ਨਸ਼ਾ ਵਿਰੋਧੀ ਧਰਨੇ ‘ਚ ਗਰਜੀਆਂ ਨੌਜਵਾਨ ਬੱਚਿਆਂ ਦੀਆਂ ਮਾਵਾਂ ਕਿਹਾ ਨਸ਼ੇ ਨਹੀਂ ਰੁਜ਼ਗਾਰ ਦਿਓ

ਬਠਿੰਡਾ-ਮਾਨਸਾ

ਨੌਜਾਵਾਨਾਂ ਦੀ ਮੌਜੂਦਾ ਤਰਯੋਗ ਹਾਲਤ ਲਈ ਸਰਕਾਰਾਂ ਜਿੰਮੇਵਾਰ : ਐਕਸ਼ਨ ਕਮੇਟੀ
ਮਾਨਸਾ, ਗੁਰਦਾਸਪੁਰ 17 ਸਤੰਬਰ (ਸਰਬਜੀਤ ਸਿੰਘ)– ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਨਸ਼ਾ ਰੋਕਣ ਲਈ ਮਾਨਸਾ ਵਿਖੇ ਚੱਲ ਰਹੇ ਪੱਕੇ ਮੋਰਚੇ ਵਿੱਚ ਅੱਜ ਮਜਦੂਰ ਮੁਕਤੀ ਮੋਰਚਾ ਤੇ ਲਿਬਰੇਸ਼ਨ ਪਾਰਟੀ ਦੀ ਅਗਵਾਈ ਹੇਠ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਤੇ ਕਸਬਿਆਂ ਵਿੱਚੋਂ ਵੱਡੀ ਗਿਣਤੀ ਔਰਤਾਂ ਤੇ ਮਰਦਾਂ ਨੇ ਸਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸ਼ਨਾ ਕੌਰ ਨੇ ਕਿਹਾ ਸਾਨੂੰ ਨਸ਼ੇ ਨਹੀਂ ਰੁਜਗਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਜਦੋਂ ਸਮੇਂ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜਗਾਰ ਨਹੀਂ ਦਿੰਦੀਆਂ ਤਾਂ ਉਹ ਮਾਨਸਿਕ ਪ੍ਰੇਸ਼ਾਨੀ ਭੋਗਦੇ ਹਨ ਤੇ ਇਸ ਦੌਰਾਨ ਹੀ ਨਸ਼ੇ ਦੀ ਲਤ ਲਾ ਬੈਠਦੇ ਹਨ। ਗੁਰਮੀਤ ਨੰਦਗੜ੍ਹ ਤੇ ਵਿਜੇ ਕੁਮਾਰ ਭੀਖੀ ਨੇ ਕਿਹਾ ਪੰਜਾਬ ਦੇ ਨੌਜਵਾਨਾਂ ਦੀ ਬੇਰੁਜਗਾਰੀ, ਪਰਵਾਸ ਤੇ ਨਸ਼ਿਆਂ ਵੁੱਚ ਗਲਤਾਨ ਹੋਣ ਲਈ ਸਮੇਂ ਦੀਆਂ ਸਰਕਾਰਾਂ ਜਿੰਮੇਵਾਰ ਹਨ । ਉਨ੍ਹਾਂ ਕਿਹਾ ਜਿਸ ਤਰ੍ਹਾਂ ਕਾਂਗਰਸ ਤੇ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੇ ਆਪਣੇ ਘਰ ਭਰਨ ਲਈ ਕਿਰਤੀ ਮਜਦੂਰਾਂ ਤੇ ਕਿਸਾਨਾਂ ਦੇ ਘਰ ਵਿਹਲੇ ਕੀਤੇ ਓਵੇਂ ਹੀ ਮੌਜੂਦਾ ਸਰਕਾਰ ਵੀ ਹਰ ਫਰੰਟ ‘ਤੇ ਫੇਲ਼ ਸਾਬਤ ਹੋਈ ਹੈ। ਇਹ ਸਰਕਾਰ ਨਸ਼ਾ ਤਸਕਰੀ ਰੋਕਣ ਦੀ ਥਾਂ ਨਸ਼ਾ ਤਸਕਰਾਂ ਦੀ ਮੱਦਦ ਕਰ ਰਹੀ ਹੈ ਇਸੇ ਲਈ ਪੁਲੀਸ ਪ੍ਰਸਾਸ਼ਨ ਸਮਗਲਰਾਂ ਨੂੰ ਜੇਲ੍ਹਾਂ ‘ਚ ਬੰਦ ਕਰਨ ਦੀ ਥਾਂ ਨਸ਼ਾ ਰੁਕਵਾਉਂਣ ਵਾਲੇ ਨੌਜਵਾਨਾਂ ‘ਤੇ ਝੂਠੇ ਪਰਚੇ ਦਰਜ ਕਰ ਰਿਹਾ ਹੈ। ਗੁਰਪ੍ਰੀਤ ਰੂੜੇਕੇ , ਬਲਵਿੰਦਰ ਘਰਾਗਣਾ ਤੇ ਸ਼ਿੰਦਰਪਾਲ ਕਣਕ ਵਾਲ ਨੇ ਕਿਹਾ ਚੰਗਾ ਹੁੰਦਾ ਜੇ ਮੌਜੂਦਾ ਸਰਕਾਰ ਸਿਹਤ ਸਿੱਖਿਆ ਤੇ ਨਸ਼ਾ ਬੰਦੀ ਦੇ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਬਦਲਕੇ ਸਿਹਤ ਮਾਰੂ ਤੇ ਤਸਕਰਾਂ ਦੀ ਮਿੱਤਰ ਸਰਕਾਰ ਹੋਣ ਦਾ ਵਾਅਦਾ ਕਰੇ। ਉਨ੍ਹਾਂ ਐਲਾਣ ਕੀਤਾ ਕਿ ਸਰਕਾਰਾਂ ਮਿਲੀਭੁਗਤ ਕਰਕੇ ਜਿਹੜੇ ਮਰਜੀ ਮਨਸੂਬੇ ਧਾਰੀਂ ਬੈਠੀਆਂ ਰਹਿਣ ਪਰ ਲੋਕ ਏਕਾ ਕਦੇ ਵੀ ਗਲਤ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਵੇਗਾ। ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ 28 ਸਤੰਬਰ ਵਾਲੀ ਸਾਰੀ ਵਿਉਂਤਬੰਦੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਭਗਤ ਸਿੰਘ ਵਰਗੀਆਂ ਪੀਲੀਆਂ ਪੱਗਾਂ ਬੰਨ੍ਹਣ ਦਾ ਨਾਟਕ ਕਰਕੇ ਸੱਤਾ ‘ਚ ਆਈ ਪਾਰਟੀ ਤਾਂ ਪੰਜਾਬ ਨੂੰ ਭਗਤ ਸਿੰਘ ਦੇ ਸੁਪਨਿਆ ਦਾ ਸੂਬਾ ਨਹੀਂ ਬਣਾ ਸਕੂ ਪਰ ਸੰਘਰਸ਼ੀ ਲੋਕ ਭਗਤ ਸਿੰਘ ਦੀ ਸੋਚ ਨੂੰ ਜਰੂਰ ਪੂਰਾ ਕਰਨਗੇ। ਉਨ੍ਹਾਂ ਕਿਹਾ ਜਦੋਂ ਮਾਵਾਂ ਭੈਣਾਂ ਜਵਾਨੀ ਨੂੰ ਬਚਾਉਂਣ ਲਈ ਮੈਦਾਨ ‘ਚ ਨਿੱਤਰ ਪੈਣ ਫਿਰ ਸਫਲਤਾ ਪੱਕੀ ਹੋ ਜਾਂਦੀ ਹੈ। ਉਨ੍ਹਾਂ ਨਸ਼ਿਆਂ ਖਿਲਾਫ ਡਟ ਕੇ ਪੱਕੇ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਸਭਦਾ ਧੰਨਵਾਦ ਕਰਦਿਆਂ ਕਿਹਾ ਤੁਹਾਡਾ ਅੱਜ ਦਾ ਇਕੱਠ ਲੋਟੂਆਂ ਨਾਲ ਰਲੀ ਸਰਕਾਰ ਦਾ ਫਿਕਰ ਚੌਗਣਾ ਕਰ ਦੇਵੇਗਾ। ਇਸ ਮੌਕੇ ਦਲਜੀਤ ਸਿੰਘ, ਗੁਰਸੇਵਕ ਜਾਵਰਕੇ , ਗੁਰਸੇਵਕ ਮਾਨ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *