ਤਲਵੰਡੀ ਚੌਧਰੀਆਂ ਕਪੂਰਥਲੇ ਇਲਾਕੇ ਦੀ ਨਿਵਾਸੀ ਸਰਬਜੀਤ ਕੌਰ ਪਾਕਿਸਤਾਨੀ ਗਏ ਜਥੇ ਤੋਂ ਬਾਗੀ ਹੋ ਕੇ ਨਿਕਾਹ ਕਰਵਾਉਣਾ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 15 ਨਵੰਬਰ (ਸਰਬਜੀਤ ਸਿੰਘ)– ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਭਾਰਤ ਤੋਂ ਪਾਕਿਸਤਾਨ ਪਹੁੰਚੇ 2185 ਸ਼ਰਧਾਲੂਆਂ ਦੇ ਜਥੇ ਵਿੱਚੋਂ ਗਾਇਬ ਹੋਈ ਦੋ ਬੱਚਿਆਂ ਦੀ ਮਾਂ ਤਲਾਕ ਸ਼ੁਦਾ ਸਰਬਜੀਤ ਕੌਰ ਪਤਨੀ ਕਰਨੈਲ ਸਿੰਘ ਪਿੰਡ ਏਮਾਨੀਪੁਰ ਡਾਕਖਾਨਾ ਟਿੱਬਾ ਤਹਿਸੀਲ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ਨੇ ਜਥੇ’ਚ ਗੁੰਮ ਹੋ ਕੇ ਪਾਕਿਸਤਾਨੀ ਮੁਸਲਮ ਨਾਲ ਆਪਣਾ ਧਰਮ ਬਦਲ ਕੇ ਨਿਕਾਹ ਕਰਨ ਵਾਲੀ ਘਟਨਾ ਬਹੁਤ ਹੀ ਚਿੰਤਾ ਜਨਕ ਤੇ ਕਈ ਸਵਾਲ ਖੜ੍ਹੇ ਕਰਦੀ ਹੈ, ਭਾਵੇਂ ਕਿ ਦੇਸ਼ ਦੀ ਏਜੰਸੀਆਂ ਇਸ ਦੀ ਪੂਰੀ ਜਾਂਚ ਕਰ ਰਹੀਆਂ ਹਨ ਪਰ ਮਾਮਲਾ ਗੰਭੀਰ ਹੈ ਤੇ ਦੇਸ ਦੀ ਸੁਰੱਖਿਆ ਸਬੰਧੀ ਕਈ ਸਵਾਲ ਪੈਦਾ ਕਰਦਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਘਟਨਾ ਤੇ ਗਹਿਰੀ ਚਿੰਤਾ ਕਰਦੀ ਹੋਈ ਦੇਸ ਦੀਆਂ ਏਜੰਸੀਆਂ ਤੋਂ ਮੰਗ ਕਰਦੀ ਹੈ ਕਿ ਇਸ ਮਾਮਲੇ ਦੀ ਪੂਰੀ ਢੁੰਗਾਈ ਨਾਲ ਜਾਂਚ ਪੜਤਾਲ ਕਰਨ ਦੇ ਨਾਲ ਨਾਲ ਐਸ ਜੀ ਪੀ ਸੀ ਤੋਂ ਅਜਿਹਾ ਲੋਕਾਂ ਦੀ ਛਾਣਬੀਣ ਕਰਨ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਹੈ ਤਾਂ ਕਿ ਪਾਕਿਸਤਾਨੀ ਗੁਰਧਾਮਾਂ ਦੇ ਯਾਤਰਾ ਨੂੰ ਜਾਣ ਵਾਲੇ ਜਥੇ ਨੂੰ ਬਦਨਾਮ ਹੋਣ ਤੋਂ ਬਚਾਇਆਂ ਜਾ ਸਕੇ, ਕਿਉਂਕਿ ਇਸ ਨਾਲ ਕੇਂਦਰ ਸਰਕਾਰ ਸਖ਼ਤ ਵੀ ਸਖ਼ਤ ਹੋ ਸਕਦਾ ਤੇ ਅੱਗੇ ਤੋਂ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸੰਗਤਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਦੀ ਸਾਰੀ ਜ਼ਿੰਮੇਵਾਰੀ ਐਸ ਜੀ ਪੀ ਸੀ ਦੀ ਬਣਦੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 2185 ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ ਵੱਲੋਂ ਗ਼ਾਇਬ ਹੋਣ ਤੇ ਨਿਕਾਹ ਕਰਨ ਵਾਲੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਅਤੇ ਇਸ ਘਟਨਾ ਦੀ ਢੁੰਗਾਈ ਨਾਲ ਜਾਂਚ ਕਰਨ ਦੀ ਮੰਗ ਕਰਦਿਆਂ ਕੀਤਾ, ਉਨ੍ਹਾਂ ਸਪਸਟ ਕੀਤਾ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 4 ਨਵੰਬਰ ਨੂੰ ਭਾਰਤ ਤੋਂ ਪਾਕਿਸਤਾਨ ਪਹੁੰਚੇ ਜਥੇ’ਚ ਸਰਬਜੀਤ ਸਿੰਘ ਵੱਲੋਂ ਗ਼ਾਇਬ ਹੋ ਕੇ ਧਰਮ ਤਬਦੀਲੀ ਰਾਹੀਂ ਪਾਕਿਸਤਾਨੀ ਮੁਸਲਮਾਨ ਨਾਲ ਨਿਕਾਹ ਕਰਕੇ ਆਪਣਾ ਨਾਮ ਨੂਰ ਹੁਸੈਨ ਰੱਖਣ ਵਾਲਾ ਘਟਨਾ ਕ੍ਰਮ ਸਰਕਾਰ ਅਤੇ ਐਸ ਜੀ ਪੀ ਸੀ ਤੇ ਕਈ ਸਵਾਲ ਖੜ੍ਹੇ ਕਰਦੀ ਹੈ, ਭਾਈ ਖਾਲਸਾ ਨੇ ਕਿਹਾ ਤਲਵੰਡੀ ਚੌਧਰੀਆਂ ਦੇ ਐਸ ਐਚ ਓ ਨੇ ਦੱਸਿਆ ਕਿ ਚਾਰ ਨਵੰਬਰ ਨੂੰ ਪਿੰਡ ਏਮਾਨੀਪੁਰ ਡਾਕਖਾਨਾ ਟਿੱਬਾ ਤਹਿਸੀਲ ਤੇ ਥਾਣਾ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ,ਦੋ ਬੇਟਿਆਂ ਦੀ ਮਾਂ ਤਲਾਕ ਸੁਦਾ ਸਰਬਜੀਤ ਕੌਰ ਪਤਨੀ ਕਰਨੈਲ ਸਿੰਘ ਭਾਰਤੀ ਜਥੇ ਨਾਲ ਪਾਕਿਸਤਾਨ ਗਈ ਸੀ ,ਪਰ13 ਨਵੰਬਰ ਨੂੰ ਜਥਾ ਭਾਰਤ ਆਉਣ ਦੇ ਬਾਵਜੂਦ ਉਹ ਸਰਬਜੀਤ ਕੌਰ ਆਪਣੇ ਪਿੰਡ ਨਹੀਂ ਪਹੁੱਚੀ, ਜਦੋਂ ਸਥਾਨਕ ਪੁਲਿਸ ਥਾਣੇ ਤਲਵੰਡੀ ਚੌਧਰੀਆਂ ਦੇ ਉਸ ਐਸ ਐਚ ਓ ਨੂੰ ਪੁੱਛਿਆ ਕਿ ਤੁਹਾਨੂੰ ਕੇਵੇ ਪਤਾ ਲੱਗਾ ਤਾਂ ਉਸ ਨੇ ਦੱਸਿਆ ਅਸੀਂ ਪਿੰਡ ਦੇ ਸਰਪੰਚ ਤੋਂ ਸਾਰੀ ਪੁੱਛ ਗਿੱਛ ਕੀਤੀ ਹੈ, ਭਾਈ ਖਾਲਸਾ ਨੇ ਦੱਸਿਆ ਕਿ ਭਾਰਤ ਦੀਆਂ ਸਰਕਾਰੀ ਏਜੰਸੀਆਂ ਇਸ ਮਾਮਲੇ ਦੀ ਢੂੰਗਾਈ ਨਾਲ ਜਾਂਚ ਕਰ ਹਰੀਆ ਹਨ,ਐਸ ਐਚ ਓ ਨੇ ਇਹ ਵੀ ਦੱਸਿਆ ਕਿ ਇਸ ਮਹਿਲਾ ਸਰਬਜੀਤ ਕੌਰ ਤੇ ਦੋ ਥਾਣਾ ਸਿਟੀ ਕਪੂਰਥਲਾ ਅਤੇ ਇੱਕ ਬਠਿੰਡਾ ਦੇ ਥਾਣਾ ਕੋਟ ਫੱਤੇ ਵਿਖੇ ਪਰਚੇ ਦਰਜ ਹਨ ਤੇ ਉਨ੍ਹਾਂ ਦੀ ਅਦਾਲਤ ਵੱਲੋਂ ਸੁਣਵਾਈ ‘ਚ ਇਹ ਬਰੀ ਹੋ ਚੁੱਕੀ ਹੈ ਭਾਈ ਖਾਲਸਾ ਨੇ ਕਿਹਾ ਏਜੰਸੀਆਂ ਇਹ ਵੀ ਪਤਾ ਲ ਰਹੀਆਂ ਹਨ ਕਿ ਨਿਕਾਹ ਕਰਨ ਵਾਲੇ ਪਾਕਿਸਤਾਨੀ ਮੁਸਲਮਾਨ ਨਾਲ਼ ਸਰਬਜੀਤ ਕੌਰ ਦੇ ਕਦੋਂ ਤੋਂ ਸਬੰਧ ਚੱਲ ਰਹੇ ਅਤੇ ਭਾਰਤ ਨੇ ਪਾਕਿਸਤਾਨੀ ਅਧਿਕਾਰੀਆਂ ਨਾਲ ਨਾਲ ਮੇਲ ਕਰਕੇ ਸਰਬਜੀਤ ਕੌਰ ਪਤਾ ਲਾਇਆ ਜਾ ਰਿਹਾ ਹੈ, ਭਾਈ ਖਾਲਸਾ ਨੇ ਦੱਸਿਆ ਪੁਲਿਸ ਦੇ ਦੋ ਲੜਕਿਆਂ ਨੂੰ ਲੱਭ ਰਹੀ ਹੈ ਕਿਉਂਕਿ ਉਹ ਗਾਇਬ ਦੱਸੇ ਜਾ ਰਹੇ ਹਨ, ਭਾਈ ਖਾਲਸਾ ਨੇ ਕਿਹਾ ਸਾਡੇ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਇਸ ਪੂਰੇ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਕਿ ਭਵਿੱਖ ਵਿੱਚ ਪਾਕਿਸਤਾਨੀ ਗੁਰਧਾਮਾਂ ਦੇ ਦਰਸ਼ਨ ਕਰਨ ਜਾਣ ਵਾਲੀਆਂ ਸੰਗਤਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Leave a Reply

Your email address will not be published. Required fields are marked *