ਗੁਰਦਾਸਪੁਰ , 2 ਅਗਸਤ ( ਸਰਬਜੀਤ ਸਿੰਘ )—ਮਾਂ ਦੇ ਦੁਧ ਦੀ ਮਹਤਾਂ ਵਿਸ਼ੇ ਤੇ ਇਕ ਸੈਮੀਨਾਰ ਮੀਟਿੰਗ ਹਾਲ ਸਿਵਲ ਸਰਜਨ ਦਫਤਰ ਗੁਰਦਾਸਪੁਰ ਵਿਖੇ ਕੀਤਾ ਗਿਆ, ਜਿਸ ਦੀ ਪ੍ਧਾਨਗੀ ਸਿਵਲ ਸਰਜਨ ਡਾਕਟਰ ਹਰਭਜਨ ਰਾਮ ਜੀ ਨੇ ਕੀਤੀ।
ਇਸ ਮੋਕੇ ਸਿਵਲ ਸਰਜਨ ਡਾਕਟਰ ਹਰਭਜਨ ਮਾਂਡੀ ਜੀ ਨੇ ਕਿਹਾ ਕਿ ਮਾਂ ਦਾ ਦੁਧ ਬਚੇ ਲਈ ਵਰਦਾਨ ਹੈ ।
ਮਾਂ ਦਾ ਦੁਧ ਬਚੇ ਨੂੰ ਬੀਮਾਰੀਆਂ ਤੋ ਬਚਾਉਂਦਾ ਹੈ। ਬਚੇ ਨੂੰ 6 ਮਹੀਨੇ ਤਕ ਸਿਰਫ ਮਾਂ ਦਾ ਦੁਧ ਪਿਲਾਉਣਾ ਚਾਹੀਦਾ ਹੈ ਅਤੇ ਇਸ ਤੋ ਬਾਦ ਪੂਰਕ ਆਹਾਰ ਦੇਣਾ ਚਾਹੀਦਾ ਹੈ।
ਇਸ ਮੋਕੇ ਏਸੀਐਸ ਡਾਕਟਰ ਭਾਰਤ ਭੂਸ਼ਨ, ਡੀਆਈਓ ਡਾ. ਅਰਵਿੰਦ ਕੁਮਾਰ, ਡੀਐਚਓ ਡਾ. ਅਰਵਿੰਦ ਮਹਾਜਨ ਆਦਿ ਹਾਜਰ ਸਨ