ਗੁਰਦਾਸਪੁਰ, 2 ਅਗਸਤ (ਸਰਬਜੀਤ ਸਿੰਘ)–ਰਾਜਸਭਾ ਦੇ ਮੈਂਬਰ ਅਤੇ ਭਾਜਪਾ ਦੇ ਆਗੂ ਜੇ.ਪੀ ਨੱਡਾ ਤਖਤ ਸ੍ਰੀ ਹਰਿਮੰਦਿਰ ਪਟਨਾ ਸਾਹਿਬ ਜਨਮ ਸਥਾਨ (ਦਸ਼ਮੇਸ਼ ਪਿਤਾ) ਦੇ ਦਰਬਾਰ ਸਾਹਿਬ ਵਿੱਚ ਪਹੁੰਚੇ ਤਾਂ ਸਮੇਤ ਗੰਨਮੈਨ ਨੇ ਜਦੋਂ ਪ੍ਰਵੇਸ਼ ਕੀਤਾ ਤਾਂ ਇਸ ਸਬੰਧੀ ਗੁਰੂ ਘਰ ਦੇ ਸੇਵਕ ਸਤਨਾਮ ਸਿੰਘ, ਰਜੇਸ਼ ਸਿੰਘ ਅਕਾਲੀ, ਅਸ਼ੀਸ਼ ਸਿੰਘ ਕਪੂਰ, ਸੱਤੂ ਸਿੰਘ, ਤਰਲੋਕ ਸਿੰਘ ਨੇ ਇਸ ਘਟਨਾ ਦਾ ਸਖਤ ਵਿਰੋਧ ਕੀਤਾ। ਉਨਾਂ ਕਿਹਾ ਕਿ ਗੁਰੂ ਘਰ ਵਿੱਚ ਜੋ ਵੀ ਆਉਦਾ ਹੈ, ਉਹ ਨੀਵਾਂ ਹੋ ਕੇ ਆਉਦਾ ਹੈ। ਉਹ ਆਪਣੇ ਨਾਲ ਕੋਈ ਵੀ ਆਪਣਾ ਸੁਰੱਖਿਆ ਗਾਰਡ ਨਹੀਂ ਲੈ ਕੇ ਆ ਸਕਦਾ। ਇੱਥੋਂ ਤੱਕ ਮਨਾਹੀ ਹੈ ਕਿ ਉਹ ਆਪਣੇ ਵਹੀਕਲ ’ਤੇ ਵੀ ਲੱਗੇ ਹੋਏ ਆਪਣੇ ਪਹਿਚਾਣ ’ਤੇ ਕਵਰ ਪਾ ਕੇ ਗੁਰੂ ਘਰ ਵਿੱਚ ਆਵੇ। ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਸੰਸਥਾਂ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ, ਜਗਜੋਤ ਸਿੰਘ ਸੋਹੀ ਸੀਨੀਅਰ ਮੀਤ ਪ੍ਰਧਾਨ ਵੀ ਨੱਡਾ ਦੇ ਨਾਲ ਦਰਬਾਰ ਸਾਹਿਬ ਵਿੱਚ ਮੌਜੂਦ ਸਨ। ਜਦੋਂ ਕਿ ਇੰਨਾਂ ਦਾ ਦੋਵਾਂ ਦਾ ਇਹਫਰਜ ਬਣਦਾ ਸੀ ਕਿ ਗੁਰੂ ਘਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਉਨਾਂ ਦੇ ਸੁਰੱਖਿਆ ਗਾਰਡਾਂ ਨੂੰ ਹਥਿਆਰਾਂ ਨੂੰ ਲੈ ਕੇ ਅੰਦਰ ਜਾਣ ਤੋਂ ਮਨਾ ਕੀਤਾ ਜਾਂਦਾ। ਪਰ ਉਨਾਂ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ। ਦੀਪਕ ਲਾਂਬਾ ਗੁਰੂ ਕੇ ਸੇਵਕ ਦਾ ਕਹਿਣਾ ਹੈ ਕਿ ਜਦੋਂ ਜੇ.ਪੀ ਨੱਡਾ ਗੁਰੂ ਘਰ ਵਿੱਚ ਮੱਥਾ ਟੇਕ ਰਹੇ ਸਨ ਤਾਂ ਉਸ ਸਮੇਂ ਕੈਮਰਾਮੈਨ ਵੱਲੋਂ ਵੀ ਫੋਟੋ ਖਿੱਚਣ ਲੱਗਿਆ ਕਾਫੀ ਰੌਲਾ ਪਾਇਆ ਗਿਆ ਜਿਸਦੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਲੇਵਾ ਸੰਗਤਾਂ ਵਿੱਚ ਕਾਫੀ ਰੋਹ ਵੇਖਣ ਨੂੰ ਮਿਲ ਰਿਹਾ ਹੈ। ਸੰਗਤਾਂ ਦੀ ਮੰਗ ਹੈ ਕਿ ਜੇ.ਪੀ ਨੱਡਾ ਮੁੜ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਮੁਆਫੀ ਮੰਗਣ ਕਿ ਅਨਜਾਣੇ ਵਿੱਚ ਮੇਰੇ ਕੋਲ ਭੁੱਲ ਹੋਈ ਹੈ ਕਿ ਕਦੇ ਵੀ ਆਪਣੇ ਸੁਰੱਖਿਆ ਗਾਰਡਾਂ ਨੂੰ ਲੈ ਕੇ ਗੁਰੂ ਘਰ ਵਿੱਚ ਪ੍ਰਵੇਸ਼ ਨਹੀਂ ਕਰਾਂਗਾ।

