ਇਜ਼ਰਾਈਲ ਫਲੀਸਤੀਨੀਆ ਵਿਰੁੱਧ ਫਾਸਿਸਟ ਜ਼ੰਗੀ ਹਮਲੇ ਬੰਦ ਕਰੇ- ਲਿਬਰੇਸ਼ਨ ਆਗੂ ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ)– ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਨੇ ਇਜ਼ਰਾਈਲ ਦੁਆਰਾ ਫਲੀਸਤੀਨੀ ‌ਖਿਤੇ ਗਾਜ਼ਾ ਦੀ ਮੁਕੰਮਲ ਘੇਰਾਬੰਦੀ ਕਰਨ ਸਮੇਤ ਫਲੀਸਤੀਨੀਆ ਦੀ ਪੂਰਣ ਤਬਾਹੀ ਕਰਨ ਦੇ ਐਲਾਨ ਨੂੰ ਫਾਸਿਸਟ ਧਮਕੀ
ਕਿਹਾ ਹੈ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਅਤੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਫਲੀਸਤੀਨੀ ਹਮਾਸ ਲੜਾਕਿਆਂ ਦਾ ਇਜ਼ਰਾਈਲ ਉਪਰ ਹਮਲਾ ਉਨ੍ਹਾਂ ਉੱਪਰ 7 ਦਹਾਕਿਆਂ ਦੇ ਵਧੇਰੇ ਸਮੇਂ ਤੋਂ ਹੋ‌ ਰਹੇ ਫਾਸਿਸਟ ਜ਼ਬਰ ਜ਼ੁਲਮ ਦਾ ਨਤੀਜਾ ਹੈ। ਸੰਸਾਰ ਜਾਣਦਾ ਹੈ ਕਿ ਦੂਸਰੀ ਸੰਸਾਰ ਜੰਗ ਦੌਰਾਨ ਅਤੇ ਇਸ ਤੋਂ ਪਹਿਲਾਂ ਯੂਰਪੀ ਫਾਸਿਸਟਾਂ ਵਲੋਂ ਉਜਾੜੇ ਗਏ ਯਹੂਦੀਆਂ ਨੂੰ ਅਕਿਠਾ ਕਰਕੇ 1948‌ ਵਿੱਚ ਫਲੀਸਤੀਨੀਆ ਦੀ ਧਰਤੀ ਖੋਹ ਕੇ ਬਰਤਾਨੀਆ ਅਤੇ ਪੱਛਮੀ ਦੇਸ਼ਾਂ ਨੇ ਉਥੇ ਇਜ਼ਰਾਈਲ ਦੇਸ਼ ਬਣਾ ਦਿੱਤਾ ਸੀ ਅਤੇ ਫਲੀਸਤੀਨੀਆ ਨੂੰ ਉਨ੍ਹਾਂ ਦੇ ਘਰਾਂ ਤੋਂ ਭਜਾ ਕੇ ਉਨ੍ਹਾਂ ਨੂੰ ਬੇਵਤਨੇ ਬਣਾ ਦਿੱਤਾ ਸੀ ਜ਼ੋ 75 ਸਾਲਾਂ ਤੋਂ ਸ਼ਰਨਾਰਥੀਆਂ ਵਰਗਾ ਜੀਵਨ ਜਿਊਣ ਲਈ ਮਜਬੂਰ ਹਨ।ਇਸ ਖਿੱਤੇ ਵਿੱਚ ਇਜ਼ਰਾਈਲ ਸਾਮਰਾਜੀ ਅਮਰੀਕਾ ਦੀ ਫ਼ੌਜੀ ਚੌਂਕੀ ਦਾ‌ ਰੋਲ਼ ਅਦਾ ਕਰ ਰਿਹਾ ਹੈ। ਫਲੀਸਤੀਨੀਆ ਦੇ ਗਾਜ਼ਾ ਖ਼ੇਤਰ ਉਪਰ ਇਜ਼ਰਾਈਲ ਨੇ 1968 ਉਪਰ ਕਬਜ਼ਾ ਕਰਕੇ ਉਥੇ 2005 ਤੱਕ ਆਪਣੀ ਫੌਜ ਬਿਠਾਈ ਰੱਖੀ ਅਤੇ ਲਗਾਤਾਰ ਫਲੀਸਤੀਨੀਆ ਦੇ ਮਨੁੱਖੀ ਅਧਿਕਾਰਾਂ ਦਾ ਘਾਂਣ ਕਰੀ ਰੱਖਿਆ। ਅਮਰੀਕਾ, ਪਛਮੀ ਦੇਸ਼ਾਂ ਦੀਆਂ ਸਰਕਾਰਾਂ ਹਮਾਸ ਲੜਾਕਿਆਂ ਨੂੰ ਅਤਵਾਦੀ ਦੱਸ ਰਹੀਆਂ ਹਨ ਅਤੇ ਇਜ਼ਰਾਈਲ ਨੂੰ ਪੀੜਤ ਦੇਸ਼ ਜਦੋਂ ਕਿ ਇਜ਼ਰਾਈਲ ਫਲੀਸਤੀਨੀਆ ਨੂੰ ਉਜਾੜਨ ਵਾਲੀ ਧਿਰ ਅਤੇ ਫਲੀਸਤੀਨ ਉਜੜੀ ਹੋਈ ਧਿਰ ਹੈ। ਬੱਖਤਪੁਰਾ ਨੇ‌ ਕਿਹਾ ਕਿ ਮੋਦੀ ਸਰਕਾਰ ਨੇ ਫਲੀਸਤੀਨੀਆ ਦਾ ਤੁਖਮ ਮਿਟਾਉਣ ਲਈ ਬਜਿੱਦ ਇਜ਼ਰਾਈਲ ਦੇ ਹਿਤ ਵਿਚ ਭੁਗਤ ਕੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਜ਼ਬਰ ਜ਼ੁਲਮ ਦੇ ਰਾਜ ਦੀ ਹਮਾਇਤੀ ਹੈ। ਉਨ੍ਹਾਂ ਕਿਹਾ ਕਿ ਯੂ ਐਨ ਓ ਨੂੰ ਇਜ਼ਰਾਈਲ ਵਲੋਂ ਫਲੀਸਤੀਨੀਆ ਦੀ ਕੀਤੀ ਜਾ ਰਹੀ ਜ਼ੰਗੀ ਤਬਾਹੀ ਰੋਕਣ ਲਈ ਦੱਖਲ ਦੇਣਾ ਚਾਹੀਦਾ ਹੈ ਅਤੇ ਫਲੀਸਤੀਨ ਨੂੰ ਅਜ਼ਾਦ ਦੇਸ਼ ਬਨਾਉਣ ਲਈ ਉਸ ਨੂੰ ਯੋਗ ਧਰਤੀ ਮੁਹਈਆਂ ਕਰਾਉਣੀਂ ਚਾਹੀਦੀ ਹੈ।

Leave a Reply

Your email address will not be published. Required fields are marked *