ਗੁਰਦਾਸਪੁਰ, 20 ਦਸੰਬਰ (ਸਰਬਜੀਤ ਸਿੰਘ)– ਜਿਲਾ ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਦੇ ਰਹਿਣ ਵਾਲੇ ਨੌਜਵਾਨ ਰਮਨਦੀਪ ਸਿੰਘ ਦੀ ਨਿਊਜ਼ੀਲੈਂਡ ਚ ਭੇਦਭਰੇ ਹਾਲਾਤਾਂ ਚ ਮੌਤ .. ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਸਾਲ 2018 ਵਿਚ ਨਿਊਜ਼ੀਲੈਂਡ ਗਿਆ ਸੀ ਅਤੇ ਹੁਣ ਉਥੇ ਇਕ ਕੰਪਨੀ ਵਿਚ ਸਕਿਓਰਿਟੀ ਦਾ ਕੰਮ ਕਰਦਾ ਸੀ। ਬੀਤੇ ਕੱਲ੍ਹ ਹੀ ਉਸ ਦੇ ਇਕ ਦੋਸਤ ਨੂੰ ਫੋਨ ਰਾਹੀਂ ਸੂਚਨਾ ਮਿਲੀ ਕਿ ਰਮਨਦੀਪ ਸਿੰਘ ਦੀ ਭੇਦਭਰੀ ਹਾਲਤ ਵਿਚ ਮੌਤ ਹੋਈ ਹੈ ਅਤੇ ਪਤਾ ਲੱਗਾ ਹੈ ਕਿ ਕਿਸੇ ਨੇ ਉਸ ਦਾ ਕਤਲ ਕੀਤਾ ਹੈ।ਉਕਤ ਨੌਜਵਾਨ ਦੀ ਉਮਰ ਮਹਿਜ 25 ਸਾਲ ਦੱਸੀ ਜਾ ਰਹੀ ਹੈ, ਜੋ ਮਾਪਿਆਂ ਦਾ ਇਕਲੌਤਾ ਪੁੱਤ ਸੀ ਇਸ ਵਾਰੇ ਜਾਣਕਾਰੀ ਦਿੰਦੇ ਹੋਏ ਮਿੱਰਤਕ ਦੀ ਮਾਤਾ ਅਤੇ ਨਾਨੀ ਨੇ ਦੱਸਿਆ ਕੇ ਸਾਡਾ ਇਕਲੌਤਾ ਬੇਟਾ ਸੀ ਅਤੇ 5 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਜਿੱਥੇ ਸਾਨੂ ਉਸ ਦੇ ਦੋਸਤ ਨੇ ਰਾਤੀ ਫੋਨ ਕਰਕੇ ਦੱਸਿਆਂ ਕੇ ਉਸ ਦੀ ਮੌਤ ਹੋ ਗਈ ਹੈ ਉਸ ਦੀ ਗੱਡੀ ਦੇ ਲਾਗੇ ਉਸ ਦੀ ਡੇਡ ਬੋਡੀ ਪਈ ਸੀ ਇਸ ਤਰ੍ਹਾਂ ਲੱਗਦਾ ਹੈ ਕੇ ਲੁਟੇਰੀਆਂ ਵਲੋ ਲੁੱਟ ਦੀ ਨਿਅਤ ਨਾਲ ਉਸ ਦਾ ਕਤਲ ਕੀਤਾ ਗਿਆ ਹੈ ਉੱਥੇ ਹੀ ਪਿੰਡ ਦੇ ਸਰਪੰਚ ਅਤੇ ਮਿੱਰਤਕ ਦੇ ਰਿਸ਼ਤੇਦਾਰ ਬਿਕਰਮ ਜੀਤ ਸਿੰਘ ਨੇ ਵੀ ਦੱਸਿਆ ਕੇ ਸਾਨੂੰ ਪਤਾ ਲੱਗਾ ਹੈ ਕੇ ਉਸ ਦਾ ਨਿਊਜ਼ੀਲੈਂਡ ਵਿੱਚ ਕਿਸੇ ਵਲੋਂ ਕਤਲ ਕਰ ਦਿੱਤਾ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਆਰੋਪੀ ਨੂੰ ਉੱਥੋਂ ਦੀ ਪੁਲਿਸ ਵਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਅਸੀ ਸਰਕਾਰ ਨੂੰ ਅਪੀਲ ਕਰਦੇ ਹਾ ਕੇ ਆਰੋਪੀਆ ਨੂੰ ਸਖਤ ਸਖਤ ਸਜਾ ਮਿਲੇ ਅਤੇ ਸਾਡੇ ਬੱਚੇ ਦੀ ਜਲਦ ਤੋਂ ਜਲਦ ਡੈਡ ਬੋਡੀ ਲਿਆਉਣ ਵਾਸਤੇ ਸਰਕਾਰ ਸਾਡੀ ਮਦਦ ਕਰੇ ਤਾਂ ਜੋ ਅਸੀ ਉਸ ਦੀਆ ਅੰਤਿਮ ਰਸਮਾਂ ਕਰ ਸਕੀਏ।


