ਸਿੱਖਿਆ ਤੇ ਰੁਜ਼ਗਾਰ ਦੇ ਸੁਆਲਾਂ ਤੇ ਵਿਦਿਆਰਥੀਆਂ ਨੇ ਮੋਦੀ ਸਰਕਾਰ ਨੂੰ ਫੇਲ੍ਹ ਕਰਾਰ ਦਿੱਤਾ

ਬਠਿੰਡਾ-ਮਾਨਸਾ

ਵਿਦਿਆਰਥੀ ਬੱਸ ਪਾਸ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਤੇ ਲਾਗੂ ਕਰਨ ਦੀ ਕੀਤੀ ਮੰਗ


ਮਾਨਸਾ, ਗੁਰਦਾਸਪੁਰ 10 ਫਰਵਰੀ (ਸਰਬਜੀਤ ਸਿੰਘ) )-ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਕੇਂਦਰੀ ਕਮੇਟੀ ਦੇ ਸੱਦੇ ਤੇ ਦੇਸ਼ ਭਰ ਵਿੱਚ ਸਿੱਖਿਆ ਤੇ ਰੁਜ਼ਗਾਰ ਦੀ ਵਿਵਸਥਾ ਨੂੰ ਲੈਕੇ ਅਤੇ ਦੇਸ਼ ਭਰ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਵਿਦਿਆਰਥੀਆਂ ਲਈ ਵਿਦਿਆਰਥੀ ਬੱਸ ਪਾਸ ਸਹੂਲਤ ਸਾਰੀਆਂ ਬੱਸਾਂ ਤੇ ਲਾਗੂ ਕਰਵਾਏ ਜਾਣ ਲਈ ਵਿਦਿਆਰਥੀਆਂ ਤੋਂ ਰਾਏਸ਼ੁਮਾਰੀ ਇਕੱਤਰ ਕੀਤੇ ਜਾਣ ਲਈ ਸਥਾਨਿਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਤੇ ਮਾਤਾ ਸੁੰਦਰੀ ਗਰਲਜ ਕਾਲਜ ਮਾਨਸਾ ਵਿਖੇ ਰਾਇਸ਼ੁਮਾਰੀ ਕੈਂਪ ਲਗਾ ਕੇ ਵਿਦਿਆਰਥੀਆਂ ਤੋਂ ਰਾਏਸ਼ੁਮਾਰੀ ਇਕੱਤਰ ਕੀਤੀ।

ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਆਗੂ ਕੁਲਵੰਤ ਸਿੰਘ ਖੋਖਰ, ਲਵਪ੍ਰੀਤ ਸਿੰਘ ਬੱਪੀਆਣਾ, ਹਰਜਿੰਦਰ ਸਿੰਘ ਰੱਲਾ,ਸੀਮਾ ਕੌਰ ਗੁੜੱਦੀ ਤੇ ਮਾਤਾ ਸੁੰਦਰੀ ਗਰਲਜ ਕਾਲਜ ਮਾਨਸਾ ਵਿਖੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਆਗੂ ਬਿੰਨੀ ਕਪੂਰ ਰਵਲੀਨ ਕੌਰ, ਗਗਨਦੀਪ ਕੌਰ ਦੀ ਅਗਵਾਈ ਹੇਠ ਰਾਇਸ਼ੁਮਾਰੀ ਕੈਂਪ ਲਗਾਏ ਗਏ।ਇਸ ਮੌਕੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਮਾਲਵਾ ਜੋਨ ਦੇ ਕਨਵੀਨਰ ਸੁਖਜੀਤ ਸਿੰਘ ਰਾਮਾਨੰਦੀ ਨੇ ਕਿਹਾ ਦੋਵੇਂ ਕਾਲਜਾਂ ਵਿੱਚ ਵਿਦਿਆਰਥੀਆਂ ਨੇ ਆਏ ਸਾਲ ਦਾਖ਼ਲਾ ਫੀਸਾਂ ਤੇ ਪੀ ਟੀ ਏ ਫੰਡਾਂ ਵਿੱਚ ਕੀਤੇ ਜਾ ਰਹੇ ਵਾਧੇ ਨੂੰ ਨਕਾਰਿਆ , ਮੋਦੀ ਸਰਕਾਰ ਵੱਲੋਂ ਜ਼ਰੂਰਤਮੰਦ ਵਿਦਿਆਰਥੀ -ਵਿਦਿਆਰਥਣਾਂ ਲਈ ਹੋਸਟਲ ਤੇ ਸਕਾਲਰਸ਼ਿਪ ਸਕੀਮ ਤਹਿਤ ਲੋਂੜੀਦੇ ਪ੍ਰਬੰਧਾਂ ਨੂੰ ਨਾਕਾਫ਼ੀ ਕਰਾਰ ਦਿੱਤਾ ਅਤੇ ਦੇਸ਼ ਭਰ ਵਿੱਚ ਵਿਦਿਆਰਥੀਆਂ ਲਈ ਵਿਦਿਆਰਥੀ ਬੱਸ ਪਾਸ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਵਿੱਚ ਲਾਗੂ ਕਰਵਾਏ ਜਾਣ ਦੀ ਮੰਗ ਕੀਤੀ ਅਤੇ ਦੇਸ਼ ਭਰ ਵਿੱਚ ਮੋਦੀ ਸਰਕਾਰ ਵੱਲੋਂ ਦੋ ਕਰੋੜ ਰੁਜ਼ਗਾਰ ਦੇਣ ਦੇ ਵਾਅਦੇ ਨੂੰ ਜੁਮਲਾ ਕਰਾਰ ਦਿੱਤਾ।ਇਸ ਮੌਕੇ ਆਇਸਾ ਆਗੂਆਂ ਨੇ ਕਿਹਾ ਕਿ ਜਦੋਂ ਦੇਸ਼ ਭਰ ਵਿੱਚ ਮੋਦੀ ਸਰਕਾਰ ਲਗਾਤਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ, ਉੱਥੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇਸ਼ ਭਰ ਵਿੱਚ ਵਿਦਿਆਰਥੀ ਰਾਇਸ਼ੁਮਾਰੀ ਕਰਵਾ ਕੇ ਜਮਹੂਰੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਇਸ ਮੌਕੇ ਵਿਦਿਆਰਥੀਆਂ ਦੀ ਰਾਇਸ਼ੁਮਾਰੀ ਮੌਜੂਦਾ ਸਮੇਂ ਦੀਆਂ ਸਰਕਾਰਾਂ ਦੇ ਖ਼ਿਲਾਫ਼ ਸਾਰਿਆਂ ਲਈ ਸਸਤੀ ਸਿੱਖਿਆ, ਵਿਦਿਅੱਕ ਸੰਸਥਾਵਾਂ ਤੱਕ ਆਉਣ ਜਾਣ ਲਈ ਵਿਦਿਆਰਥੀ ਬੱਸ ਪਾਸ ਸਾਰੀਆਂ ਬੱਸਾਂ ਤੇ ਲਾਗੂ ਕਰਵਾਏ ਜਾਣ ਤੇ ਸਨਮਾਨਯੋਗ ਰੁਜ਼ਗਾਰ ਗਾਰੰਟੀ ਐਕਟ ਬਣਾਏ ਜਾਣ ਦੀ ਮੰਗ ਕਰਦੀ ਹੈ। ਆਇਸਾ ਆਗੂਆਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਵਿਦਿਆਰਥੀ ਸੁਆਲਾਂ ਦੇ ਹੱਲ ਲਈ ਮਜ਼ਬੂਤ ਵਿਦਿਆਰਥੀ ਲਹਿਰ ਖੜ੍ਹੀ ਕਰਨ ਲਈ ਜਥੇਬੰਦ ਹੋ ਕੇ ਵਿਦਿਅੱਕ ਸੰਸਥਾਵਾਂ ਵਿੱਚ ਵਿਚਾਰ ਚਰਚਾਵਾਂ ਦਾ ਮਾਹੌਲ ਭਖਾਉਂਦੇ ਹੋਏ ਸੰਘਰਸ਼ਾਂ ਦੇ ਪਿੜ੍ਹ ਵਿੱਚ ਕੁੱਦਣ ਦੀ ਜ਼ਰੂਰਤ ਹੈ।ਇਸ ਮੌਕੇ ਸੁੱਖਪ੍ਰੀਤ ਕੌਰ ਰਮਦਿੱਤੇਵਾਲਾ, ਰੀਤੂ ਕੌਰ ਰਮਦਿੱਤੇਵਾਲਾ ਵਾਲਾ, ਰਾਜਦੀਪ ਸਿੰਘ ਗੇਹਲੇ, ਗਗਨਦੀਪ ਸ਼ਰਮਾ, ਹਰਮਨਦੀਪ ਸਿੰਘ ਹਿੰਮਤਪੁਰਾ ਆਦਿ ਵੀ ਹਾਜ਼ਿਰ ਸਨ

Leave a Reply

Your email address will not be published. Required fields are marked *