ਫਿਰੋਜਪੁਰ, ਗੁਰਦਾਸਪੁਰ, 8 ਨਵੰਬਰ (ਸਰਬਜੀਤ ਸਿੰਘ)– ਕਿਸਾਨ ਸੰਘਰਸ਼ ਕਮੇਟੀ ਜਿਲ੍ਹਾ ਫਿਰੋਜਪੁਰ ਦੇ ਕੈਸ਼ੀਅਰ ਰਣਜੀਤ ਸਿੰਘ ਨੇ ਇੱਕ ਵੀਡੀਓ ਭੇਜ ਕੇ ਦੱਸਿਆ ਕਿ ਉਨ੍ਹਾਂ ਆਪਣੇ ਇਲਾਕੇ ਵਿੱਚੋਂ ਡੀ.ਏ.ਪੀ ਖਾਦ ਦੀ ਬੋਰੀ 1350 ਰੁਪਏ ਦੀ ਖਰੀਦੀ ਸੀ ਅਤੇ ਜਦੋਂ ਉਸ ਨੂੰ ਖੇਤਾਂ ਵਿੱਚ ਪਾਉਣ ਲੱਗੇ ਚੈਕ ਕੀਤਾ ਤਾਂ ਉਸ ਵਿੱਚ ਕਾਫੀ ਮਾਤਰਾ ਵਿੱਚ ਪੱਥਰ ਮਿਲਿਆ, ਜੋ ਕਿ ਖਾਦ ਦੀ ਤਰ੍ਹਾਂ ਦਾ ਲੈਮੀਨੈਸ਼ਨ ਕੀਤਾ ਹੋਇਆ ਸੀ। ਉਨ੍ਹਾਂ ਵੀਡੀਓ ਭੇਜ ਕੇ ਡਿਪਟੀ ਕਮਿਸ਼ਨਰ ਫਿਰੋਜਪੁਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਖਾਦ ਵਿਕ੍ਰੇਤਾ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸਾਨਾਂ ਨਾਲ ਧੋਖਾ ਨਾ ਹੋਵੇ।


