ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)– ਐਸ.ਐਸ.ਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ ਤਹਿਤ ਸ਼ਰਾਰਤੀ ਅਨ੍ਹਸਰਾਂ ਨੂੰ ਨੱਥ ਪਾਉਣ ਲਈ ਪੁਲਸ ਜਿਲਾ ਗੁਰਦਾਸਪੁਰ ਵਿੱਚ ਹਰ ਸੰਵੇਦਨਸ਼ੀਲ ਥਾਵਾਂ ਨਿਰੰਤਰ ਨਾਕੇ ਜਾਰੀ ਹਨ। ਜਿਸ ਤਹਿਤ ਥਾਣਾ ਕਲਾਨੌਰ ਦੇ ਐਸ.ਐਚ.ਓ ਮੇਜਰ ਸਿੰਘ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ, ਜਦੋਂ ਉਨ੍ਹਾਂ ਪੁਲਸ ਪਾਰਟੀ ਸਮੇਤ ਬਾਰਡਰ ਤੇ ਸਥਿਤ ਰੁਡਿਆਣਾ ਨੂੰ ਜਾਣ ਵਾਲੀ ਸੜਕ ਤੇ ਟੀ ਪੁਆਇੰਟ ਤੇ ਨਾਕਾ ਲਗਾਇਆ ਹੋਇਆ ਸੀ ਤਾਂ ਡੇਰਾ ਬਾਬਾ ਨਾਨਕ ਤੋਂ ਕਲਾਨੌਰ ਸਾਇਡ ਵੱਲ ਇੱਕ ਵਿਅਕਤੀ ਬਿਨ੍ਹਾਂ ਨੰਬਰ ਤੋਂ ਮੋਟਰਸਾਇਕਲ ਤੇ ਸਵਾਰ ਹੋ ਕੇ ਆ ਰਿਹਾ ਸੀ। ਜਦੋਂ ਉਸ ਨੂੰ ਰੋਕ ਕੇ ਚੈਕ ਕੀਤਾ ਤਾਂ ਉਸ ਕੋਲੋਂ ਕੋਈ ਵੀ ਦਸਤਾਵੇਜ਼ ਬਰਾਮਦ ਨਹੀਂ ਹੋਇਆ। ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਇਹ ਮੋਟਰਸਾਇਕਲ ਚੋਰੀ ਦਾ ਹੈ। ਉਸਦੀ ਪਹਿਚਾਣ ਸੁੱਖਾ ਮਸੀਹ ਉਰਫ ਸੁੱਖਾ ਪੁੱਤਰ ਨਿੰਦਰ ਮਸੀਹ ਵਾਸੀ ਪਿੰਡ ਬਾਸਰਪੁਰ ਥਾਣਾ ਰੰਗੜ ਨੰਗਲ ਵਜੋਂ ਹੋਈ ਹੈ। ਉਸਨੇ ਦੱਸਿਆ ਕਿ ਪਹਿਲਾਂ ਇਸ ਨੇ 2012 ਵਿੱਚ ਥਾਣਾ ਕਿਲ੍ਹਾ ਲਾਲ ਸਿੰਘ ਵਿੱਚ ਪੈਂਦੇ ਇਲਾਕੇ ਚੋਂ ਇਕ ਮੋਟਰਸਾਇਕਲ ਚੋਰੀ ਕੀਤਾ ਸੀ। ਜਿਸ ਤੇ ਪੁਲਸ ਕੋਲ ਪੇਸ਼ ਨਹੀੰ ਹੋਇਆ। ਮਾਨਯੋਗ ਜੱਜ ਨੇ ਇਸ ਨੂੰ ਭਗੌੜਾ ਕਰਾਰ ਦੇ ਦਿੱਤਾ। ਫਿਰ ਇਹ 2022 ਵਿੱਚ ਜੇਲ੍ਹ ਵਿੱਚ ਚੱਲਾ ਗਿਆ ਅਤੇ ਜੇਲ ਕੱਟ ਕੇ ਆਇਆ। ਉਸਨੇ ਆਉਂਦੇ ਹੀ ਇਕ ਹਫਤਾ ਪਹਿਲਾਂ ਗੁਰਦਾਸਪੁਰ ਤੋਂ ਇੱਕ ਮੋਟਰਸਾਇਕਲ ਅਤੇ ਪਠਾਨਕੋਟ ਤੋਂ ਵੀ ਇੱਕ ਬਿਨ੍ਹਾਂ ਨੰਬਰ ਤੋਂ ਚੋਰੀ ਕੀਤਾ ਸੀ। ਜਦੋਂ ਕਿ ਇਸ ਤੋਂ ਇਲਾਵਾ 3 ਮੋਟਰਸਾਇਕਲ ਅਤੇ 1 ਮੋਪੇਟ ਬਰਾਮਦ ਹੋਏ ਹਨ। ਕੁੱਲ ਗਿਣਤੀ ਮੋਟਰਸਾਇਕਲ ਚੋਰੀਆਂ ਦੀ 5 ਹੈ। ਇਸ ਨੂੰ ਪਠਾਨਕੋਟ ਤੋਂ ਮੋਟਰਸਾਇਕਲ ਅਤੇ ਸਮੈਕ ਸਮੇਤ ਕਾਬੂ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਸਦਾ ਇੱਕ ਹੋਰ ਸਾਥੀ ਸੰਦੀਪ ਸਿੰਘ ਪਿੰਡ ਭਾਗੋਵਾਲ ਜੋ ਕਿ ਭਗੌੜਾ ਹੈ, ਉਸ਼ ਖਿਲਾਫ ਵੀ ਮਾਮਲਾ ਦਰਜ ਕਰਕੇ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੁੱਢਲੀ ਜਾਂਚ ਵਿੱਚ ਇਸਨੇ ਇਹ ਖੁਲਾਸੇ ਕੀਤੇ ਹਨ ਅਤੇ ਦੂਸਰਾ ਇਸਦਾ ਸਾਥੀ ਲੱਭਣ ਤੇ ਵੀ ਹੋਰ ਚੋਰੀ ਦੀਆਂ ਵਾਰਦਾਤਾਂ ਬਾਰੇ ਵੇਰਵੇ ਆਉਣ ਦੀ ਸੰਭਾਵਨਾ ਹੈ। ਇਨ੍ਹਾਂ ਦੋਸ਼ੀਆਂ ਖਿਲਾਫ ਧਾਰਾ ਅੰਡਰ ਸੈਕਸ਼ 379, 411 ਤਹਿਤ ਮਾਮਲਾ ਦਰਜ ਥਾਣਾ ਕਲਾਨੌਰ ਵਿਖੇ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


