ਮੋਬਾਇਲ ਰਿਪੇਅਰ ਦੀ ਦੁਕਾਨ ਤੇ ਹੋਈ ਚੋਰੀ, ਸੀਸੀਟੀਵੀ ਆਈ ਸਾਹਮਣੇ
ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)– ਗੁਰਦਾਸਪੁਰ ਦੇ ਸ਼ਹਿਰੀ ਇਲਾਕੇ ਵਿੱਚ ਬੇਸ਼ੱਕ ਮੋਟਰਸਾਈਕਲ ਚੋਰੀ ਅਤੇ ਲੁੱਟਾਂ ਖੋਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਅਰਸੇ ਤੋਂ ਸ਼ਹਿਰ ਵਿੱਚ ਚੋਰੀਆਂ ਦਾ ਸਿਲਸਿਲਾ ਰੁਕਿਆ ਪਿਆ ਸੀ । ਹੁਣ ਚੋਰਾਂ ਨੇ ਚੁੱਪੀ ਤੋੜ ਕੇ ਸ਼ਹਿਰ ਦੇ ਬਹਿਰਾਹਮਪੁਰ ਰੋਡ ਤੇ ਇੱਕ ਮੋਬਾਇਲ ਰਿਪੇਅਰ ਦੀ ਛੋਟੀ ਜਿਹੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ। ਚੋਰ ਇਸ ਦੁਕਾਨ ਦੇ ਤਾਲੇ ਤੋੜ ਕੇ ਗੁਆਂਢੀਆਂ ਦੇ ਘਰ ਵਾਲੇ ਗੇਟ ਤੇ ਤਾਲੀਆਂ ਦੀਆਂ ਕੁੰਡੀਆਂ ਲਗਾ ਗਏ ਤਾਂ ਜੋ ਖੜਾਕ ਸੁਣ ਕੇ ਕੋਈ ਬਾਹਰ ਨਾ ਸਕੇ ਅਤੇ ਰਾਤ 3 ਵਜੇ ਦੇ ਕਰੀਬ ਦੁਕਾਨ ਅੰਦਰ ਵੜ ਕੇ ਪੰਜ ਰਿਪੇਅਰ ਹੋਣ ਲਈ ਆਏ ਟੱਚ ਫੋਨ ਅਤੇ 15 ਹਜਾਰ ਨਗਦ ਕੱਢ ਕੇ ਲੈ ਗਏ। ਦੁਕਾਨ ਦੇ ਅੰਦਰ ਤਾਂ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ ਪਰ ਆਲੇ ਦੁਆਲੇ ਦੇ ਸੀਸੀ ਟੀਵੀ ਕੈਮਰਿਆਂ ਵਿੱਚ ਦੋ ਚੋਰ ਘੁੰਮਦੇ ਨਜ਼ਰ ਆਏ ਹਨ। ਹਾਲਾਂਕਿ ਪੀੜਤ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਵੱਲੋਂ ਚੋਰੀ ਦੀ ਸ਼ਿਕਾਇਤ ਥਾਣਾ ਸਿਕੇ ਗੁਰਦਾਸਪੁਰ ਵਿਖੇ ਕਰ ਦਿੱਤੀ ਗਈ ਸੀ ਅਤੇ ਪੀਸੀਆਰ ਮੁਲਾਜ਼ਮ ਵੀ ਉਸ ਦੀ ਦੁਕਾਨ ਤੇ ਆਏ ਸੀ ਪਰ ਜਦੋਂ ਇਸ ਬਾਰੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚ ਓ ਹਰ ਸੰਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਚੋਰੀ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ
ਜਾਣਕਾਰੀ ਦਿੰਦੇ ਹਨ ਪੀੜਿਤ ਦੁਕਾਨਦਾਰ ਨਿਤੀਨ ਗੰਡੋਤਰਾ ਨੇ ਦੱਸਿਆ ਕਿ ਬੀਤੀ ਸਵੇਰ ਲਗਭਗ ਸਾਢੇ ਸੱਤ ਵਜੇ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਉਸ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਅਤੇ ਸ਼ਟਰ ਥੋੜਾ ਚੁੱਕਿਆ ਹੋਇਆ ਹੈ ਤਾਂ ਉਸਨੇ ਦੁਕਾਨ ਤੇ ਆ ਕੇ ਵੇਖਿਆ ਤਾਂ ਦੁਕਾਨ ਵਿੱਚ ਚੋਰੀ ਹੋ ਚੁੱਕੀ ਸੀ। ਉਸਨੇ ਦੱਸਿਆ ਕਿ ਚੋਰਾਂ ਵੱਲੋਂ ਜਿਹੜੀ ਦੁਕਾਨ ਦੇ ਤਾਲੇ ਤੋੜ ਕੇ ਤਾਲੀਆਂ ਦਾ ਉੱਪਰ ਵਾਲਾ ਹਿੱਸਾ ਗੁਆਂਡੀਆਂ ਦੇ ਘਰ ਦੇ ਗੇਟ ਦੇ ਬਾਹਰ ਅੜਾ ਦਿੱਤਾ ਤਾਂ ਜੋ ਖੜਾਕ ਸੁਣ ਕੇ ਕੋਈ ਬਾਹਰ ਆਉਣ ਦੀ ਕੋਸ਼ਿਸ਼ ਕਰੇ ਤਾਂ ਗੇਟ ਨਾ ਖੁੱਲ ਸਕੇ ਅਤੇ ਦੁਕਾਨ ਅੰਦਰੋਂ ਰਿਪੇਅਰ ਲਈ ਆਏ ਪੰਜ ਪੁਰਾਣੇ ਟਚ ਫੋਨ ਅਤੇ ਦੁਕਾਨ ਵਿੱਚ ਕਿਸੇ ਨੂੰ ਦੇਣ ਲਈ ਰੱਖੀ 15 ਹਜਾਰ ਰੁਪਏ ਦੀ ਨਕਦੀ ਕੱਢ ਕੇ ਲੈ ਗਏ।
ਉਸਨੇ ਦੱਸਿਆ ਕਿ ਨੇੜੇ ਤੇੜੇ ਦੇ ਕੇ ਸੀਸੀ ਟੀਵੀ ਕੈਮਰਿਆਂ ਵਿੱਚਤ ਵਜੇ ਦੇ ਕਰੀਬ ਦੋ ਸ਼ੱਕੀ ਨੌਜਵਾਨ ਘੁਮਦੇ ਹੋਏ ਨਜ਼ਰ ਆਏ ਸਨ ਅਤੇ ਇਹ ਸੀ ਸੀਸੀਟੀਵੀ ਫੁਟੇਜ ਉਹਨਾਂ ਵੱਲੋਂ ਤਫਤੀਸ਼ ਕਰਨ ਆਏ ਪੀਸੀਆਰ ਕਰਮਚਾਰੀਆਂ ਨੂੰ ਦੇ ਦਿੱਤੀ ਸੀ ਅਤੇ ਥਾਣੇ ਵੀ ਇਸ ਦੀ ਸ਼ਿਕਾਇਤ ਕਰਕੇ ਆਏ ਸੀ। ਉਸਨੇ ਦੱਸਿਆ ਕਿ ਉਸ ਕੋਲ ਰਿਪੇਅਰ ਹੋਣ ਲਈ ਆਏ ਮੋਬਾਈਲ ਫੋਨ ਚੋਰੀ ਹੋਣ ਕਾਰਨ ਮੋਬਾਈਲ ਫੋਨਾਂ ਦੇ ਮਾਲਕ ਉਸ ਕੋਲੋਂ ਆਪਣੇ ਫੋਨ ਮੰਗ ਰਹੇ ਹਨ । ਜੋ ਸ਼ਾਇਦ ਉਸਨੂੰ ਦੇਣੇ ਪੈਣਗੇ ਇਸ ਤਰ੍ਾਂ ਉਸਦਾ ਲਗਭਗ ਲੱਖ ਰੁਪਏ ਦਾ ਨੁਕਸਾਨ ਚੋਰਾਂ ਵੱਲੋਂ ਕੀਤਾ ਗਿਆ ਹੈ।