ ਕਿ ਜੇਕਰ ਮੰਗਾਂ ਨਹੀ ਮੰਨੀਆ ਜਾਂਦੀਆਂ ਤਾਂ ਅਗਲਾ ਐਕਸਨ ਹੋਰ ਤਿੱਖਾ ਕੀਤਾ ਜਾਵੇਗਾ । ਇਸ ਮੌਕੇ ਬਲਜਿੰਦਰ ਸਿੰਘ ਸੈਣੀ, ਸਤਨਾਮ ਸਿੰਘ ਖੇਤੀਬਾੜੀ ਵਿਭਾਗ, ਸਰਬਜੀਤ ਸਿੰਘ ਮੁਲਤਾਨੀ, ਲਖਵਿੰਦਰ ਸਿੰਘ,ਰਾਜ ਕੁਮਾਰ, ਸਰਵਨ ਸਿੰਘ, ਵਿਜੇ ਕੁਮਾਰ,ਮੁਨੀਸ ਸਾਹਨੀ, ਗੁਰਨਾਮ ਸਿੰਘ,ਮਨਜੀਤ ਕੌਰ, ਰਾਜਿੰਦਰ ਸਰਮਾ ਜਸਬੀਰ ਸਿੰਘ ਡੀ ਸੀ ਆਫਿਸ, ਮੈਨੂੰਐਲ ਨਾਹਰ, ਪ੍ਰੇਮ ਸਿੰਘ, ਲਖਵਿੰਦਰ ਸਿੰਘ, ਰਾਹੁਲ ਮਹਾਜਨ,ਨਨਿਤ ਰਿਖੀ, ਲੋਕ ਨਿਰਮਾਣ ਵਿਭਾਗ, ਮਨਜੀਤ ਲਾਲ, ਨਵਤੇਜ ਸਿੰਘ, ਰਾਜਬੀਰ ਸਿੰਘ ਭੂਮੀ ਰੱਖਿਆ ਵਿਭਾਗ, ਅੰਮਿ੍ਰਤ ਸਿੰਘ,ਮਨਦੀਪ ਢਿੱਲੋਂ, ਸਿਕੰਦਰ, ਖਜਾਨਾ ਵਿਭਾਗ, ਮੀਰਾ ਠਾਕੁਰ,ਵਿਸਾਲ ਸਰਮਾ, ਪਬਲਿਕ ਹੈਲਥ, ਮਿੱਤਰ ਵਾਸੁ,ਗੁਰਦਿੱਤ ਸਿੰਘ,ਅਮਨਦੀਪ ਸਿੰਘ, ਜਸਬੀਰ ਸਿੰਘ,ਰਾਜ ਕੁਮਾਰ,ਪੁਸਪਿੰਦਰ ਸਿੰਘ, ਗੁਰਮੁਖ ਸਿੰਘ, ਸਿਖਿਆ ਵਿਭਾਗ, ਦਲਬੀਰ ਸਿੰਘ ਮਿਠੂ, ਸਹਿਕਾਰਤਾ ਵਿਭਾਗ ਜਸਪ੍ਰੀਤ ਸਿੰਘ ਪਸੂ ਪਾਲਣ, ਰਾਕੇਸ ਸਰਮਾ, ਅਮਰਬੀਰ ਸਿੰਘ, ਸੁਰੇਖਾ ਕੁਮਾਰੀ ਪਬਲਿਕ ਹੈਲਥ, ਰੋਹਿਤ ਮਹਾਜਨ, ਅਜੇ ਕੁਮਾਰ, ਫੂਡ ਸਪਲਾਈ ਅਤੇ ਹੋਰ ਵੀ ਵਿਭਾਗਾ ਤੋ ਮੁਲਾਜਮ ਸਾਥੀ ਹਾਜਰ ਸਨ।