ਲੂਟੇਰੇ ਜਲਦ ਹੋਣਗੇ ਪੁਲਸ ਦੇ ਗ੍ਰਿਫਤ ਚ-ਐਸ.ਐਚ.ਓ ਮੇਜਰ ਸਿੰਘ
ਕਲਾਨੌਰ, ਗੁਰਦਾਸਪੁਰ, 26 ਅਕਤੂਬਰ (ਸਰਬਜੀਤ ਸਿੰਘ)–ਲੱਖਾਂ ਰੂਪਏ ਦੇ ਸੋਨੇ ਦੇ ਗਹਿਣੇ ਅਤੇ 18 ਹਜਾਰ ਨਕਦੀ ਲੁੱਟ ਕੇ ਲੈ ਜਾਣ ਦੇ ਮਾਮਲੇ ਵਿੱਚ ਥਾਣਾ ਕਲਾਨੌਰ ਦੀ ਪੁਲਸ ਨੇ 3 ਅਣਪਛਾਤੇ ਲੂਟੇਰਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਨੀਲਮ ਕੁਮਾਰੀ ਪਤਨੀ ਮਦਨ ਲਾਲ ਵਾਸੀ ਮੁਹੱਲਾ ਨਵਾ ਕੱਟੜਾ ਕਲਾਨੋਰ ਨੇ ਦੱਸਿਆ ਕਿ ਆਪਣੀਆ ਲੜਕੀਆ ਕੋਮਲਪ੍ਰੀਤ ਅਤੇ ਪੂਜਾ ਰਾਣੀ ਨਾਲ ਪੈਦਲ ਬੱਸ ਸਟੈਂਡ ਕਲਾਨੋਰ ਨੂੰ ਜਾ ਰਹੀਆਂ ਸੀ। ਜਦੋਂ ਉਹ ਈਸਵਰ ਹਸਪਤਾਲ ਕਲਾਨੌਰ ਰੋਡ ਪੁੱਜੀਆ ਤਾਂ ਗੁਰਦਾਸਪੁਰ ਸਾਇਡ ਤੋਂ ਇੱਕ ਕਾਰ ਸਵਿਫਟ ਰੰਗ ਕਾਲਾ ਆਈ, ਜਿਸ ਵਿੱਚ ਤਿੰਨ ਨਾਮਲੂਮ ਵਿਅਕਤੀ ਸਵਾਰ ਸਨ ਜਿਨਾਂ ਨੇ ਉਨਾਂ ਦੇ ਅੱਗੇ ਆਪਣੀ ਕਾਰ ਰੋਕ ਕਾਰ ਵਿਚੋ ਨਿਕਲੇ ਅਤੇ ਇੱਕ ਵਿਅਕਤੀ ਦੇ ਹੱਥ ਵਿੱਚ ਦਾਤਰ ਅਤੇ ਦੋ ਵਿਅਕਤੀਆ ਦੇ ਕੋਲ ਪਿਸਤੌਲ ਨੁਮਾ ਕੋਈ ਚੀਜ ਫੜੀ ਹੋਈ ਸੀ ,ਜਿਹਨਾ ਵਿੱਚੋ ਇੱਕ ਵਿਅਕਤੀ ਕੋਲ ਦਾਤਰ ਤੇ ਦੋ ਵਿਅਕਤੀਆ ਕੋਲ ਪਿਸਤੋਲ ਨੂਮਾ ਕੋਈ ਚੀਜ ਫੜੀ ਹੋਈ ਸੀ। ਮੁਦਈਆ ਅਤੇ ਉਸਦੀਆਂ ਲੜਕੀਆਂ ਕੋਲੋ 13 ਤੋਲੇ ਸੋਨੇ ਦੇ ਗਹਿਣੇ ਅਤੇ 18000ਰੁਪਏ ਨਗਦੀ ਇੱਕ ਆਈ ਫੋਨ ਤੇ ਇੱਕ ਵੀਵੋ ਦਾ ਫੋਨ ਖੋਹ ਕੇ ਫਰਾਰ ਹੋ ਗਏ।
ਉਧਰ ਥਾਣਾ ਮੁੱਖੀ ਕਲਾਨੌਰ ਮੇਜਰ ਸਿੰਘ ਨੇ ਦੱਸਿਆ ਕਿ ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਲੂਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਿਸ ਜਗ੍ਹਾਂ ਤੇ ਘਟਨਾ ਹੋਈ ਹੈ, ਉਥੇ ਲੱਗੇ ਹੋਏ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਜਲਦ ਹੀ ਲੂਟੇਰਿਆਂ ਨੂੰ ਫੜ ਲਿਆ ਜਾਵੇਗਾ।


