ਗੁਰਦਾਸਪੁਰ, 21 ਜੁਲਾਈ (ਸਰਬਜੀਤ)- ਥਾਣਾ ਸਿਟੀ ਦੀ ਪੁਲਸ ਨੇ ਠੱਗੀ ਮਾਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਗੁਰਦੀਪ ਸਿੰਘ ਬੇਦੀ ਪੁੱਤਰ ਚਮਨ ਸਿੰਘ ਬੇਦੀ ਵਾਸੀ ਸਕੀਮ ਨੰ: 5 ਜੇਲ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਉਸਨੂੰ ਦੋਸ਼ੀ ਗੋਪੀ (ਮਿੱਲ ਮਾਲਕ) ਪੁੱਤਰ ਪਵਨ ਕੁਮਾਰ ਵਾਸੀ ਗੁਡਮੋਰਨਿੰਗ ਫਲੋਰ ਮਿੱਲ ਪਠਾਨਕੋਟ ਨੇ ਆਪਣੀ ਮਿੱਲ ਵਿੱਚ ਟਰਾਂਸਪੋਰਟ ਢੋਆ-ਢੋਆਈ ਦਾ ਕੰਮ ਅਤੇ ਪੇਪਰ ਵਰਕ ਦਾ ਕੰਮ ਦਿੱਤਾ ਸੀ। ਜਿਸ ’ਤੇ ਉਸਨੇ ਆਪਣੇ ਟਰੱਕਾਂ ਰਾਹੀ ਵੱਖ-ਵੱਖ ਮੰਡੀਆ ਤੋਂ ਕਣਕ ਦੀ ਢੋਆ-ਢੋਆਈ ਗੁੱਡ ਮੋਰਨਿੰਗ ਮਿੱਲ ਪਠਾਨਕੋਟ ਵਿੱਚ ਕੀਤੀ ਸੀ। ਜਿਸਦਾ ਕਿਰਾਇਆ 1 ਲੱਖ 64 ਹਜਾਰ ਰੁਪਏ ਬਣਦਾ ਸੀ। ਇਸ ਤੋਂ ਇਲਾਵਾ ਦੋਸੀ ਨੇ ਮੁਦਈ ਪਾਸੋਂ 7 ਲੱਖ ਰੁਪਏ ਉਧਾਰੇ ਲਏ ਸਨ ਜਿਸ ਵਿਚੋ 14 ਹਜਾਰ ਰੁਪਏ ਮੁਦਈ ਨੂੰ ਵਾਪਿਸ ਕਰ ਦਿੱਤੇ ਅਤੇ ਬਾਕੀ ਰਹਿੰਦੀ ਰਕਮ 8 ਲੱਖ 50 ਹਜਾਰ ਰੁਪਏ ਵਾਪਿਸ ਨਾ ਕਰਕੇ ਮੁਦਈ ਨਾਲ ਠੱਗੀ ਮਾਰੀ ਹੈ।