ਛੋਟੇ ਬਾਲ ਲੇਖਕਾਂ ਨੂੰ ਅੱਗੇ ਲਿਆਉਣ ਲਈ ਰਸਵਿੰਦਰ ਕੌਰ ਤੇਜੇ ਦਾ ਉਪਰਾਲਾ ਸਲਾਘਾਯੋਗ – ਸੁੱਖੀ ਬਾਠ
ਪਟਿਆਲ਼ਾ, ਗੁਰਦਾਸਪੁਰ, 15 ਜੁਲਾਈ (ਸਰਬਜੀਤ ਸਿੰਘ)— ਪੰਜਾਬ ਭਵਨ ਸਰੀ ਕੈਨੇਡਾ ਦੇ ਮੁੱਖ ਸੰਸਥਾਪਕ ਸੁੱਖੀ ਬਾਠ ਦੁਆਰਾ ਚਲਾਏ ਜਾ ਰਹੇ ਪ੍ਰੋਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਅਧੀਨ ਅਕਾਲ ਕਾਲਜ ਮਸਤੂਆਣਾ ਸਾਹਿਬ ਵਿਖੇ ਬਾਲ ਸਾਹਿਤ ਉਤਸਵ ਕਰਵਾਇਆ ਗਿਆ ਜਿਸ ਵਿੱਚ ਛੇ ਜ਼ਿਲ੍ਹਿਆਂ ਤੋਂ 6 ਸੌ ਤੋਂ ਵੱਧ ਬਾਲ ਸਾਹਿਤਕਾਰਾਂ ਨੇ ਉਤਸ਼ਾਹ ਪੂਰਵਕ ਹਿੱਸਾ ਲਿਆ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐੱਸ. ਐੱਸ. ਪਾਪੜਾ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਅਧਿਆਪਕਾ ਰਸਵਿੰਦਰ ਕੌਰ ਤੇਜੇ ਨੇ ਦੱਸਿਆ ਕਿ ਇਸ ਬਾਲ ਉਤਸਵ ਦੀ ਪ੍ਰਧਾਨਗੀ ਸਰਦਾਰ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਮਸਤੂਆਣਾ ਸਾਹਿਬ ਨੇ ਕੀਤੀ ਤੇ ਪੰਜਾਬੀ ਬਾਲ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਇਸ ਦੌਰਾਨ ਪ੍ਰੋਜੈਕਟ ਦੇ ਸੰਚਾਲਕ ਸ੍ਰੀ ਸੁੱਖੀ ਬਾਠ ਅਤੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਦੌਰਾਨ 6 ਜ਼ਿਲ੍ਹਿਆਂ ਦੀਆਂ ਬਾਲ ਲੇਖਕਾਂ ਦੀਆਂ ਰਚਨਾਵਾਂ ਨਾਲ ਤਿਆਰ 10 ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ। ਜਿੰਨ੍ਹਾਂ ਵਿੱਚ ਰਸਵਿੰਦਰ ਕੌਰ ਤੇਜੇ ਦੁਆਰਾ ਸੰਪਾਦਿਤ ਪ੍ਰਾਇਮਰੀ ਸਕੂਲਾਂ ਦੇ ਬਾਲ ਦੀ ਪੰਜਾਬ ਪੱਧਰ ਦੀ ਕਿਤਾਬ ਲੋਕ ਅਰਪਣ ਕੀਤੀ ਗਈ। ਇਸ ਮੌਕੇ ਸ਼੍ਰੀ ਸੁੱਖੀ ਬਾਠ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਬਾਲ ਸਾਹਿਤ ਉਤਸਵ ਦਾ ਮੁੱਖ ਉਦੇਸ਼ ਬਾਲ ਸਾਹਿਤ ਨੂੰ ਉਤਸ਼ਾਹਿਤ ਕਰਨਾ ਸੀ ਅਤੇ ਛੋਟੇ ਬਾਲ ਲੇਖਕਾਂ ਨੂੰ ਅੱਗੇ ਲਿਆਉਣ ਲਈ ਰਸਵਿੰਦਰ ਕੌਰ ਤੇਜੇ ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਪੰਜਾਬ ਭਵਨ ਸਰੀ ਕਨੇਡਾ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਸਮਾਗਮ ਕੀਤੇ ਜਾਣਗੇ। ਡਾ. ਦਰਸ਼ਨ ਸਿੰਘ ਆਸ਼ਟ ਜੀ ਦੁਆਰਾ ਕਿਤਾਬ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਭਵਿੱਖ ਵਿੱਚ ਵੀ ਪ੍ਰੋਜੈਕਟ ਨਾਲ ਜੁੜ ਕੇ ਬੱਚਿਆਂ ਲਈ ਸੇਵਾ ਕਰਨ ਦਾ ਵਾਅਦਾ ਕੀਤਾ ਗਿਆ। ਇਸ ਦੌਰਾਨ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਬਾਲ ਸਾਹਿਤਕਾਰਾਂ ਨੇ ਮੰਚ ਉੱਤੇ ਆਪਣੀਆਂ ਲਿਖੀਆਂ ਰਚਨਾਵਾਂ ਪੇਸ਼ ਕੀਤੀਆਂ ਜਿਸ ਨੂੰ ਸਰੋਤਿਆਂ ਵੱਲੋਂ ਖੂਬ ਸਲਾਹਿਆ ਗਿਆ । ਇਸ ਦੌਰਾਨ ਕੋਰ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਕਾਂਗੜ, ਗੁਰਵਿੰਦਰ ਸਿੰਘ ਸਿੱਧੂ, ਭੀਮ ਸਿੰਘ, ਅਵਤਾਰ ਸਿੰਘ ਚੋਟੀਆਂ ਅਤੇ ਸਮੁੱਚੀ ਟੀਮ ਦਾ ਬਹੁਤ ਵੱਡਾ ਯੋਗਦਾਨ ਰਿਹਾ। ਮੰਚ ਸੰਚਾਲਨ ਮੈਡਮ ਬਲਜੀਤ ਸ਼ਰਮਾ ਅਤੇ ਸ਼ਸ਼ੀ ਬਾਲਾ ਦੁਆਰਾ ਬਾਖੂਬੀ ਨਿਭਾਇਆ ਗਿਆ। ਇਹ ਸਮਾਗਮ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਵਿੱਚ ਬਾਲ ਸਾਹਿਤ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਲਈ ਇੱਕ ਅਹਿਮ ਕਦਮ ਸਾਬਤ ਹੋਇਆ।
ਇਸ ਮੌਕੇ ਹਰਪ੍ਰੀਤ ਸਿੰਘ ਸਰਪੰਚ ਕਨਸੂਹਾ ਕਲਾਂ, ਬੀਰਪਾਲ ਕੌਰ,ਮਨਪ੍ਰੀਤ ਸਿੰਘ ਖੋਖਰ, ਬਰਿੰਦਰ ਸਿੰਘ ਖੋਖਰ, ਸ.ਅਵਤਾਰ ਸਿੰਘ ਚੋਟੀਆਂ ਜਿਲ੍ਹਾ ਪ੍ਰਧਾਨ ‘ਨਵੀਂਆਂ ਕਲਮਾਂ ਨਵੀਂ ਉਡਾਣ’ ਸੰਗਰੂਰ ,ਬਲਜੀਤ ਸ਼ਰਮਾ ਖਜਾਨਚੀ, ਮੈਡਮ ਸ਼ਸ਼ੀ ਬਾਲਾ ਮੁੱਖ ਸੰਪਾਦਕ ਸੰਗਰੂਰ ਦੂਜੀ ਕਿਤਾਬ, ਮਨਦੀਪ ਕੌਰ ਜੱਸੀ, ਸੰਦੀਪ ਬੈਨੀਪਾਲ ਕੰਮੋਮਾਜਰਾ,ਚੌਧਰੀ ਨੰਦ ਲਾਲ ਗਾਂਧੀ ਪੋ੍ਜੈਕਟ ਮੀਡੀਆ ਕੋਆਰਡੀਨੇਟਰ ਪੰਜਾਬ,ਅਰਵਿੰਦਰ ਸਿੰਘ ਚਹਿਲ,ਜਸਵਿੰਦਰ ਸਿੰਘ ਵਿਰਦੀ, ਹਰਦੀਪ ਕੌਰ ਵਿਰਦੀ, ਹਰਜਿੰਦਰ ਕੌਰ ਨਰੈਣਗੜ, ਹਰਜੀਤ ਸਿੰਘ ਢੀਂਗਰਾ, ਕੁਲਵਿੰਦਰ ਕੌਰ ਢੀਂਗਰਾ, ਇੰਦਰਪਾਲ ਸਿੰਘ ਸਮੇਤ ਵੱਖ ਵੱਖ ਸਖਸ਼ੀਅਤਾਂ ਹਾਜ਼ਰ ਸਨ।


