26 ਨੂੰ ਸਖ਼ਤ ਐਕਸ਼ਨ ਦੀ ਤਿਆਰੀ ਵਜੋਂ ਸਹਾਇਕ ਲਾਈਨਮੈਨਾਂ ਨੂੰ ਜਿਆਦਾ ਤੋਂ ਜਿਆਦਾ ਗਿਣਤੀ ਵਿੱਚ ਪਹੁੰਚਣ ਦਾ ਸੱਦਾ
ਅਜੇ ਤੱਕ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਰ ਲਈ ਨਹੀਂ ਪੁੱਜਿਆ-ਯੂਨੀਅਨ ਆਗੂ
ਪਟਿਆਲਾ, ਗੁਰਦਾਸਪੁਰ 26 ਦਸੰਬਰ (ਸਰਬਜੀਤ ਸਿੰਘ) — ਬਿਜਲੀ ਬੋਰਡ ਦੇ ਮੁੱਖ ਦਫਤਰ ਪਟਿਆਲਾ ਵਿਖੇ ਸਹਾਇਕ ਲਾਈਨਮੈਨਾ ਦਾ ਪੱਕਾ ਮੋਰਚਾ ਅੱਠਵੇਂ ਦਿਨ ਨੂੰ ਪਾਰ ਕਰ ਗਿਆ ਜਿਸ ਵਿੱਚ ਸਹਾਇਕ ਲਾਈਨਮੈਨ ਰੋਜ਼ਾਨਾ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ ਜਿਨ੍ਹਾਂ “ਤਨਖਾਹ ਨਹੀਂ ਤਾਂ ਕੰਮ ਨਹੀਂ” ਦੇ ਅਕਾਸ਼ ਗੁੰਜਵੇਂ ਨਾਅਰੇ ਲਗਾ ਪੰਜਾਬ ਸਰਕਾਰ ਤੇ ਬਿਜਲੀ ਮਨੇਜਮੈਂਟ ਦਾ ਪਿੱਟ ਸਿਆਪਾ ਕੀਤਾ। ਅੱਜ ਦੇ ਧਰਨੇ ਦੌਰਾਨ ਬਿਨ੍ਹਾਂ ਤਜੁਰਬਾ ਸੰਘਰਸ਼ ਕਮੇਟੀ ਦੇ ਕਨਵੀਨਰ ਰਾਜ ਕੰਬੋਜ ਅਤੇ ਜਨਰਲ ਸਕੱਤਰ ਵਿਕਰਮਜੀਤ ਅਬੋਹਰ ਨੇ ਕਿਹਾ ਕਿ ਮਰਨ ਵਰਤ ਜਲਦੀ ਤੋਂ ਜਲਦੀ ਮੀਟਿੰਗ ਕਰਵਾ ਕੇ ਮਸਲੇ ਦਾ ਹੱਲ ਕਰਨ ਲਈ ਅੱਗੇ ਕੀਤਾ ਗਿਆ ਸੀ ਪਰ ਹੁਣ ਸਾਨੂੰ ਲੱਗਦਾ ਕਿ ਪ੍ਰਸ਼ਾਸਨ ਕੀਤੇ ਵਾਅਦੇ ਤੋਂ ਭੱਜਦਾ ਦਿਖਾਈ ਰਿਹਾ ਹੈ ਜਿਸਨੂੰ ਕੀਤਾ ਵਾਅਦਾ ਨਿਭਾਉਣ ਲਈ 26 ਦਸੰਬਰ ਨੂੰ ਮੁੱਖ ਦਫਤਰ ਅੱਗੇ ਰੋਹ ਭਰਭੂਰ ਮੁਜਾਹਰਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਸਾਰੇ ਸਹਾਇਕ ਲਾਈਨਮੈਨਾ ਨੂੰ 26 ਨੂੰ ਜਿਆਦਾ ਤੋਂ ਜਿਆਦਾ ਸੰਖਿਆ ਵਿੱਚ ਪਹੁੰਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਥੀਆਂ ਨੂੰ ਤਨਖਾਹਾਂ ਦੀ ਪ੍ਰਾਪਤੀ ਲਈ ਹੁਣ ਅਪਣਾ ਢਿੱਲਾ ਰਵਈਆ ਤਿਆਗਣਾ ਹੋਵੇਗਾ। ਉਨ੍ਹਾਂ ਪ੍ਰਸ਼ਾਸ਼ਨ ਤੇ ਮਨੇਜਮੈਂਟ ਨੂੰ ਵੀ ਚੇਤਾਵਨੀ ਦਿੱਤੀ ਕਿ ਸਾਡਾ ਹੋਰ ਇਮਤਿਹਾਨ ਲੈਣ ਦੀ ਬਜਾਏ ਸਾਡੇ ਨਾਲ ਕੀਤੇ ਵਾਅਦੇ ਤਹਿਤ ਮੀਟਿੰਗ ਕਰਕੇ ਮਸਲੇ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਰਨ ਵਰਤ ਟਾਲਿਆ ਗਿਆ ਸੀ ਨਾ ਕਿ ਖਤਮ ਕੀਤਾ ਗਿਆ ਸੀ ਇਸ ਲਈ ਸਾਨੂੰ ਦੁਬਾਰਾ ਮਰਨ ਵਰਤ ਸ਼ੁਰੂ ਕਰਨ ਲਈ ਮਜਬੂਰ ਨਾ ਕੀਤਾ ਜਾਵੇ। ਤਜੁਰਬੇ ਵਾਲੇ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਸਾਰੇ ਸਹਾਇਕ ਲਾਈਨਮੈਨਾ ਨੂੰ ਧਰਨੇ ਵਿੱਚ ਜਿਆਦਾ ਤੋਂ ਜਿਆਦਾ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਤੇ ਮਨੇਂਜਮੈਂਟ ਮਾਣਯੋਗ ਹਾਈ ਕੋਰਟ ਵੱਲੋਂ ਲਗਾਏ ਸਟੇਟਸ ਕੋਅ ਦਾ ਹਵਾਲਾ ਦੇਕੇ ਤਨਖਾਹ ਤਾਂ ਰੋਕੀ ਬੈਠੀ ਹੈ ਪਰ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਨਹੀਂ ਮੰਨਦੀ ਜਿਸ ਵੱਲੋਂ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੇ ਹੁਕਮ ਦਿੱਤੇ ਹੋਏ ਹਨ। ਬਹੁਤ ਹੀ ਜਿਆਦਾ ਤਿੱਖੇ ਸੰਘਰਸ਼ਾਂ ਚੋਂ ਲੰਘੇ ਭੋਲਾ ਸਿੰਘ ਗੱਗੜਪੁਰ ਅਤੇ ਸੋਮਾ ਸਿੰਘ ਭੜੋ ਨੇ ਕਿਹਾ ਕਿ ਮਾਮਲਾ ਰੋਕੀਆਂ ਤਨਖਾਹਾਂ ਦਾ ਹੈ ਜੋ ਇੱਕਲੇ ਬਿਨ੍ਹਾਂ ਤਜੁਰਬੇ ਵਾਲੇ ਸਹਾਇਕ ਲਾਈਨਮੈਨਾ ਦਾ ਨਹੀਂ ਬਲਕਿ ਸੀਆਰਏ 295/19 ਤਹਿਤ ਭਰਤੀ ਹੋਏ 2800 ਤੋਂ ਜਿਆਦਾ ਸਹਾਇਕ ਲਾਈਨਮੈਨਾ ਦਾ ਹੈ। ਇਸ ਲਈ ਸਾਰੇ ਸਹਾਇਕ ਲਾਈਨਮੈਨ ਇਸਨੂੰ ਅਪਣੀ ਲੜਾਈ ਮੰਨਦੇ ਹੋਏ ਹਰ ਪ੍ਰਕਾਰ ਦਾ ਸਹਿਯੋਗ ਦਿੰਦੇ ਹੋਏ ਪੱਕੇ ਮੋਰਚੇ ਵਿੱਚ ਹਾਜਰੀ ਯਕੀਨੀ ਬਣਾਉਣ। ਯੂਨੀਅਨ ਦੇ ਆਗੂ ਨੇ ਕਿਹਾ ਕਿ ਅਜੇ ਤੱਕ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਰ ਲਈ ਨਹੀਂ ਪੁੱਜਿਆ। ਇਸ ਮੌਕੇ ਜਗਦੇਵ ਸਿੰਘ ਲੋਹਟਬੱਦੀ, ਹਰਮਨ ਬਰਨਾਲਾ, ਪਵਨ ਕੁਮਾਰ, ਸਵਰਨ ਸਿੰਘ, ਗੁਰਜੀਤ ਸਿੰਘ, ਰੋਹਿਤ ਅਨੰਦ, ਦਰਸ਼ਨ ਸਿੰਘ, ਫੌਜੀ ਸ਼ੇਰ ਸਿੰਘ, ਗੁਰਜੀਤ ਸਿੰਘ ਮੋਹਨਕੇ, ਰਣਜੀਤ ਸਿੰਘ, ਸੁਖਦੀਪ ਸਿੰਘ, ਸੁਰਿੰਦਰ ਕੁਮਾਰ, ਵਰਿੰਦਰ ਕੁਮਾਰ, ਮਨਜਿੰਦਰ ਸਿੰਘ ਮਨੀ, ਜਰਨੈਲ ਸਿੰਘ, ਜਸਵਿੰਦਰ ਸਿੰਘ, ਵਰਿੰਦਰ ਲਾਦੂਕਾ, ਅਮਨਦੀਪ ਸਿੰਘ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਿੱਠੂ ਸਿੰਘ, ਸੁਖਦੀਪ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਹਰਿੰਦਰ ਸਿੰਘ, ਅਰਵਿੰਦਰ ਸਿੰਘ, ਕਮਲਜੀਤ ਸਿੰਘ ਅਜੇ ਕੁਮਾਰ, ਨਿਧਾਨ ਸਿੰਘ, ਸਤਿਗੁਰਜੀਤ ਸਿੰਘ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ, ਹੈਪੀ ਧੀਮਾਨ, ਸੁਖਪਾਲ ਸਿੰਘ ਅਤੇ ਹੋਰ ਹਾਜ਼ਰ ਸਨ