ਫਿਰੋਜ਼ਪੁਰ ਜੇਲ੍ਹ’ਚ ਦੋ ਨਸ਼ਾ ਤਸਕਰਾਂ ਵੱਲੋਂ 43000 ਹਜ਼ਾਰ ਕਾਲਾਂ ਤੇ 5000 ਵਾਰ ਬੈਂਕ ਲੈਣ ਦੇਣ ਵਾਲੀ ਘਟਨਾ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ- ਭਾਈ ਵਿਰਸਾ ਸਿੰਘ ਖਾਲਸਾ

ਫਿਰੋਜ਼ਪੁਰ-ਫਾਜ਼ਿਲਕਾ

ਫਿਰੋਜ਼ਪੁਰ, ਗੁਰਦਾਸਪੁਰ, 20 ਜਨਵਰੀ (ਸਰਬਜੀਤ ਸਿੰਘ)– ਪੰਜਾਬ ਜੇਲਾਂ ਵਿੱਚ ਵੱਡੇ ਗੈਂਗਸਟਰਾਂ ਦੇ ਇੰਟਰਵਿਊ, ਸ਼ਰੇਆਮ ਲਾਈਵ ਹੋ ਕੇ ਜਸ਼ਨ ਮਨਾਉਣ,ਲੜਾਈਆਂ ਰਾਹੀਂ ਕਤਲ ਕਰਨ,ਲੋਕਾਂ ਨੂੰ ਫੋਨ ਕਾਲਾ ਰਾਹੀਂ ਧਮਕੀਆਂ ਦੇ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਇਕੱਠੀ ਕਰਨ ਵਾਲ਼ੇ ਗੈਰ ਕਾਨੂੰਨੀ ਵਰਤਾਰੇ ਦਿਨ ਬ ਦਿੱਨ ਵਧ ਰਹੇ ਹਨ ਅਤੇ ਪੰਜਾਬ ਵਿਚਲੀ ਝਾੜੂ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ,ਜਦੋਂ ਕਿ ਜੇਲ੍ਹਾਂ’ਚ ਬੈਠੇ ਬਦਨਾਮ ਗੈਂਗਸਟਰਾਂ ਨੇ ਜੇਲ੍ਹ ਵਿੱਚੋ ਹੀ ਆਪਣਾ ਨੈਟ ਵਰਕ ਚਲਾਉਣ ਦੀ ਇੱਕ ਗੈਰ ਕਾਨੂੰਨੀ ਲਹਿਰ ਚਲਾਈ ਹੋਈ ਹੈ ਅਤੇ ਇਸੇ ਲਹਿਰ ਦੀ ਕੜੀ ਤਹਿਤ ਬੀਤੇ ਦਿਨੀਂ ਫਿਰੋਜ਼ਪੁਰ ਜੇਲ੍ਹ’ਚ ਬਦਨਾਮ ਦੋ ਗੈਂਗਸਟਰਾਂ ਵੱਲੋਂ 43000 ਹਜ਼ਾਰ ਫੋਨ ਕਾਲਾ ਕਰਨ ਤੇ 5000 ਹਜ਼ਾਰ ਵਾਰ ਬੈਂਕ ਲੈਣ ਦੇਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕ ਹੁਣ ਸਰਕਾਰ ਤੋਂ ਸਵਾਲ ਪੁਛ ਰਹੇ ਹਨ? ਕੀ ਪੰਜਾਬ ਸਰਕਾਰ ਦਾ ਜੇਲ੍ਹ ਪ੍ਰਸ਼ਾਸਨ ਕੁੰਭਕਰਨੀ ਨੀਂਦ ਕਿਉਂ ਸੁੱਤਾ ਪਿਆ ਹੈ ,ਜਦੋਂ ਕਿ ਦੇਸ਼ ਦੀ ਉੱਚ ਅਦਾਲਤ ਵੀ ਜੇਲ’ਚ ਮਰਹੂਮ ਸਿੱਧੂ ਮੂਸੇ ਵਾਲੇ ਦੇ ਕਤਲਕਾਂਡ ਦੇ ਮਾਸਟਰ ਮਾਇੰਡ ਬਿਸ਼ਨੋਈ ਦੀ ਜੇਲ੍ਹ’ਚ ਹੋਈ ਇੰਟਰਵਿਊ ਦਾ ਸਖ਼ਤ ਨੋਟਿਸ ਲੈ ਕੇ ਪੰਜਾਬ ਸਰਕਾਰ ਨੂੰ ਝਾੜ ਪਾ ਚੁੱਕੀ ਹੈ, ਪਰ ਪੰਜਾਬ ਸਰਕਾਰ ਉੱਚ ਅਦਾਲਤ ਦੇ ਹੁਕਮਾਂ ਨੂੰ ਦਰਕਿਨਾਰ ਕਰਕੇ ਜੇਲ੍ਹ ਵਿੱਚ ਬੰਦ ਬੈਠੇ ਬਦਨਾਮ ਗੈਂਗਸਟਰਾਂ ਦੀਆਂ ਇੰਨ੍ਹਾਂ ਗੈਰ ਕਾਨੂੰਨੀ ਹਰਕਤਾਂ ਨੂੰ ਠੱਲ੍ਹ ਪਾਉਣ ਲਈ ਬਹੁਤ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋ ਰਹੀ ਹੈ ਤੇ ਹੁਣ ਬੀਤੇ ਦਿੱਨ ਫਿਰੋਜ਼ਪੁਰ ਜੇਲ੍ਹ’ਚ ਗੈਂਗਸਟਰਾਂ ਵੱਲੋਂ 43000 ਫੋਨ ਕਾਲਾ ਤੇ 5000 ਵਾਰ ਬੈਂਕ ਲੈਣ ਦੇਣ ਵਾਲੇ ਮਾਮਲੇ ਵਾਲੀ ਵਾਰਦਾਤ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਉਹ ਮੰਗ ਕਰ ਰਹੇ ਹਨ ਕਿ ਪੰਜਾਬ ਸਰਕਾਰ ਆਪਣੇ ਜੇਲ੍ਹ ਪ੍ਰਸ਼ਾਸਨ ਨੂੰ ਥੋੜ੍ਹਾ ਚੁਸਤ ਦਰੁਸਤ ਕਰਕੇ ਜੇਲ੍ਹ ਵਿਚਲੇ ਗੈਰ ਕਾਨੂੰਨੀ ਵਰਤਾਰੇ ਨੂੰ ਚੰਗੀ ਤਰ੍ਹਾਂ ਨੱਥ ਪਾਉਣ ਦੀ ਲੋੜ ਤੇ ਜ਼ੋਰ ਦੇਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬੀਤੇ ਦਿਨ ਫਿਰੋਜ਼ਪੁਰ ਜੇਲ੍ਹ ਵਿੱਚੋਂ ਦੋ ਗੈਂਗਸਟਰਾਂ ਵੱਲੋਂ 43000 ਹਜ਼ਾਰ ਫੋਨ ਕਾਲਾ ਕਰਨ ਤੇ 5000 ਵਾਰ ਬੈਂਕ ਦੇ ਲੈਣ ਦੇਣ ਵਾਲੇ ਗੈਰ ਕਾਨੂੰਨੀ ਵਰਤਾਰੇ ਦੀ ਨਿੰਦਾ ਅਤੇ ਪੰਜਾਬ ਸਰਕਾਰ ਦੇ ਜੇਲ੍ਹ ਪ੍ਰਸ਼ਾਸਨ ਤੋਂ ਥੋੜ੍ਹਾ ਚੁਸਤ ਦਰੁਸਤ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਭਾਈ ਖਾਲਸਾ ਨੇ ਕਿਹਾ ਲੰਮੇ ਸਮੇਂ ਤੋਂ ਜੇਲ੍ਹ ਵਿੱਚੋ ਬਦਨਾਮ ਗੈਂਗਸਟਰਾਂ ਵੱਲੋਂ ਲੋਕਾਂ ਨੂੰ ਫ਼ੋਨ ਕਾਲਾ ਰਾਹੀਂ ਜਾਨੋਂ ਮਾਰਨ ਦੀ ਧਮਕੀਆਂ ਦੇ ਕੇ ਪੈਸੇ ਵਸੂਲਣ, ਜੇਲ੍ਹ ਵਿੱਚ ਤਰ੍ਹਾਂ ਤਰ੍ਹਾਂ ਦੇ ਨਸ਼ੇ ਕਰਦੇ ਹੋਏ ਅਤੇ ਜਸ਼ਨ ਮਨਾਉਣ ਵਾਲੀਆਂ ਗ਼ੈਰ ਕਾਨੂੰਨੀ ਵਾਰਦਾਤਾਂ ਵਾਲੀਆਂ ਵੀਡੀਓ ਸਹਾਮਣੇ ਆਉਣ ਅਤੇ ਦੇਸ਼ ਦੀ ਉੱਚ ਅਦਾਲਤ ਵੱਲੋਂ ਇਸ ਦਾ ਸਖ਼ਤ ਨੋਟਿਸ ਲੈਣ ਦੇ ਬਾਵਜੂਦ ਪੰਜਾਬ ਦੀ ਆਪ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਅਜੇ ਤਕ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਜੇਲ੍ਹ’ਚ ਬੈਠੇ ਬਦਨਾਮ ਗੈਂਗਸਟਰ ਲਗਾਤਾਰ ਲੋਕਾਂ ਨੂੰ ਫੋਨ ਕਾਲਾ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਪੈਸੇ ਵਸੂਲਣ ਵਾਲੇ ਗ਼ੈਰ ਕਾਨੂੰਨੀ ਗੋਰਖਧੰਦੇ ਨੂੰ ਇੱਕ ਵੱਡੇ ਨੈਟ ਵਰਕ ਰਾਹੀਂ ਚਲਾ ਕੇ ਜੇਲ੍ਹ ਪ੍ਰਸ਼ਾਸਨ ਦੇ ਢਿੱਲੇ ਪ੍ਰਬੰਧਾਂ ਦਾ ਪੋਲ ਖੋਲ੍ਹ ਰਹੇ ਹਨ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਗੈਰ ਕਾਨੂੰਨੀ ਵਰਤਾਰੇ ਦੀ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਇਸ ਗ਼ੈਰ ਕਾਨੂੰਨੀ ਧੰਦੇ ਨੂੰ ਠੱਲ੍ਹ ਪਾਉਣ ਲਈ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਇਨ੍ਹਾਂ ਦੀਆਂ ਜੇਲ੍ਹ ਵਿਚਲੀਆਂ ਗ਼ੈਰ ਕਾਨੂੰਨੀ ਸਰਗਰਮੀਆਂ ਤੋਂ ਬਚਾਇਆ ਜਾ ਸਕੇ , ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਧੂਲਕਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਗੁਰਦੇਵ ਸਿੰਘ ਸੰਗਲਾ ਭਾਈ ਅਜੈਬ ਸਿੰਘ ਧਰਮਕੋਟ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਜੱਸਾ ਸਿੰਘ ਸੰਗੋਵਾਲ ਭਾਈ ਗੁਰਜਸਪਰੀਤ ਸਿੰਘ ਮਜੀਠਾ ਬਾਈਪਾਸ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਤੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *