ਲੋਕ ਫਿਰ ਘੁੰਮ ਸਕਣਗੇ ਖੁੱਲੀਆ ਹਵਾਵਾਂ ’ਚ
ਗੁਰਦਾਸਪੁਰ, 2 ਅਗਸਤ (ਸਰਬਜੀਤ ਸਿੰਘ)-ਸੀਨੀਅਰ ਪੁਲਸ ਕਪਤਾਨ ਗੁਰਦਾਸਪੁਰ ਸਰਵ ਸ੍ਰੀ ਦੀਪਕ ਹਿਲੌਰੀ ਆਈ.ਪੀ.ਐਸ ਨੇ ਜੋਸ਼ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਬੀਤੇ 5 ਸਾਲਾਂ ਤੋਂ 900 ਲੋਕ ਜਿਨਾਂ ’ਤੇ ਵੱਖ-ਵੱਖ ਥਾਣਿਆਂ ਵਿੱਚ ਡਰੱਗ ਨਾਲ ਸਬੰਧਤ ਕੇਸ ਦਰਜ ਹਨ। ਹੁਣ ਇਸ ਸਮੇਂ ਉਨਾਂ ਦੇ ਚਾਲ ਚੱਲਣ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਹੁਣ ਉਨਾਂ ਦਾ ਮੁੱਢਲਾ ਕਰਤੱਵ ਕੀ ਹੈ?
ਉਨਾਂ ਕਿਹਾ ਕਿ ਇਸ ਸਮੇਂ ਗੈਂਗਸਟਰ, ਨਸ਼ੇੜੀ ਅਤੇ ਨਸ਼ੇ ਦੇ ਸੌਦਾਗਰ ਆਪਸੀ ਇੱਕ ਦੂਜੇ ਦੇ ਸੰਪਰਕ ਕਰਕੇ ਪੰਜਾਬ ਵਿੱਚ ਨਸ਼ੇ ਦੇ ਧੰਦੇ ਨੂੰ ਪ੍ਰਫੁੱਲਿਤ ਕਰ ਰਹੇ ਹਨ। ਪਰ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਦੇ ਸਖਤ ਨਿਰਦੇਸ਼ ਹਨ ਕਿ ਗੈਂਗਸਟਰ ਸਮੇਤ ਨਸ਼ਾ ਵੇਚਣ ਵਾਲੇ ਅਨਸਰਾਂ ਦਾ ਜਲਦ ਸਫਾਇਆ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਕਾਫੀ ਵੱਡੇ ਨਸ਼ਾ ਤਸੱਕਰਾਂ ਦੇ ਸਮੱਗਲਰ ਹਨ, ਜਿਨਾਂ ਦੇ ਬਾਰੇ ਉਹ ਖੁੱਦ ਜਾਂਚ ਕਰ ਰਹੇ ਹਨ।
ਸ੍ਰੀ ਹਿਲੌਰੀ ਨੇ ਦੱਸਿਆ ਕਿ ਹੁਣ ਗੁਰਦਾਸਪੁਰ ਦੇ ਲੋਕਾਂ ਨੂੰ ਨਸ਼ੇ ਦੇ ਸੌਦਾਗਰਾਂ ਅਤੇ ਗੈਂਗਸਟਰਾਂ ਤੋਂ ਮੁੱਕਤੀ ਮਿਲੇਗੀ। ਇਸ ਲਈ ਜਿਸ ਤਰਾਂ ਅੱਤਵਾਦ ਖਤਮ ਕਰਨ ਵਿੱਚ ਲੋਕਾਂ ਨੇ ਪੰਜਾਬ ਪੁਲਸ ਦਾ ਸਾਥ ਦਿੱਤਾ ਸੀ। ਜਿਸਦੇ ਫਲਸਰੂਪ ਪੰਜਾਬ ਅੱਤਵਾਦ ਤੋਂ ਮੁੱਕਤ ਹੋਇਆ ਹੈ, ਇਸ ਕਰਕੇ ਸਾਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਅਸੀ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਬਰਕਰਾਰ ਰਹੇ ਤਾਂ ਜੋ ਬਾਹਰਲੇ ਸੂਬਿਆਂ ਤੋਂ ਆ ਕੇ ਸਰਮਾਏਦਾਰ ਲੋਕ ਇੱਥੇ ਸਨਅਤ ਲਾ ਕੇ ਬੇਰੁਜਗਾਰੀ ਨੂੰ ਖਤਮ ਕਰਨ ਵਿੱਚ ਮੱਦਦ ਕਰ ਸਕਣ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਪੰਜਾਬ ਵਿੱਚ ਅਮਨ ਸ਼ਾਂਤੀ ਬਰਕਰਾਰ ਰਹੇਗੀ।
ਹਿਲੌਰੀ ਨੇ ਦੱਸਿਆ ਕਿ ਨਸ਼ੇ ਦਾ ਕੰਮ ਕਰਨ ਵਾਲੇ ਸਮੱਗਲਰਾਂ ਨੂੰ ਫੜਨ ਲਈ ਪੁਲਸ ਯਤਨਸ਼ੀਲ ਹੈ, ਜੋ ਨਸ਼ੇੜੀ ਫੜੇ ਜਾਂਦੇ ਹਨ, ਉਨਾਂ ਤੋਂ ਪੁੱਛਗਿੱਛ ਕਰਕੇ ਸਮਾਜ ਵਿਰੋਧੀ ਅਨਸਰਾਂ ਨੂੰ ਪੁਲਸ ਆਪਣੀ ਗਿ੍ਰਫਤ ਵਿੱਚ ਲਵੇਗੀ ਤਾਂ ਜੋ ਇਹ ਲੋਕ ਪੰਜਾਬ ਵਿੱਚ ਨਸ਼ੇ ਨੂੰ ਮੁੜ ਵੇਚਣ ਨਾ ਸਕਣ ਅਤੇ ਇਨਾਂ ਖਿਲਾਫ ਮੁੱਢਲੀ ਕਾਰਵਾਈ ਆਰੰਭੀ ਜਾਵੇਗੀ। ਜਲਦ ਹੀ ਇਹ ਲੋਕ ਸਿਲਾਖਾ ਪਿੱਛੇ ਜਾਣਗੇ।