ਮੰਡੀਆਂ ਵਿੱਚ ਬਾਇਓਮੈਟ੍ਰਿਕ ਮਸ਼ੀਨਾਂ ਦਾ ਫੈਸਲਾ ਤੁਰੰਤ ਰੱਦ ਕੀਤਾ ਜਾਵੇ
ਗੁਰਦਾਸਪੁਰ, 21 ਅਕਤੂਬਰ (ਸਰਬਜੀਤ ਸਿੰਘ)– ਸੀ-2 ਫਾਰਮੂਲੇ ਅਨੁਸਾਰ ਵੀ ਕਣਕ ਦਾ ਘੱਟੋ ਘੱਟ ਭਾਅ 3200 ਰੁਪਏ ਕੁਇੰਟਲ ਬਣਦਾ ਹੈ ਜਦਕਿ ਕੇਂਦਰ ਸਰਕਾਰ 2275 ਰੁਪਏ ਦੇ ਕੇ ਹੀ ਵੱਡਾ ਵਾਧਾ ਕਰਨ ਦੀਆਂ ਸ਼ੇਖੀਆਂ ਮਾਰੀ ਜਾ ਰਹੀ ਹੈ। ਖਾਦਾਂ ਕੀਟਨਾਸ਼ਕਾਂ ਦੇ ਭਾਅ ਤੇ ਮਹਿੰਗਾਈ ਪਿਛਲੇ ਸਾਲ ਤੋਂ 11% ਵਧੇ ਹਨ ਜਦਕਿ ਕਣਕ ਦਾ ਭਾਅ ਸਿਰਫ 7% ਵਧਾਇਆ ਹੈ। ਉਕਤ ਲਫਜ ਭਾਰਤੀ ਕਿਸਾਨ ਏਕਤਾ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਹੇ।
ਉਨ੍ਹਾਂ ਕਿਹਾ ਕਿ ਸਾਰੀਆਂ ਫਸਲਾਂ ਦੇ ਐਮ.ਐਸ.ਪੀ ਸਵਾਮੀਨਾਥਨ ਰਿਪੋਰਟਾਂ ਦੇ ਸੀ-2 ਫਾਰਮੂਲੇ ਮੁਤਾਬਕ ਲਾਭਕਾਰੀ ਮਿੱਥਣ ਅਤੇ ਬਾਇਓਮੈਟ੍ਰਿਕ ਮਸ਼ੀਨਾਂ ਦਾ ਫੈਸਲਾ ਰੱਦ ਕਰਨ ਦੀ ਮੰਗ ਕੀਤੀ ਅਤੇ ਸੀ-2 ਫਾਰਮੂਲੇ ਮੁਤਾਬਕ ਕਣਕ ਦਾ ਐਮ.ਐਸ.ਪੀ ਕਿਸਾਨਾਂ ਨੂੰ ਦਿੱਤਾ ਗਿਆ ਇੱਕ ਕੋਝਾ ਮਜਾਕ ਹੈ। ਇਸ ਵਾਰ ਮੰਡੀਆਂ ਵਿੱਚ ਬਾਇਉਮੈਟ੍ਰਿਕ ਮਸ਼ੀਨਾਂ ਠੋਸਣ ਤੇ ਫੈਸਲਾ ਠੇਕੇ ਤੇ ਜਮੀਨਾਂ ਲੈ ਕੇ ਗੁਜਾਰਾ ਕਰ ਰਹੇ ਬੇਜਮੀਨਾਂ ਨੂੰ ਘੱਟ ਜਮੀਨਾਂ ਕਿਸਾਨ ਮਜਦੂਰਾਂ ਲਈ ਮਾਰੂ ਸਾਬਤ ਹੋਵੇਗਾ, ਕਿਉੰਕਿ ਮੰਡੀਆਂ ਵਿੱਚ ਸਰਕਾਰੀ ਏਜੰਸੀਆਂ ਨੂੰ ਵੇਚੀ ਫਸਲ ਦੀ ਅਦਾਇਗੀ ਦੇ ਚੈਕ ਜਮੀਨ ਮਾਲਕਾਂ ਦੇ ਨਾਮ ਤੇ ਕੀਤੇ ਜਾਣਗੇ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਵਿਦੇਸ਼ੀ ਹਨ। ਕਈ ਪਹਿਲਾਂ ਸਥਾਨਕ ਜਮੀਨ ਮਾਲਕ ਫਸਲੀ ਤਬਾਹੀ ਦੇ ਮੁਆਵਜੇ ਦੀ ਅਦਾਇਗੀ ਮੌਕੇ ਮੁਜਾਹਰੇ ਕਿਸਾਨਾਂ ਨੂੰ ਨਜਾਇਜ ਪ੍ਰੇਸ਼ਾਨ ਕਰਦੇ ਰਹੇ ਹਨ। ਜਿਸ ਨਾਲ ਇਹ ਵੀ ਹੁਣ ਪ੍ਰੇਸ਼ਾਨ ਕਰ ਸਕਦੇ ਹਨ।