ਡੇਰਾ ਬਾਬਾ ਨਾਨਕ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਪ ਦੀ ਮੀਟਿੰਗ ਚ ਐਮ.ਐਲ.ਏ ਅਮੋਲਕ ਸਿੰਘ ਅਤੇ ਗੁਰਦੀਪ ਸਿੰਘ ਰੰਧਾਵਾ ਨੇ ਕੀਤੀ ਸ਼ਿਰਕਤ

ਗੁਰਦਾਸਪੁਰ

ਡੇਰਾ ਬਾਬਾ ਨਾਨਕ, ਗੁਰਦਾਸਪੁਰ, 25 ਨਵੰਬਰ (ਸਰਬਜੀਤ ਸਿੰਘ)– ਡੇਰਾ ਬਾਬਾ ਨਾਨਕ ਦੀ ਨਗਰ ਕੌਂਸਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦਾ ਉਦੇਸ਼ ਮਿਉਂਸਿਪਲ ਕਮੇਟੀ ਦੀਆਂ ਚੋਣਾਂ ਚ ਖੜੇ ਹੋਣ ਵਾਲੇ ਉਮੀਦਵਾਰਾਂ ਦੀ ਪ੍ਰੋਫਾਈਲ ਸਕਰੀਨ ਕਰਨਾ ਸੀ ।

ਇਸ ਮੀਟਿੰਗ ਚ ਹਲਕਾ ਜੈਤੋ ਤੋਂ ਐਮਐਲਏ ਅਮੋਲਕ ਸਿੰਘ ਅਬਜਰਵਰ ਮਿਸਪਲ ਕਮੇਟੀ ਇਲੈਕਸ਼ਨ ਡੇਰਾ ਬਾਬਾ ਨਾਨਕ ਅਤੇ ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਆਏ ਹੋਏ ਵਾਰਡਾਂ ਚ ਖੜੇ ਹੋਣ ਦੇ ਇੱਛੁਕ ਉਮੀਦਵਾਰਾਂ ਨਾਲ ਗੱਲਬਾਤ ਕਰ ਕੇ ਪ੍ਰੋਫਾਈਲ ਸਕਰੀਨਿੰਗ ਦੀ ਪ੍ਰੀਕਿਰਿਆ ਪੂਰੀ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਸਰਵੇ ਕਰਵਾਇਆ ਜਾਵੇਗਾ ਤੇ ਫਿਰ ਯੋਗ ਉਮੀਦਵਾਰਾਂ ਨੂੰ ਹੀ ਚੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਵਾਂਗ ਭਾਈ ਬੰਦੀ ਦਾ ਰਸਤਾ ਨਾਂ ਆਪਣਾ ਕੇ ਯੋਗ ਉਮੀਦਵਾਰਾਂ ਨੂੰ ਹੀ ਚੁਣਿਆ ਜਾਵੇਗਾ।

Leave a Reply

Your email address will not be published. Required fields are marked *