ਸੀ.ਬੀ.ਏ ਇੰਨਫੋਟੈਕ ਤੋਂ ਆਈ.ਟੀ ਅਤੇ ਕੰਪਿਊਟਰ ਦੀ ਕੋਚਿੰਗ ਲੈਣ ਵਾਲੇ ਸੈਂਕੜੇ ਹੀ ਬੱਚੇ ਹੁਣ ਤੱਕ ਕਈ ਨਾਮੀ ਕੰਪਨੀਆਂ ਵਿੱਚ ਨੌਕਰੀਆਂ ਕਰ ਰਹੇ-ਇੰਜੀਨੀਅਰ ਸੰਦੀਪ ਕੁਮਾਰ
ਸੀ.ਬੀ.ਏ ਇੰਨਫੋਟੈਕ ਵਿਖੇ ਪਾਈਥਨ ਦੀਆਂ ਟਿਊਸ਼ਨਾਂ ਕਲਾਸਾਂ ਸ਼ੁਰੂ
ਗੁਰਦਾਸਪੁਰ, 8 ਨਵੰਬਰ (ਸਰਬਜੀਤ ਸਿੰਘ ) – ਗੁਰਦਾਸਪੁਰ ਦੀ ਮਸਹੂਰ ਆਈ.ਟੀ ਕੰਪਨੀ ਸੀ.ਬੀ.ਏ ਇੰਨਫੋਟੈਕ ਬੱਚਿਆਂ ਦਾ ਭਵਿੱਖ ਸੁਨਹਿਰੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਸੀ.ਬੀ.ਏ ਇੰਨਫੋਟੈਕ ਤੋਂ ਆਈ.ਟੀ ਅਤੇ ਕੰਪਿਊਟਰ ਦੀ ਕੋਚਿੰਗ ਲੈਣ ਵਾਲੇ ਸੈਂਕੜੇ ਹੀ ਬੱਚੇ ਹੁਣ ਤੱਕ ਕਈ ਨਾਮੀ ਕੰਪਨੀਆਂ ਵਿੱਚ ਨੌਕਰੀਆਂ ਕਰ ਰਹੇ ਹਨ ਅਤੇ ਕਈ ਵਿਦਿਆਰਥੀ ਵੱਖ ਵੱਖ ਕੋਰਸ ਕਰਕੇ ਵਿਦੇਸ਼ਾਂ ਵਿੱਚ ਪਹੰੁਚ ਗਏ ਹਨ। ਸੀ.ਬੀ.ਏ ਇੰਨਫੋਟੈਕ ਵਲੋਂ ਹੁਣ ਅੱਠਵੀਂ ਤੋਂ ਬਾਰਵੀਂ ਦੇ ਵਿਦਿਆਰਥੀਆਂ ਲਈ ਪਾਈਥਨ ਦੀਆਂ ਟਿਊਸ਼ਨ ਕਲਾਸਾਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀ.ਬੀ.ਏ ਇੰਨਫੋਟੈਕ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਅੱਠਵੀਂ ਤੋਂ ਬਾਰਵੀਂ ਦੀ ਸੀ.ਬੀ.ਐਸ.ਸੀ, ਪੀ.ਐਸ.ਈ.ਬੀ, ਆਈ.ਸੀ.ਐਸ.ਸੀ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਲਈ ਪਾਈਥਨ ਦੀਆਂ ਟਿਉਸ਼ਨਾਂ ਕਲਾਸਾਂ ਬੜੀਆਂ ਹੀ ਲਾਹੇਵੰਦ ਹੋ ਰਹੀਆਂ ਹਨ। ਉਹਨਾਂ ਦੱਸਿਆ ਕਿ ਪਾਈਥਨ ਪ੍ਰੋਗਰਾਮ ਦੀ ਆਈ.ਟੀ ਕੰਪਨੀਆਂ ਵਿੱਚ ਬਹੁਤ ਡਿਮਾਂਡ ਹੈ। ਉਹਨਾਂ ਕਿਹਾ ਕਿ ਜਿਹੜੇ ਵਿਦਿਆਰਥੀ ਬੀ.ਟੈਕ ਆਈ.ਟੀ. ਜਾਂ ਕੰਪਿਊਟਰ ਪ੍ਰੋਗਰਾਮ ਵਿੱਚ ਆਪਣਾ ਭਵਿੱਖ ਬਣਾਉਣਾ ਹੋਵੇ ਉਹ ਉਹਨਾਂ ਲਈ ਪਾਈਥਨ ਪ੍ਰੋਗਰਾਮ ਬਹੁਤ ਹੀ ਫਾਇਦੇਮੰਦ ਹੈ। ਉਹਨਾਂ ਦੱਸਿਆ ਕਿ ਮਾਹਿਰ ਟ੍ਰੈਨਰਾਂ ਵਲੋਂ ਬੱਚਿਆਂ ਨੂੰ ਬਹੁਤ ਵਧੀਆ ਕੋਚਿੰਗ ਦਿੱਤੀ ਜਾ ਰਹੀ ਹੈ। ਚਾਹਵਾਨ ਵਿਦਿਆਰਥੀ ਅੱਜ ਹੀ ਸੀ.ਬੀ.ਏ ਇੰਨਫੋਟੈਕ ਦੇ ਦਫ਼ਤਰ ਕਾਹਨੂੰਵਾਨ ਰੋਡ ਗੁਰਦਾਸਪੁਰ ਵਿਖੇ ਆ ਕੇ ਮਿਲ ਸਕਦੇ ਹਨ।