ਮਾਨਸਾ ਵਿਖੇ ਨਸ਼ਾ ਵਿਕਰੀ ਰੁਕਵਾਉਂਣ ਲਈ ਚੱਲ ਰਿਹਾ ਪੱਕਾ ਧਰਨਾ ਮਨੁੱਖਤਾ ਦੇ ਭਲੇ ਹਿੱਤ ਅਤੇ ਨਸਲਾਂ ਬਚਾਉਣ ਲਈ ਚੱਲ ਰਿਹਾ-ਕਾਮਰੇਡ ਰਾਜਵਿੰਜਦਰ ਰਾਣਾ
ਧਰਮ ਬਚਾਉਂਣੇ ਹਨ ਤਾਂ ਪਹਿਲਾਂ ਨਸ਼ਲਾ ਬਚਾਓ : ਮੋਫਰ
ਮਾਨਸਾ, ਗੁਰਦਾਸਪੁਰ 21 ਅਕਤੂਬਰ (ਸਰਬਜੀਤ ਸਿੰਘ)— ਨਸ਼ਾ ਮੁਕਤੀ ਨੂੰ ਲੈ ਕੇ ਮਾਨਸਾ ਵਿਖੇ ਚੱਲ ਰਹੇ ਪੱਕੇ ਮੋਰਚੇ *ਚ ਸਮੂਲੀਅਤ ਕਰਦਿਆਂ ਮੁਸਲਿਮ ਫਰੰਟ ਪੰਜਾਬ ਨੇ ਅੱਜ ਪੱਕੇ ਧਰਨੇ ਦੀ ਪੂਰੇ ਦਿਨ ਲਈ ਕਮਾਨ ਸੰਭਾਲੀ। ਧਰਨੇ ਵਿੱਚ ਇਕੱਤਰ ਲੋਕਾਂ ਨੂੰ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਸੰਬੋਧਨ ਕੀਤਾ ਅਤੇ ਅਪੀਲ ਕੀਤੀ ਕਿ ਨਸ਼ਾ ਬੰਦੀ ਬਿਨ੍ਹਾਂ ਕਿਸੇ ਵੀ ਧਰਮ ਜਾਂ ਸਮਾਜ ਦਾ ਭਲਾ ਨਹੀਂ ਹੋ ਸਕਦਾ । ਧਰਨੇ ਦੀ ਭਰਵੀਂ ਇਕੱਰਤਤਾ ਨੂੰ ਸਬੋਧਨ ਕਰਦਿਆਂ ਮੁਸਲਮਿ ਫਰੰਟ ਦੇ ਸੂਬਾ ਪ੍ਰਧਾਨ ਹੰਸ ਰਾਜ ਮੋਫਰ ਦੀ ਨੇ ਕਹਿਾ ਅਸੀਂ ਸਾਰੇ ਹੀ ਆਪੋ ਆਪਣੇ ਧਰਮਾਂ *ਚ ਪੱਕੇ ਹਾਂ ਅਤੇ ਦੂਸਰੇ ਧਰਮਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ ਪਰ ਸਾਡੇ ਧਰਮ ਓਨਾ ਚਿਰ ਹੀ ਸੁਰੱਖਿਅਤ ਹਨ ਜਦੋਂ ਤੱਕ ਹਰ ਧਰਮ ਨੂੰ ਮੰਨਣ ਵਾਲਾ ਭਲਾ ਇਨਸਾਨ ਹੈ। ਜਦੋਂ ਕਿਸੇ ਵੀ ਧਰਮ ਦਾ ਕੋਈ ਵੀ ਵਿਆਕਤੀ ਨਸ਼ੇ ਦਾ ਆਦੀ ਹੋ ਗਿਆ ਤਾਂ ਉਹ ਕਿਸੇ ਵੀ ਧਰਮ ਦਾ ਸਤਿਕਾਰ ਨਹੀਂ ਕਰੇਗਾ । ਉਨ੍ਹਾਂ ਕਿਹਾ ਜੇਕਰ ਅਸੀਂ ਧਰਮ ਬਚਾਉਣੇ ਹਨ ਤਾਂ ਸਭ ਤੋਂ ਪਹਿਲਾਂ ਸਾਨੂੰ ਸਾਡੀਆਂ ਨਸਲਾਂ ਬਚਾਉਂਣੀਆਂ ਪੈਣਗੀਆਂ ।ਤਾਕਤ ਵਿੱਚ ਆ ਕੇ ਇਨਸਾਨੀਅਤ ਭੁੱਲ ਜਾਣ ਵਾਲੇ ਰਾਜਨੀਤਿਕ ਆਗੂਆਂ ਨੂੰ ਮੁਖਾਤਬਿਕ ਹੁੰਦਿਆਂ ਉਨ੍ਹਾਂ ਕਿਹਾ ਨਸ਼ੇ ਦੀ ਖੁੱਲ੍ਹ ਦੇ ਲੋਕਾਂ ਨੂੰ ਨਸ਼ੇੜੀ ਬਣਾ ਮੁਰਦਿਆਂ *ਤੇ ਰਾਜ ਕਰਨ ਦੀ ਥਾਂ ਤੰਦਰੁਸਤ, ਚੰਗੇ ਅਤੇ ਮਨੁੱਖਤਾ ਦਾ ਭਲਾ ਕਰਨ ਵਾਲੇ ਲੋਕਾਂ *ਤੇ ਰਾਜ ਕਰਨ ਦੀ ਆਦਤ ਪਾਓ । ਉਨ੍ਹਾਂ ਕਿਹਾ ਸਾਡੀ ਲੜਾਈ ਕਸਿੇ ਵਆਿਕਤੀ, ਫਰਿਕੇ ਜਾਂ ਕਿਸੇ ਵਿਸ਼ੇਸ਼ ਰਾਜਨੀਤਿਕ ਪਾਰਟੀ ਨਾਲ ਨਹੀਂ।

ਅਸੀਂ ਸਮਾਜ ਵਰਿੋਧੀ ਲੋਕਾਂ ਨਾਲ ਲੜੇ ਰਹੇ ਹਾਂ ਅਤੇ ਆਪਣੀਆਂ ਨਸਲਾ ਬਚਾ ਕੇ ਹੀ ਦਮ ਲਵਾਂਗ। ਮੁਸਲਮਿ ਫਰੰਟ ਮਾਨਸਾ ਦੇ ਜਲਿ੍ਹਾ ਪ੍ਰਧਾਨ ਰਵੀ ਖਾਨ ਨੇ ਕਹਿਾ ਸਮਾਜ ਦੀ ਬਿਹਤਰੀ ਲਈ ਚੰਗੇ ਲੋਕਾਂ ਦੀ ਲੋੜ ਹੁੰਦੀ ਹੈ। ਕਈ ਵਾਰ ਹਰ ਪਾਸੇ ਬੁਰੇ ਦਾ ਬੋਲਬਾਲਾ ਹੋਣ ਕਾਰਨ ਚੰਗੇ ਲੋਕ ਚੁੱਪ ਕਰਕੇ ਬੈਠ ਜਾਂਦੇ ਹਨ ਪਰ ਅਸੀਂ ਚੰਗੇ ਲੋਕਾਂ ਦਾ ਸਾਥ ਦੇਣ ਅਤੇ ਚੰਗੇ ਲੋਕਾਂ ਨੂੰ ਚੰਗੇ ਕਾਰਜਾਂ ਲਈ ਅੱਗੇ ਆਉਂਣ ਦਾ ਸੁਨੇਹਾ ਦੇਣ ਲਈ ਤੁਰੇ ਹਾਂ। ਉਨ੍ਹਾਂ ਕਹਿਾ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਵੱਿਚੋਂ ਕੱਢਣ ਲਈ ਸਾਨੂੰ ਮਾੜੇ ਲੋਕਾਂ ਦੀ ਪਹਚਿਾਣ ਕਰਕੇ ਉਨ੍ਹਾਂ ਦਾ ਭਾਂਡਾ ਛੇਕਣਾ ਪਵੇਗਾ । ਵਸੀਮ ਅਕਰਮ ਤੇ ਡਾਕਟਰ ਮਹਬਿੂਬ ਅਖ਼ਤਰ ਨੇ ਕਹਿਾ ਜਹਿੜੇ ਲੋਕ ਨਸ਼ਾ ਬੰਦੀ ਲਈ ਤੁਰੇ ਹੋਏ ਹਨ ਅਸੀਂ ਤਨੋ ਮਨੋ ਉਨ੍ਹਾਂ ਦਾ ਸਾਥ ਦਆਿਂਗੇ ਚਾਹੇ ਉਹ ਕਸਿੇ ਵੀ ਭਾਈਚਾਰੇ ਨਾਲ ਸਬੰਧ ਰੱਖਦੇ ਹੋਣ। ਐਂਟੀ ਡਰੱਗ ਟਾਸਕ ਫੋਰਸ ਦੇ ਪਰਮੰਿਦਰ ਸੰਿਘ ਝੋਟਾ ਅਤੇ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਮਾਨਸਾ ਵਿਖੇ ਨਸ਼ਾ ਵਿੱਕਰੀ ਰੁਕਵਾਉਂਣ ਲਈ ਚੱਲ ਰਿਹਾ ਪੱਕਾ ਧਰਨਾ ਮਨੁੱਖਤਾ ਦੇ ਭਲੇ ਹਿੱਤ ਅਤੇ ਨਸਲਾਂ ਬਚਾਉਣ ਲਈ ਚੱਲ ਰਿਹਾ ਹੈ ।ਉਨ੍ਹਾਂ ਮੁਸਲਿਮ ਭਾਈਚਾਰੇ ਦਾ ਧੰਨਵਾਦ ਕੀਤਾ । ਇਸ ਮੌਕੇ ਆਸ਼ਿਫ ਖਾਨ ,ਸਾਹਿਲ ਖਾਨ ,ਕੁਲਵੰਿਦਰ ਕਾਲੀ , ਕੁਲਵਿੰਦਰ ਘਰਾਂਗਣਾ, ਮੁਹੰਮਦ ਆਸਫਿ ,ਮੁਹੰਮਦ ਜਾਵੇਦ, ਮੁਹੰਮਦ ਗੁਫਰਾਨ ਬ , ਅਮਨ ਪਟਵਾਰੀ, ਗਗਨ ਖੜਕ ਸਿੰਘ ਵਾਲਾ , ਗਗਨ ਸ਼ਰਮਾ ਤੇ ਹੋਰ ਲੋਕ ਹਾਜਰ ਸਨ।


