ਗੁਰਦਾਸਪੁਰ, 21 ਜੁਲਾਈ (ਸਰਬਜੀਤ)- ਡਾ. ਮਨਦੀਪ ਸਿੰਘ ਐਮ.ਬੀ.ਬੀ.ਐਸ, ਐਮ.ਡੀ, ਡੀ.ਐਮ ਪੋਲਮੋਨੈਰੀ ਮੈਡੀਸਨ ਸੁਪਰ ਸਪੈਸ਼ਲਿਸਟ ਛਾਤੀ ਦੇ ਰੋਗਾਂ, ਵੀ.ਪੀ ਚਸਟ ਇੰਸਟੀਚਿਊਟ ਦਿੱਲੀ, ਐਕਸ.ਐਸ.ਆਰ, ਆਈ.ਸੀ.ਯੂ ਸਰ ਗੰਗਾ ਰਾਮ ਹਸਪਤਾਲ ਨਿਊ ਦਿੱਲੀ ਤੇ ਮਜੀਠਾ ਰੋਡ ਅੰਮਿ੍ਰਤਸਰ ਨੇ ਜੋਸ਼ ਨਿਊਜ ਨੂੰ ਦੱਸਿਆ ਕਿ ਅੱਜ ਕੱਲ ਦਮੇ ਦੇ ਰੋਗੀ ਇਸ ਕਰਕੇ ਜਿਆਦਾ ਪੀੜਤ ਹੋ ਰਹੇ ਹਨ, ਜਿਸਦਾ ਮੁੱਖ ਕਾਰਨ ਪ੍ਰਦੂਸ਼ਣ ਹੈ। ਪ੍ਰਦੂਸ਼ਣ ਨਾਲ ਸਾਹ ਦੀਆਂ ਬੀਮਾਰੀਆਂ ਵਿੱਚ ਵਾਧਾ ਹੁੰਦਾ ਹੈ। ਜਿਵੇਂ ਕਿ ਖੇਤਾਂ ਵਿੱਚ ਅੱਗ ਲਾਉਣ ਨਾਲ ਇਸਦੀ ਮਿਕਦਾਰ ਵਿੱਚ ਹੋਰ ਵਾਧਾ ਹੁੰਦਾ ਹੈ। ਸਾਹ ਦੇ ਰੋਗੀਆਂ ਨੂੰ ਤਾਂ ਹੀ ਬਚਿਆ ਜਾ ਸਕਦਾ ਹੈ ਜੇਕਰ ਸਾਡਾ ਰਹਿਣ ਸਹਿਣ ਦੀ ਜਗਾਂ ਪ੍ਰਦੂਸ਼ਣ ਮੁੱਕਤ ਹੋਵੇ। ਪਰ ਸਾਡੇ ਸੂਬੇ ਵਿੱਚ ਅਜਿਹਾ ਸੰਭਵ ਨਾ ਹੋਣ ਕਰਕੇ ਲੋਕਾਂ ਦੇ ਸਾਹ ਦੀ ਗਿਣਤੀ ਮਰੀਜਾਂ ਵਿੱਚ ਅਥਾਹ ਵਾਧਾ ਹੋ ਰਿਹਾ ਹੈ।
ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਸਾਹ ਦੇ ਰੋਗੀਆਂ ਨੂੰ ਰਾਹਤ ਦੇਣ ਲਈ ਵਿਟਾਮਿਨ ਸੀ ਕਾਫੀ ਕਾਰਗਰ ਹੈ। ਇਹ ਫਲ ਫਰੂਟ ਵਿੱਚੋਂ ਮਿਲਦੀ ਹੈ। ਇਸ ਕਰਕੇ ਇੰਨਾਂ ਮਰੀਜਾਂ ਨੂੰ ਫਰੂਟ ਦੀ ਵਰਤੋਂ ਜਿਆਦਾ ਕਰਨੀ ਚਾਹੀਦੀ ਹੈ ਅਤੇ ਮਿੱਠੇ ਵਾਲੀ ਵਸਤੂਆਂ ਤੋਂ ਵੀ ਪ੍ਰਹੇਜ ਕਰਨਾ ਚਾਹੀਦਾ ਹੈ। ਕਿਉਕਿ ਇਸ ਨਾਲ ਭਾਰ ਵੱਧਦਾ ਹੈ।ਜਿਸ ਕਰਕੇ ਇਹ ਵੀ ਸਾਹ ਦੀ ਬੀਮਾਰੀ ਨੂੰ ਵਧਾਉਣ ਵਿੱਚ ਇੱਕ ਸਾਈਨ ਚਿਨ ਹੈ। ਤਲੇ ਹੋਏ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸਵੇਰੇ ਅਤੇ ਸ਼ਾਮ ਨੂੰ ਸੈਰ ਕਰਨੀ ਚਾਹੀਦੀ ਹੈ। ਜਿੱਥੇ ਧੂੜ ਮਿੱਟੀ ਉਡ ਰਹੀ ਹੋ, ਉਸ ’ਤੇ ਜਾਣ ਤੇ ਵੀ ਮਨਾਹੀ ਹੈ।


