ਮੋਦੀ ਸਰਕਾਰ ਨੇ ਦੇਸ਼ ਦੇ ਲੋਕਾਂ ਖਿਲਾਫ ਰਚਿਆ ਚੱਕਰਵਿਊ-ਕਾਮਰੇਡ ਸੁਖਦਰਸ਼ਨ ਸਿੰਘ ਨੱਤ

ਗੁਰਦਾਸਪੁਰ

ਗੁਰਦਾਸਪੁਰ, 21 ਫਰਵਰੀ (ਸਰਬਜੀਤ ਸਿੰਘ)–ਲਿਬਰੇਸ਼ਨ ਦੇ ਸੂਬਾਈ ਬੁਲਾਰੇ ਅਤੇ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਮੋਦੀ ਸਰਕਾਰ ਨੇ ਤੁਹਾਡੇ ਦੁਆਲੇ ਇਕ ਖਤਰਨਾਕ ਚੱਕਰਵਿਊ ਰਚ ਲਿਆ ਹੈ। ਉਸ ਦੀਆਂ ਸ਼ਰਤਾਂ ਉਤੇ ਸਮਝੌਤਾ ਕਰੋਗੇ, ਤਾਂ ਖੁਦ ਤੁਹਾਡੇ ਵਲੋਂ ਦਿੱਤੀ ਖੁੱਲ ਮਾਣ ਰਹੇ ਮੁੱਠੀ ਭਰ ਖੌਰੂ ਪਾਊ ਅਨਸਰ ‘ਕੋ ਨਾ ਮਾਨੂੰ’ ਦੀ ਰੱਟ ਲਾਉਣਗੇ ਤੇ ਤੁਹਾਨੂੰ ਗੋਡੇ ਟੇਕੂ ਕਰਾਰ ਦੇ ਕੇ ਬਦੂ ਕਰਨਗੇ, ਦਿੱਲੀ ਵੱਲ ਵੱਧਣ ਦਾ ਰਾਹ ਤੁਹਾਨੂੰ ਮੋਦੀ ਸਰਕਾਰ ਨਹੀਂ ਦੇਵੇਗੀ। ਧੱਕੇ ਨਾਲ ਜਾਣ ਦੇ ਯਤਨ ਕਰਾਂਗੇ, ਤਾਂ ਉਹ ਸਾਡੇ ਪੰਜਾਬੀ ਤੇ ਸਿੱਖ ਕਿਸਾਨਾਂ ਤੇ ਨੌਜਵਾਨਾਂ ਦਾ ਖੂਨ ਵੀ ਵਹਾਉਣ ਤੋਂ ਗ਼ੁਰੇਜ਼ ਨਹੀਂ ਕਰਨਗੇ। ਉਲਟਾ ਦੇਸ਼ ਭਰ ਵਿਚ ਸਿੱਖਾਂ ਖਿਲਾਫ ਫਿਰਕੂ ਧਰੁਵੀਕਰਨ ਤਿੱਖਾ ਕਰਕੇ ਇਸ ਦਾ ਉਵੇਂ ਸਿਆਸੀ ਲਾਹਾ ਵੀ ਲੈਣਗੇ ਜਿਵੇਂ ਕਾਂਗਰਸ ਨੇ ‘ਅਪ੍ਰੇਸ਼ਨ ਨੀਲਾ ਤਾਰਾ’ ਦਾ ਲਿਆ ਸੀ!
ਇਸ ਲਈ ਸਿਰਫ ਪੰਜਾਬ ਅਤੇ ਹਰਿਆਣੇ ਦੇ ਸਿੱਖ ਕਿਸਾਨਾਂ ਨੂੰ ਝੋਕ ਕੇ ਪੂਰੇ ਦੇਸ਼ ਦੀ ਕਿਸਾਨੀ ਨੂੰ ਐਮਐਸਪੀ ਦਿਵਾਉਣ ਦੀ ਜਿਦ ਛੱਡੋ। ਸਿਆਣਪ ਤੋਂ ਕੰਮ ਲੈਂਦਿਆਂ ਇਸ ਚੱਕਰਵਿਊ ਦਾ ਤੋੜ ਲੱਭਣ ਲਈ ਸੁਹਿਰਦ ਹੋ ਕੇ ਫੌਰੀ ਤੌਰ ਤੇ ਪੰਜਾਬ ਅਤੇ ਦੇਸ਼ ਭਰ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਬਲਾਓ। ਉਸ ਮਹਾਂ ਪੰਚਾਇਤ ਵਿਚ ਸਾਂਝੀ ਰਾਏ ਨਾਲ ਜੋ ਰਾਹ ਨਿਕਲਦਾ ਹੈ, ਉਸੇ ‘ਤੇ ਚੱਲਣਾ ਹੀ ਬੇਹਤਰ ਹੋਵੇਗਾ।
ਸੰਸਦੀ ਚੋਣਾਂ ਸਿਰ ‘ਤੇ ਹਨ, ਕਦੋਂ ਵੀ ਚੋਣ ਜ਼ਾਬਤਾ ਲੱਗ ਸਕਦਾ ਹੈ। ਤਦ ਅਗਲੀ ਸਰਕਾਰ ਬਣਨ ਤੱਕ ਉਹ ਅੰਦੋਲਨ ਦੀ ਕੋਈ ਸੁਣਵਾਈ ਨਹੀਂ ਕਰਨਗੇ। ਇਸ ਹਾਲਤ ਵਿਚ ਅਖੌਤੀ ਤੌਰ ਤੇ “ਗੈਰ ਰਾਜਨੀਤਿਕ” ਬਣੇ ਰਹਿਣ ਦੀ ਬਜਾਏ, ਸਾਡੇ ਵਲੋਂ ਤਾਨਾਸ਼ਾਹ ਮੋਦੀ ਹਕੂਮਤ ਖਿਲਾਫ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਛੋਟੇ ਕਾਰੋਬਾਰੀਆਂ ਤੇ ਨੌਜਵਾਨਾਂ ਨੂੰ ਦਿੱਤਾ ‘ਵੋਟ ਦੀ ਚੋਟ’ ਦਾ ਨਾਅਰਾ ਹੀ ਸਭ ਤੋਂ ਵੱਧ ਕਾਰਗਰ ਹੋ ਸਕਦਾ ਹੈ।

ਮੋਦੀ ਹਕੂਮਤ ਦੀਆਂ ਸਾਜ਼ਿਸ਼ਾਂ ਨੂੰ
ਜੋ ਬੀਜੇਪੀ ਅਤੇ ਆਰਐਸਐਸ ਵਾਲੇ ਸੋਚਦੇ ਹਨ ਤੁਸੀਂ ਉਸ ਦੀ ਕਲਪਨਾ ਵੀ ਨਹੀਂ ਕਰ ਸਕਦੇ । ਮਸਲਾ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਨੂੰ ਸਦਾ ਲਈ ਖਤਮ ਕਰਕੇ ਪੰਜਾਬ ਦੀ ਜਮੀਨ ਤੇ ਅਡਾਨੀਆ ਦਾ ਕਬਜਾ ਕਰਵਾਉਣ ਅਤੇ ਪੰਜਾਬ ਦੀ ਸਤਾ ਉਪਰ ਕਬਜ਼ਾ ਕਰਨ ਦਾ ਹੈ।
ਪ੍ਰਦਰਸ਼ਨਕਾਰੀਆਂ ਵਿੱਚ ਡਿਸਿਪਲਨ ਦੀ ਘਾਟ, ਆਪਹੁਦਰਾਪਣ ਅਤੇ ਕਥਿਤ ਲੀਡਰਸ਼ਿਪ ਤੋਂ ਬਾਗੀਪੁਣਾ ਸਾਫ ਝਲਕਦਾ ਹੈ। ਹੁਣ ਜੇਕਰ ਪ੍ਰਦਰਸ਼ਨਕਾਰੀ ਕਿਸਾਨ ਦਿੱਲੀ ਜਾਣ ਵਾਸਤੇ ਬਜਿੱਦ ਹੁੰਦੇ ਹਨ ਤਾਂ ਕੇਂਦਰ ਸਰਕਾਰ ਉਸ ਵੱਲੋਂ ਪੇਸ਼ ਕੀਤੇ ਫਾਰਮੂਲੇ ਨੂੰ ਨਾ ਮੰਨਣ ਦੀ ਆੜ ਵਿੱਚ ਪ੍ਰਦਰਸ਼ਨਕਾਰੀਆਂ ਤੇ ਸਖਤੀ ਕਰ ਸਕਦੀ ਹੈ ਤੇ ਇਸ ਸਖਤੀ ਦਾ ਰੂਪ ਬੇਅੰਤ ਭਿਆਨਕ ਵੀ ਹੋ ਸਕਦਾ ਹੈ । ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਦਾ ਸਾਥ ਦੇਣ ਨਹੀਂ ਮਜਬੂਰ ਕੀਤਾ ਜਾ ਸਕਦਾ ਹੈ,ਨਹੀਂ ਤਾਂ ਇਸ ਨੂੰ ਅਯੋਗ ਠਹਿਰਾ ਕੇ ਇਸਦਾ ਭੋਗ ਵੀ ਪਾਇਆ ਜਾ ਸਕਦਾ ਹੈ। ਕਿਸਾਨਾਂ ਦੇ ਪ੍ਰਦਰਸ਼ਨ ਤੋਂ ਔਖੀ ਤੇ ਪ੍ਰਦਰਸ਼ਨ ਦੀ ਦੱਬਮੀ ਆਵਾਜ਼ ਵਿੱਚ ਵਿਰੋਧ ਕਰਨ ਵਾਲੀ ਪੰਜਾਬ ਦੀ ਕੁਝ ਜਨਤਾ ਦਾ ਇਕ ਹਿੱਸਾ ਇਸ ਕੰਮ ਵਿੱਚ ਬੀਜੇਪੀ ਦਾ ਸਮਰਥਨ ਕਰ ਸਕਦਾ ਹੈ।

Leave a Reply

Your email address will not be published. Required fields are marked *