ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਰੈਗੂਲਰ ਤੇ ਠੇਕਾ  ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਨਾਲ ਹੋਈ ਮੀਟਿੰਗ

ਪੰਜਾਬ

31 ਦਸੰਬਰ ਤੱਕ ਫੀਲਡ ਮੁਲਾਜ਼ਮਾਂ ਦੀਆਂ ਕੀਤੀਆਂ ਜਾਣਗੀਆਂ ਪ੍ਰਮੋਸ਼ਨਾਂ

ਮੋਹਾਲੀ, ਗੁਰਦਾਸਪੁਰ,15  ਨਵੰਬਰ (ਸਰਬਜੀਤ ਸਿੰਘ)– ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਪਰਨੀਤ ਗਰਗ ਨਾਲ ਮੁੱਖ ਦਫਤਰ ਮਹਾਲੀ ਵਿਖੇ ਹੋਈ।

ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾ ਕਨਵੀਨਰ ਮਲਾਗਰ ਸਿੰਘ ਖਮਾਣੋ ,ਮੁਕੇਸ਼ ਕੰਡਾ ,ਬਿਕਰ ਸਿੰਘ ਮਾਖਾ ਨੇ ਦੱਸਿਆ ਕਿ ਮੌਤ ਹੋ ਚੁੱਕੇ ਮੁਲਾਜ਼ਮਾਂ ਦੇ ਵਾਰਸਾਂ ਨੂੰ ਤਰਸ ਅਧਾਰ ਦੇ ਆਧਾਰ ਤੇ ਪੈਂਡਿੰਗ ਪਏ 52 ਕੇਸਾਂ ਸਬੰਧੀ ਦੋਵੇਂ ਧਿਰਾਂ ਕਾਗਜੀ ਕਾਰਵਾਈ ਮੁਕੰਮਲ ਕਰਵਾਉਣਗੀਆਂ, ਦਰਜਾ ਚਾਰ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਸੰਬੰਧੀ ਵਿਭਾਗੀ ਕਮੇਟੀ 30 ਨਵੰਬਰ ਤੱਕ ਟੈਸਟ ਲਵੇਗੀ ,6% ਤੇ 15% ਕੋਟੇ ਤਹਿਤ ਜੂਨੀਅਰ ਇੰਜੀਨੀਅਰ ਦੀਆਂ ਖਾਲੀ ਪੋਸਟਾਂ ਅਤੇ ਜੂਨੀਅਰ ਡਰਾਫਟਸਮੈਨਾਂ ਦੀਆਂ ਪੋਸਟਾਂ ਤੇ ਵੀ 31 ਦਸੰਬਰ ਤੱਕ ਪ੍ਰਮੋਸ਼ਨਾਂ ਕੀਤੀਆਂ ਜਾਣਗੀਆਂ ,ਵਿਭਾਗੀ ਮੁਖੀ ਦੀ ਹਾਜ਼ਰੀ ਵਿੱਚ ਹੋਏ ਫੈਸਲਿਆਂ ਨੂੰ ਲਾਗੂ ਕਰਨ ਅਤੇ ਆਈ ਐਚ ਆਰ ਐਮ ਐਸ ਤੇ ਫੀਲਡ ਮੁਲਾਜ਼ਮਾਂ ਦੀਆਂ ਤਰੁਟੀਆਂ ਨੂੰ ਦੂਰ ਕਰਨ ਲਈ ਸਮੂਹ ਡੀਡੀਓ ਨੂੰ ਰਿਮਾਇੰਡਰ ਜਾਰੀ ਕੀਤੇ ਜਾਣਗੇ ,20-30- 50 ਅਨੁਪਾਤ ਅਨੁਸਾਰ ਟੈਕਨੀਸ਼ੀਅਨ ਦੀ ਪਲੇਸਮੈਂਟ ਜਨਵਰੀ ਤੱਕ ਦੁਬਾਰਾ ਕੀਤੀ ਜਾਵੇਗੀ, ਟੈਕਨੀਸ਼ੀਅਨ ਗਰੇਡ ਸਬੰਧੀ ਇਕਰੀਮਿੰਟ ਦੀ ਮੰਗ ਪੰਜਾਬ ਸਰਕਾਰ ਵੱਲੋਂ ਰੱਦ ਕੀਤੀ ਗਈ ਹੈ ,ਦਫਤਰਾਂ ਵਿੱਚ ਕੰਮ ਕਰਦੇ ਦਰਜਾ ਚਾਰ ਮੁਲਾਜ਼ਮਾਂ ਨੂੰ ਕਲੈਰੀਕਲ ਖਾਲੀ ਪੋਸਟਾਂ ਤੇ ਟਾਈਪ ਟੈਸਟ 31 ਦਸੰਬਰ ਤੱਕ ਲੈਣ ਸਬੰਧੀ ਮੁੱਖ ਇੰਜੀਨੀਅਰ ਨਾਨ ਗਜ਼ਟਿਡ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ, ਦਰਜਾ ਚਾਰ ਕਰਮਚਾਰੀਆਂ ਦੀ ਸੀਨੀਅਰ ਸੂਚੀ ਮੁਕੰਮਲ ਹੋ ਚੁੱਕੀ ਹੈ ਤੇ ਦਰਜਾ ਤਿੰਨ ਦੀ ਸੀਨੀਅਰ ਸੂਚੀ ਜਨਵਰੀ ਤੱਕ ਮੁਕੰਮਲ ਕੀਤੀ ਜਾਵੇਗੀ।  ਇਨਲਿਸਟਮੈਂਟ ,  ਆਊਟਸੋਰਸਿੰਗ  ਕਾਮਿਆ ਨੂੰ ਵਿਭਾਗ ਵਿੱਚ ਲੈਂਣ ਸਬੰਧੀ ਵਿਭਾਗ ਵੱਲੋਂ ਬਣਾਈ ਗਈ ਪਾਲਸੀ ਸਬੰਧੀ ਦੱਸਿਆ ਗਿਆ ਕਿ ਵਿਭਾਗ ਦੇ ਮੁੱਖ ਸਕੱਤਰ ਨੂੰ ਪੰਜਾਬ ਸਰਕਾਰ ਵੱਲੋਂ ਨੋਡਲ ਅਫਸਰ ਲਾਇਆ ਗਿਆ ਹੈ ਜੋ ਦੂਜੇ ਵਿਭਾਗਾਂ ਦੇ ਕੱਚੇ ਕਾਮਿਆਂ ਸਬੰਧੀ ਪੋਲਸੀ ਫਾਈਨਲ ਕਰਨਗੇ ਅਤੇ ਪੰਜਾਬ ਸਰਕਾਰ ਇੱਕ ਹੀ ਪੋਲਸੀ ਤਿਆਰ ਕਰੇਗੀ। ਵਿਭਾਗ ਵੱਲੋਂ 58 ਸਾਲਾਂ ਕੱਚੇ ਕਾਮਿਆਂ ਨੂੰ ਨਹੀਂ ਹਟਾਇਆ ਜਾ ਰਿਹਾ ਕਿਉਂਕਿ ਇਹ ਕੇਸ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ, ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਸਬੰਧੀ ਪੰਜਾਬ ਸਰਕਾਰ ਦੀ ਨੀਤੀ ਹੈ। ਮੀਟਿੰਗ ਵਿੱਚ ਜਸਵਿੰਦਰ ਸਿੰਘ ਸੀਨੀਅਰ ਸਹਾਇਕ ਤੋਂ ਇਲਾਵਾ ਦਵਿੰਦਰ ਸਿੰਘ ਨਾਭਾ, ਸਰਬਜੀਤ ਸਿੰਘ ਭੁੱਲਰ, ਹਰਦੀਪ ਕੁਮਾਰ , ਬ੍ਰਹਮਪਾਲ ਸਹੋਤਾ ,ਹਿੰਮਤ ਸਿੰਘ ਦੁਲੋਵਾਲ, ਬਲਵੀਰ ਸਿੰਘ ਹਿਰਦਾਪੁਰ ,ਹਰਪ੍ਰੀਤ ਸਿੰਘ ਰਾਜੀਆ, ਗੁਰਸੇਵਕ ਭਿੱਖੀ, ਦਰਸ਼ਨ ਸਿੰਘ ਬਹਾਦਰਗੜ੍ਹ, ਟੇਕ ਸਿੰਘ ਮੋਹਾਲੀ, ਜਸਪ੍ਰੀਤ ਵਾਲੀਆਂ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *