ਗੁਰਦਾਸਪੁਰ , 21 ਜੁਲਾਈ (ਜੁਲਾਈ) ਡਾ. ਨਿਧੀ ਕੁਮੁਦ ਬਾਮਬਾ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ ਗੁਰਦਾਸਪੁਰ ਵਲੋਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਬਲਾਕ-ਬੀ, ਕਮਰਾ ਨੰ: 218 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਵਿਸ਼ਵ ਯੁਵਾ ਹੁਨਰ ਦਿਵਸ ਮਨਾਇਆ ਗਿਆ ।
ਇਸ ਮੌਕੇ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਵੱਖ-ਵੱਖ ਗਤੀਵਿਧੀਆਂ ਕੀਤੀਆ ਗਈਆ । ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਵਿਸ਼ਵ ਯੁਵਾ ਹੁਨਰ ਦਿਵਸ ਮਨਾਉਣ ਲਈ ਹਾਜਰ ਹੋਏ ਬੱਚਿਆਂ ਨੂੰ ਸਕਿੱਲ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਨੌਜਵਾਨਾ ਨੂੰ ਟ੍ਰੇਨਿੰਗ ਲੈ ਕੇ ਰੋਜਗਾਰ, ਸਵੈ ਰੋਜਗਾਰ ਲਈ ਜਾਗਰੂਕ ਕੀਤਾ।
ਵਿਸ਼ਵ ਯੁਵਾ ਹੁਨਰ ਦਿਵਸ ਦੌਰਾਨ ਬਲਾਕ ਮਿਸ਼ਨ ਮੈਨੇਜਰ ਚਾਂਦ ਠਾਕੁਰ, ਮਨਪ੍ਰੀਤ ਸਿੰਘ, ਜਿਲ੍ਹਾ ਗਾਈਡੈਂਸ ਕਾਊਂਸਲਰ ਆਦਿ ਸ਼ਾਮਲ ਸਨ ।