ਮਾਨਸਾ, ਗੁਰਦਾਸਪੁਰ 27 ਅਗਸਤ (ਸਰਬਜੀਤ ਸਿੰਘ)– ਨਸ਼ਾ ਵਿਰੋਧੀ ਲਹਿਰ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਰਿਹਾਈ ਅਤੇ ਪੰਜਾਬ ਵਿੱਚੋਂ ਨਸ਼ਿਆਂ ਦਾ ਮਾਰੂ ਕਾਰੋਬਾਰ ਖਤਮ ਕਰਨ ਦੀ ਮੰਗ ਨੂੰ ਲੈ ਕੇ ਜਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿੱਚ ਲੱਗਿਆ ਅੱਜ 43ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।
ਅੱਜ ਦੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਨੇ ਜੇ ਆਪਣੇ ਵਾਧੇ ਮੁਤਾਬਕ ਸਰਕਾਰ ਸਰਕਾਰ ਤੋਂ ਇਸ ਮਸਲੇ ਨੂੰ ਹੱਲ ਨਾ ਕਰਾਇਆ ਤਾਂ ਉਹਨਾਂ ਦੇ ਘਰਾਂ ਮੂਹਰੇ ਇੱਕ ਸਤੰਬਰ ਤੋਂ ਪੱਕੇ ਧਰਨੇ ਲਾਏ ਜਾਣਗੇ। ਅੱਜ ਦੇ ਧਰਨੇ ਵਿੱਚ ਰਾਮਗੜ੍ਹੀਆ ਭਾਈਚਾਰੇ ਦੀ ਜਥੇਬੰਦੀ ਨੇ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੁਖਦਰਸ਼ਨ ਨੱਤ, ਨਛੱਤਰ ਸਿੰਘ ਖੀਵਾ, ਗਗਨਦੀਪ, ਜਸਵੰਤ ਸਿੰਘ, ਇੰਦਰਜੀਤ ਮੁਨਸ਼ੀ, ਕੇਵਲ ਅਕਲੀਆ, ਜਗਦੇਵ ਭੁਪਾਲ, ਗੁਰਸੇਵਕ ਸਿੰਘ ਜਵਾਹਰਕੇ ਨੇ ਦੱਸਿਆ ਕਿ ਇਸ ਨਸਾ ਵਿਰੋਧੀ ਸੰਘਰਸ਼ ਨਾਲ ਪਿੰਡਾਂ ਦੇ ਲੋਕ ਜਾਗਰੂਕ ਹੋ ਰਹੇ ਹਨ। ਜਿੱਥੇ ਲੋਕ ਲਗਾਤਾਰ ਇਸ ਸੰਘਰਸ਼ ਵਿੱਚ ਸ਼ਮੂਲੀਅਤ ਕਰ ਰਹੇ ਹਨ ਉਥੇ ਆਪਣੇ ਆਪਣੇ ਪਿੰਡਾਂ ਵਿੱਚ ਨਸ਼ਾ ਤਸਕਰਾਂ ਨੂੰ ਪਿੰਡਾ ਵਿੱਚ ਵੜਨ ਤੋਂ ਵਰਜ ਰਹੇ ਹਨ। ਧਰਨੇ ਨੂੰ ਹੋਰਨਾਂ ਤੋਂ ਇਲਾਵਾ, ਰਘਵੀਰ ਸਿੰਘ, ਬਲਵਿੰਦਰ ਸਿੰਘ ਭੁਪਾਲ ਸੁਖਵਿੰਦਰ ਸਿੰਘ ਮੋਹਰ ਸਿੰਘ ਵਾਲਾ ਜਸਵਿੰਦਰ ਸਿੰਘ ਕਾਕੂ ਗੁਰਪ੍ਰੀਤ ਸਿੰਘ ਗਤਕਾ ਹਰਜੀਤ ਸਿੰਘ ਕਾਲੀ ਸਤਨਾਮ ਸਿੰਘ ਕੋਟਲੀ ਨਿਰਮਲ ਸਿੰਘ ਹੀਰੇਵਾਲਾ ਗੁਰਪ੍ਰੀਤ ਸਿੰਘ ਮਾਨਸਾ ਜਸਵਿੰਦਰ ਸਿੰਘ ਵਰੇ ਸੁਖਪਾਲ ਸਿੰਘ ਅਲੀਸ਼ੇਰ ਨੇ ਸਬੋਧਨ ਕੀਤਾ।


