ਅਮਰੀਕਾ ਆਪਣੇ ਹਥਿਆਰਾ ਦੀ ਵਿਕਰੀ ਕਰਨ ਲਈ ਫਲੀਸਤੀਨੀਆ ‌ਦੀ‌ ਜ਼ਿੰਦਗੀ ਮੌਤ ਦੀ ਖੇਡ ਰਹੀ ਖੇਡ-ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਪੁਰਾਣੇ ਬੱਸ ਸਟੈਂਡ ਵਿਖੇ ਕੀਤਾ ਗਿਆ ਰੋਹ ਪ੍ਰਦਰ੍ਸ਼ਨ

ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)– ਪੰਜਾਬ ਦੇ ਸਮੂਹ ਜ਼ਿਲ੍ਹਾ ਜਾਂ ਤਹਿਸੀਲ ਕੇਂਦਰਾਂ ਵਿੱਚ ਫਾਸ਼ੀਵਾਦੀ ਘਟਨਾਵਾਂ ਵਿਰੋਧੀ ਮੋਰਚੇ ਅਤੇ ਖ਼ਬੀਆਂ ਧਿਰਾਂ ਵਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਗੁਰਦਾਸਪੁਰ ਪੁਰਾਣੇ ਬੱਸ ਸਟੈਂਡ ਵਿਖੇ ਵੀ ਪੱਛਮੀ ਸਾਮਰਾਜੀਆਂ ਦੁਆਰਾ ਇਜ਼ਰਾਈਲ ਵੱਲੋਂ ਫ਼ਲਸਤੀਨੀਆਂ ਦੀ ਕਰਵਾਈ ਜਾ ਰਹੀ ਨਸਲਕੁਸ਼ੀ ਦੇ ਵਿਰੁੱਧ ਵਿਜੇ ਸੋਹਲ, ਬਲਬੀਰ ਸਿੰਘ ਕਤੋਵਾਲ, ਹਰਜੀਤ ਸਿੰਘ ਕਾਹਲੋ ਅਤੇ ਜੋਗਿੰਦਰ ਪਾਲ ਪਨਿਆੜ ਦੀ ਪ੍ਰਧਾਨਗੀ ਵਿੱਚ ਰੈਲੀ ਕਰਕੇ ਰੋਹ ਪੂਰਵਕ ਪ੍ਰਦਰਸ਼ਨ ਕੀਤਾ ਗਿਆ।

ਇਸ ਸਮੇਂ ਰੈਲੀ ਵਿਚ ਬੋਲਦਿਆਂ ਸ਼ਿਵ ਕੁਮਾਰ, ਗੁਲਜ਼ਾਰ ਸਿੰਘ ਬਸੰਤਕੋਟ, ਰਾਜ ਕੁਮਾਰ ਪੰਡੋਰੀ ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਅਮਰੀਕਾ ਆਪਣੇ ਹਥਿਆਰਾ ਦੀ ਵਿਕਰੀ ਕਰਨ ਲਈ ਮੱਧ ਪੂਰਬ ਅਤੇ ਏਸ਼ੀਆ ਵਿੱਚ ਆਪਣੀ ਸਰਦਾਰੀ ਕਾਇਮ ਰੱਖਣ ਲਈ ਆਪਣੇ ਚੌਕੀ ਇੰਚਾਰਜ ਇਜ਼ਰਾਈਲ ਦੁਆਰਾ ਫਲੀਸਤੀਨੀਆ ‌ਦੀ‌ ਜ਼ਿੰਦਗੀ ਮੌਤ ਦੀ ਖੇਡ,ਖੇਡ ਰਿਹਾ ਹੈ। ਆਗੂਆਂ ਕਿਹਾ ਕਿ ਯੂ ਐੱਨ ਓ ਨੇ 1948 ਵਿੱਚ ਦੋ ਦੇਸ਼ਾਂ ਦੀ ਧਾਰਨਾ ਤਹਿਤ ਫਲਸਤੀਨ ਦੀ ਧਰਤੀ ਤੇ ਇਜ਼ਰਾਈਲ ਦੇਸ਼ ਸਥਾਪਤ ਕੀਤਾ ਸੀ ਭਾਵੇਂ ਕਿ ਇਹ ਫੈਸਲਾ ਕਿਸੇ ਤਰ੍ਹਾਂ ਵੀ ਦਰੁਸਤ ਨਹੀਂ ਸੀ ਪਰ ਇਸ ਦੇ ਬਾਵਜੂਦ ਵੀ ਅਮਰੀਕਾ ਦੀ ਸ਼ਹਿ ਉੱਤੇ ਇਜ਼ਰਾਈਲ ਨੇ ਫ਼ਲਸਤੀਨੀਆਂ ਨੂੰ ਦਿਤੀ ਗਈ ਧਰਤੀ ਦਾ ਵੱਡਾ ਹਿੱਸਾ ਵੀ ਫ਼ਲਸਤੀਨੀਆਂ ਤੋਂ ਖੋਹ ਲਿਆ।ਪਰ ਫ਼ਲਸਤੀਨੀਆਂ ਕੋਲ਼ ਕੁਝ ਕਿਲੋਮੀਟਰ ਬਚੀਂ ਧਰਤੀ ਤੇ ਵੀ ਕਬਜ਼ਾ ਕਰਨ ਲਈ ਇਜ਼ਰਾਈਲ ਨੇ 7ਅਕਤੂਬਰ‌ ਤੋਂ ਫ਼ਲਸਤੀਨੀਆਂ ਦੀ ਸਮੁੱਚੀ ਤਬਾਹੀ ਕਰਨ ਲਈ ਜੰਗ ਜਾਰੀ ਰੱਖੀ ਹੋਈ ਹੈ। ਜਿਸ ਜੰਗ ਵਿੱਚ ਦੋ ਤਿਹਾਈ ਔਰਤਾਂ ਅਤੇ ਬੱਚਿਆਂ ਸਮੇਤ 21000 ਫ਼ਲਸਤੀਨੀਆਂ ਦਾ ਕਤਲੇਆਮ ਕਰ ਦਿੱਤਾ ਗਿਆ ਹੈ।ਇਸ ਕਤਲੇਆਮ ਲਈ ਸੰਸਾਰ ਨਿਯਮਾਂ ਦੀ ਘੋਰ ਉਲੰਘਣਾ ਕਰਦਿਆਂ ਇਜ਼ਰਾਈਲ ਦੁਆਰਾ ਹਸਪਤਾਲਾ, ਸਕੂਲਾਂ ਅਤੇ ਬਚਾਓ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਯੂ ਐਨ ਓ ਦੀਆਂ ਹਦਾਇਤਾਂ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ। ਜੰਗ ਰੋਕਣ ਦੇ ਸੁਆਲ ਉਪਰ ਅਮਰੀਕਾ ਇਜ਼ਰਾਈਲ ਦੇ ਪੱਖ ਵਿਚ ਵੀਟੋ ਕਰ ਚੁਕਾ ਹੈ। ਰੈਲੀ ਵਿਚ ਮੰਗ ਕੀਤੀ ਗਈ ਕਿ ਇਜ਼ਰਾਈਲ ਤੁਰੰਤ ਜੰਗ ਬੰਦ ਕਰੇ, ਫ਼ਲਸਤੀਨੀਆਂ ਨੂੰ ਵੱਖਰਾ ਦੇਸ਼ ਦਿਤਾ ਜਾਵੇ, ਯਹੂਦੀਆਂ ਨੂੰ ਉਜਾੜਨ ਲਈ ਯੂਰਪੀ ਦੇਸ਼ ਦੋਸ਼ੀ ਹਨ ਅਤੇ ਯਹੂਦੀਆਂ ਨੂੰ ਦੇਸ਼ ਬਨਾਉਣ ਲਈ ਯੂਰਪ ਵਿਚ ਭਰਤੀ ਦਿਤੀ ਜਾਣੀ ਚਾਹੀਦੀ ਸੀ। ਬੁਲਾਰਿਆਂ ਮੋਦੀ ਸਰਕਾਰ ਵਲੋਂ ਇਜ਼ਰਾਈਲ ਦੇ ਪੱਖ ਵਿੱਚ ਖੜ੍ਹਨ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਭਾਰਤ ਦੀ ਫ਼ਲਸਤੀਨੀਆਂ ਨਾਲ ਖੜਨ ਦੀ ਨੀਤੀ ਨੂੰ ਸਿਰ ਭਰਨੇ ਕਰ ਦਿੱਤਾ ਹੈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਖਦੇਵ ਸਿੰਘ ਭਾਗੋਕਾਵਾਂ ਨੇ ਨਿਭਾਈ ਗਈ।ਇਸ ਸਮੇਂ ਮੱਖਣ ਕੁਹਾੜ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਸੰਜੀਵ ਮਿੰਟੂ , ਚੰਨਣ ਸਿੰਘ ਦੋਰਾਗਲਾ, ਗੁਰਦੀਪ ਸਿੰਘ ਕਾਮਲਪੁਰਾ, ਬਲਬੀਰ ਸਿੰਘ ਉਂਚਾ ਧਕਾਲਾ, ਠਾਕਰ ਧਿਆਨ ਸਿੰਘ, ਗੁਰਦਿਆਲ ਸਿੰਘ ਸੋਹਲ ਜਸਬੀਰ ਸਿੰਘ ਕਤੋਵਾਲ ਅਤੇ ਸਕੰਦਰ ਸਾਹਬਿ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *