ਕੇਦਰ ਤੇ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਜਬਰ ਦਾ ਲੋਕ ਠੋਕਵਾ ਜੁਵਾਬ ਦੇਣਗੇ : ਕਾਮਰੇਡ ਠਾਕੁਰ/ ਕਾਮਰੇਡ ਸੇਖਰ
ਪਠਾਨਕੋਟ / ਸਾਹਪੁਰ, ਗੁਰਦਾਸਪੁਰ, 27 ਜੁਲਾਈ (ਸਰਬਜੀਤ ਸਿੰਘ)– ਕੰਢੀ ਸਥਾਨਿਕ ਰਾਮ ਸਿੰਘ ਪਠਾਣੀਆ ਯਾਦਗਾਰ ਭਵਨ ਵਿੱਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਤੇ ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ ਦੇ ਅਹੁਦੇਦਾਰਾ ਦੀ ਇੱਕ ਸਾਂਝੀ ਮੀਟਿੰਗ ਕਾਮਰੇਡ ਚੰਦਰ ਸੇਖਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ, ਮੀਟਿੰਗ ਦੌਰਾਨ ਕੰਸਟ੍ਰਕਸ਼ਨ ਵਰਕਰਜ ਫੈਡਰੇਸ਼ਨ ਆਫ ਇੰਡੀਆ ਦੀ ਆਲ ਇੰਡੀਆ ਵਰਕਿੰਗ ਕਮੇਟੀ ਮੀਟਿੰਗ ਜੋ ਕਿ 22, 23 ਅਗਸਤ ਨੂੰ ਪਠਾਨਕੋਟ ਵਿੱਖੇ ਅਯੋਜਿਤ ਕੀਤੀ ਜਾਵੇਗੀ, ਦੀ ਤਿਆਰੀ ਹਿੱਤ ਵਿਚਾਰ ਚਰਚਾ ਕੀਤੀ ਗਈ, ਮੀਟਿੰਗ ਨੂੰ ਸੰਬੋਧਨ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਕੌਮੀ ਮੀਤ ਪ੍ਰਧਾਨ ਕਾਮਰੇਡ ਕਸਮੀਰ ਸਿੰਘ ਠਾਕੁਰ ਨੇ ਕਿਹਾ ਜੋ ਜਬਰ ਵਿਦਿਆਰਥੀਆਂ, ਨੌਜਵਾਨਾ , ਮਜਦੂਰਾ , ਮੁਲਾਜ਼ਮਾ ਤੇ ਕਿਸਾਨਾਂ ਤੇ ਕੇਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਕਰ ਰਹੀ , ਉਸ ਨੂੰ ਲੋਕ ਬਰਦਾਸਤ ਨਹੀ ਕਰਨਗੇ, ਵਿਦਿਆਰਥੀ ਅੰਦੋਲਨ ਨੇ ਫਾਸੀਵਾਦੀ ਮੋਦੀ ਸਰਕਾਰ ਨੂੰ ਹਰਾਕੇ ਇਤਿਹਾਸ ਰੱਚ ਦਿੱਤਾ ਤੇ ਸਿੱਧ ਕਰ ਦਿੱਤਾ ਕਿ ਜੱਥੇਬੰਦਕ ਤਾਕਤ ਤੇ ਸੰਘਰਸ ਦੇ ਬਲਬੂਤੇ ਨਾਦਰਸ਼ਾਹੀ ਨੂੰ ਮਾਤ ਦਿੱਤੀ ਜਾ ਸਕਦੀ ਹੈ।
ਮੀਟਿੰਗ ਵਿੱਚ ਆਲ ਇੰਡੀਆ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਸਫਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਅਯੋਜਿਤ ਕਰਨ ਲਈ ਸਵਾਗਤੀ ਸਮੇਤ ਵੱਖ -2 ਕਮੇਟੀਆਂ ਦਾ ਗਠਨ ਕੀਤਾ, ਜਿਸ ਵਿੱਚ ਉੱਘੇ ਟਰੇਡ ਯੂਨੀਅਨ ਆਗੂ ਕਾਮਰੇਡ ਨੱਥਾ ਸਿੰਘ ਨੂੰ ਸਵਾਗਤੀ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ, ਕਾਮਰੇਡ ਹਰਿੰਦਰ ਸਿੰਘ ਰੰਧਾਵਾ ਨੂੰ ਜਰਨਲ ਕੋਆਰਡੀਨੇਟਰ ਚੁਣਿਆ ਗਿਆ। ਇਸ ਮੌਕੇ ਤੇ ਲੰਗਰ ਕਮੇਟੀ, ਪ੍ਰਚਾਰ ਕਮੇਟੀ, ਟਰਾਂਸਪੋਰਟ ਕਮੇਟੀ, ਡੈਕੋਰੇਸ਼ਨ ਕਮੇਟੀ ਆਦਿ ਦੀ ਚੋਣ ਕੀਤੀ ਗਈ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਨੈਬ ਸਿੰਘ ਲੋਚਮਾ, ਸੁੱਚਾ ਸਿੰਘ ਅਜਨਾਲਾ, ਦਲਜੀਤ ਗੋਰਾ , ਗੁਰਦੀਪ ਸਿੰਘ, ਗੰਗਾ ਪ੍ਰਸ਼ਾਦ, ਜਸਵੰਤ ਸੰਧੂ , ਹਰਜੀਤ ਕਲਸੀ , ਸਕੱਤਰ ਸਿੰਘ , ਜਨਕ ਰਾਜ , ਵਿਨੋਦ ਕੁਮਾਰ ਤੇ ਰਣਜੋਧ ਸਿੰਘ ਆਦਿ ਵੀ ਹਾਜਰ ਸਨ।


