ਪੰਜਾਬ ਇਸਤਰੀ ਸਭਾ ਦੀ ਜਿਲ੍ਹਾ ਕਨਵੈਨਸਨ ਵਿੱਚ ਕਈ ਅਹਿਮ ਮਤੇ ਪਾਸ
ਮਾਨਸਾ, ਗੁਰਦਾਸਪੁਰ, 10 ਫਰਵਰੀ (ਸਰਬਜੀਤ ਸਿੰਘ)– ਔਰਤਾ ਤੇ ਹੋ ਰਹੇ ਅੱਤਿਆਚਾਰਾ ਦੇ ਵਿਰੁੱਧ , ਸਮਾਜਿਕ ਬਰਾਬਰੀ ਤੇ ਔਰਤਾ ਦੇ ਸਨਮਾਨ ਦੇ ਨਾਅਰੇ ਤਹਿਤ ਪੰਜਾਬ ਇਸਤਰੀ ਸਭਾ ਵੱਲੋ ਸੂਬਾਈ ਸੱਦੇ ਤੇ ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਪ੍ਰਭਾਵਸਾਲੀ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ । ਜਿਸ ਦੀ ਪ੍ਰਧਾਨਗੀ ਤਿੰਨ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਮਨਜੀਤ ਕੌਰ ਗਾਮੀਵਾਲਾ , ਸੱਤਪਾਲ ਕੌਰ ਖੀਵਾ ਤੇ ਮਨਜੀਤ ਕੌਰ ਦਲੇਲਸਿੰਘਵਾਲਾ ਨੇ ਕੀਤੀ ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆ ਪੰਜਾਬ ਇਸਤਰੀ ਸਭਾ ਦੇ ਸੂਬਾਈ ਜਰਨਲ ਸਕੱਤਰ ਨਰਿੰਦਰ ਕੌਰ ਸੋਹਲ ਨੇ ਕਿਹਾ ਕਿ ਦੇਸ਼ ਦੇ ਫਿਰਕੂ ਫਾਸੀਵਾਦੀ ਹੁਕਮਰਾਨ ਸਮਾਜ ਵਿੱਚ ਫਿਰਕੂ ਧਰੁਵੀਕਰਨ ਨੂੰ ਤਿੱਖਾ ਕਰਕੇ ਜਿੱਥੇ ਸਮਾਜ ਨੂੰ ਵੰਡ ਰਹੇ ਹਨ , ਭਾਰਤੀ ਸੰਵਿਧਾਨ ਤੇ ਸੰਵਿਧਾਨਿਕ ਸੰਸਥਾਵਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ । ਉਨ੍ਹਾ ਕਿਹਾ ਕਿ ਔਰਤਾ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਦੇਸ ਦੇ ਹੁਕਮਰਾਨਾ ਦਾ ਭਾਰਤੀ ਸੰਵਿਧਾਨ ਪ੍ਰਤੀ ਨਫਰਤ ਭਰੀਆ ਵਤੀਰਾ ਤੇ ਮਨੂੰ ਸਮ੍ਰਿਤੀ ਪ੍ਰਤੀ ਪਿਆਰ ਭਰੀਆ ਵਤੀਰਾ ਸਾਡੇ ਲਈ ਚੰਗੇ ਸੰਕੇਤ ਨਹੀ ਹਨ ।
ਸੋਹਲ ਨੇ ਕਿਹਾ ਕਿ ਕੋਈ ਵੀ ਸਮਾਜ ਅੱਧੀ ਵਸੋ ਔਰਤਾ ਨੂੰ ਅਣਗੌਲਿਆ ਕਰਕੇ ਤਰੱਕੀ ਨਹੀ ਕਰ ਸਕਦਾ ਤੇ ਔਰਤਾ ਨੂੰ ਜੱਥੇਬੰਦ ਹੋ ਕੇ ਸਮੇ ਹੁਕਮਰਾਨਾ ਦੀਆਂ ਗਲਤ ਨੀਤੀਆ ਖਿਲਾਫ ਤੇ ਔਰਤਾ ਦੇ ਮਾਨ ਸਨਮਾਨ ਲਈ ਜੱਦੋ-ਜਹਿਦ ਕਰਨੀ ਚਾਹੀਦੀ ਹੈ ।
ਕਨਵੈਨਸਨ ਦੌਰਾਨ ਚੌਣਾ ਵਿੱਚ ਔਰਤਾਂ ਲਈ 50 ਪ੍ਰਤੀਸਤ ਰਿਜ਼ਰਵੇਸ਼ਨ ਲਾਗੂ ਕਰਨ , 16 ਫਰਬਰੀ ਦੇ ਪੇਡੂ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਨ , ਮਾਨ ਸਰਕਾਰ ਵੱਲੋ ਦਿੱਤੀ ਗਰੰਟੀ 1000 ਰੁਪਏ ਪ੍ਰਤੀ ਮਹੀਨਾ ਦੇਣ ਨੂੰ ਪੂਰਾ ਕਰਨ , ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਬੰਦ ਪਏ ਰੂਟਾ ਉੱਤੇ ਬੱਸਾਂ ਚਲਾਉਣ ਤੇ 20 ਫਰਬਰੀ ਦੀ ਲਲਕਾਰ ਰੈਲੀ ਵਿੱਚ ਸਮੂਲੀਅਤ ਕਰਨ ਦੇ ਮਤੇ ਪਾਸ ਕੀਤੇ ਗਏ । ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਾਥੀ ਕ੍ਰਿਸਨ ਚੋਹਾਨ , ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਆਲ ਇੰਡੀਆ ਸਟੂਡੈਟਸ ਫੈਡਰੇਸਨ ਦੇ ਆਗੂ ਪੁਸ਼ਪਿੰਦਰ ਕੌਰ ਚੌਹਾਨ , ਅਵਿਨਾਸ ਕੌਰ ਮਾਨਸਾ , ਅਮਨਦੀਪ ਕੌਰ ਮਾਨਸਾ , ਨਰਿੰਦਰਪਾਲ ਕੌਰ ਮਾਨਸਾ , ਸਰੋਜ ਬੁਢਲਾਡਾ , ਕਿਰਨਾ ਰਾਣੀ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ । ਸਟੇਜ ਸਕੱਤਰ ਦੀ ਭੂਮਿਕਾ ਪੰਜਾਬ ਇਸਤਰੀ ਸਭਾ ਦੇ ਜਿਲ੍ਹਾ ਸਕੱਤਰ ਚਰਨਜੀਤ ਕੌਰ ਮਾਨਸਾ ਨੇ ਬਾਖੂਬੀ ਨਿਭਾਈ ।


