ਗੁਰਦਾਸਪੁਰ, 20 ਦਸੰਬਰ (ਸਰਬਜੀਤ ਸਿੰਘ)– ਨਗਰ ਕੌਂਸਲ ਗੁਰਦਾਸਪੁਰ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਸ਼ਹਿਰ ਦੇ ਅੰਦਰੂਨੀ ਬਾਜ਼ਾਰ ਵਿੱਚੋਂ ਨਜਾਇਜ਼ ਕਬਜ਼ੇ ਢਾਉਣ ਦੀ ਕੀਤੀ ਕਾਰਵਾਈ 100 ਫੀਸਦੀ ਦੁਕਾਨਦਾਰਾਂ ਨੂੰ ਦਿੱਤੇ ਗਏ ਨੋਟਿਸ ਗੁਰਦਾਸਪੁਰ 19 ਦਸੰਬਰ ਅੱਜ ਨਗਰ ਕੌਂਸਲ ਦੇ ਸੁਪਰਡੰਟ ਅਸ਼ੋਕ ਕੁਮਾਰ ਵੱਲੋਂ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਅੰਦਰੂਨੀ ਬਾਜ਼ਾਰ ਦਾ ਦੌਰਾ ਕੀਤਾ ਗਿਆ ਅਤੇ ਬਾਜ਼ਾਰ ਵਿੱਚ ਦੁਕਾਨਦਾਰਾਂ ਨੂੰ ਨੋਟਿਸ ਦੇ ਕੇ ਆਪਣੀ ਦੁਕਾਨ ਦੇ ਅੱਗੇ ਬਣਾਏ ਗਏ ਨਜਾਇਜ਼ ਥੜਿਆਂ ਨੂੰ ਤੋੜਨ ਦੀ ਅਪੀਲ ਕੀਤੀ ਗਈ ਉਹਨਾਂ ਦੁਕਾਨਦਾਰਾਂ ਨੂੰ ਅਪੀਲ ਕਰਦੇ ਹੋਏ ਨੋਟਿਸ ਵੀ ਦਿੱਤੇ ਕਿ ਜੇਕਰ ਕਿਸੇ ਦੁਕਾਨਦਾਰ ਨੇ ਨਜਾਇਜ਼ ਕੀਤਾ ਕਬਜ਼ਾ ਨਾ ਤੋੜਿਆ ਤਾਂ ਉਸ ਨੂੰ ਤੋੜ ਕੇ ਉਸਦਾ ਸਾਰਾ ਖਰਚਾ ਉਹਨਾਂ ਨੂੰ ਪਾ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹ ਕਾਰਵਾਈ ਲੋਕ ਹਿੱਤ ਲਈ ਕੀਤੀ ਜਾ ਰਹੀ ਹੈ ਅਤੇ ਨਿਰਪੱਖ ਹੋ ਕੇ ਨਜਾਇਜ਼ ਕਬਜੇ ਹਟਾਏ ਜਾਣਗੇ


