ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਅੱਜ

ਬਠਿੰਡਾ-ਮਾਨਸਾ

ਮਾਨਸਾ ਦੀ ਔਰਤਾਂ ਨੇ ਕਿਹਾ ਕਿ ਸਾਨੂੰ ਨਹੀਂ ਲੋੜ ਭਗਵੰਤ ਮਾਨ ਦੇ ਹਜਾਰ ਰੂਪਏ ਦੀ, ਸਾਡੇ ਮੁੰਡੇ ਚਿੱਟੇ ਤੋਂ ਬਚਾਅ ਲਵੇ, ਭਾਵੇਂ ਸਾਡੀ ਪੈਨਸ਼ਨ ਵੀ ਬੰਦ ਕਰ ਦੇਵੇ

ਅੰਦੋਲਨ ਦੀ ਅਗਲੀ ਰੂਪ ਰੇਖਾ ਤਹਿ ਕਰਨ ਲਈ ਐਕਸ਼ਨ ਕਮੇਟੀ ਨੇ 21 ਅਗਸਤ ਨੂੰ ਮੁੜ ਸੱਦੀ ਮੀਟਿੰਗ

ਮਾਨਸਾ, ਗੁਰਦਾਸਪੁਰ 17 ਅਗਸਤ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੇ ਉਚ ਅਧਿਕਾਰੀਆਂ ਅਤੇ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਮਾਨਸਾ ਦਰਮਿਆਨ ਕੱਲ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਹੋਣੀ ਤਹਿ ਹੋਈ ਹੈ। ਐਕਸ਼ਨ ਕਮੇਟੀ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਇਸ ਮੀਟਿੰਗ ਵਿਚ ਸਰਕਾਰ ਵਲੋਂ ਨਸ਼ਾ ਵਿਰੋਧੀ ਅੰਦੋਲਨ ਦੀਆਂ ਮੰਗਾਂ ਮੰਨਣ ਬਾਰੇ ਕੋਈ ਠੋਸ ਫੈਸਲਾ ਲਵੇਗੀ। ਮਾਨਸਾ ਦੀ ਔਰਤਾਂ ਨੇ ਕਿਹਾ ਕਿ ਸਾਨੂੰ ਨਹੀਂ ਲੋੜ ਭਗਵੰਤ ਮਾਨ ਦੇ ਹਜਾਰ ਰੂਪਏ ਦੀ, ਸਾਡੇ ਮੁੰਡੇ ਚਿੱਟੇ ਤੋਂ ਬਚਾਅ ਲਵੇ, ਭਾਵੇਂ ਸਾਡੀ ਪੈਨਸ਼ਨ ਵੀ ਬੰਦ ਕਰ ਦੇਵੇ।

ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੀ ਮੀਟਿੰਗ ਬਾਬਾ ਬੂਝਾ ਸਿੰਘ ਭਵਨ ਵਿਖੇ ਸੁਖਦਰਸ਼ਨ ਸਿੰਘ ਨੱਤ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਐਂਟੀ ਡਰੱਗ ਟਾਸਕ ਫੋਰਸ ਵਲੋਂ ਅਮਨ ਪਟਵਾਰੀ, ਗਗਨਦੀਪ ਸ਼ਰਮਾ, ਪ੍ਰਦੀਪ ਸਿੰਘ, ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਿਰਮਲ ਸਿੰਘ ਝੰਡੂਕੇ, ਪਰਸ਼ੋਤਮ ਸਿੰਘ ਗਿੱਲ, ਕੁਲਦੀਪ ਸਿੰਘ ਚੱਕ ਭਾਈ ਕੇ, ਮਹਿੰਦਰ ਸਿੰਘ ਭੈਣੀਬਾਘਾ, ਅਮਰੀਕ ਸਿੰਘ ਫਫੜੇ, ਗੁਰਜੰਟ ਸਿੰਘ ਮਾਨਸਾ, ਕ੍ਰਿਸ਼ਨ ਸਿੰਘ ਚੌਹਾਨ, ਬੋਘ ਸਿੰਘ ਮਾਨਸਾ , ਭਜਨ ਸਿੰਘ ਘੁੰਮਣ, ਮਲੂਕ ਸਿੰਘ ਹੀਰਕੇ, ਐਡ. ਸਵਰਨਜੀਤ ਸਿੰਘ ਦਲਿਓ, ਬੀਕੇਯੂ (ਸਿੱਧੂਪੁਰ) ਵਲੋਂ ਗੁਰਜੀਤ ਸਿੰਘ, ਬੀਕੇਯੂ (ਕ੍ਰਾਂਤੀਕਾਰੀ) ਵਲੋਂ ਦਲਜੀਤ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਡਾਕਟਰ ਧੰਨਾ ਮੱਲ ਗੋਇਲ, ਭਾਈ ਗੁਰਸੇਵਕ ਸਿੰਘ ਜਵਾਹਰਕੇ, ਮਜ਼ਦੂਰ ਮੁਕਤੀ ਮੋਰਚੇ ਵਲੋਂ ਗੁਰਸੇਵਕ ਸਿੰਘ ਮਾਨ, ਇਨਕਲਾਬੀ ਨੌਜਵਾਨ ਸਭਾ ਵਲੋਂ ਵਿੰਦਰ ਅਲਖ, ਆਇਸਾ ਵਲੋਂ ਰੀਤੂ ਕੌਰ ਤੇ ਸੁਖਪ੍ਰੀਤ ਕੌਰ, ਰਾਮਗੜ੍ਹੀਆ ਸਭਾ ਵਲੋਂ ਇੰਦਰਜੀਤ ਸਿੰਘ ਮੁਨਸ਼ੀ, ਪੈਨਸ਼ਨਰ ਐਸੋਸੀਏਸ਼ਨ ਵਲੋਂ ਭਗਵਾਨ ਸਿੰਘ ਭਾਟੀਆ, ਮਨਜੀਤ ਸਿੰਘ ਮੀਹਾਂ ਅਤੇ ਹੋਰ ਮੈਂਬਰ ਹਾਜ਼ਰ ਸਨ। ਮੀਟਿੰਗ ਨੇ 14 ਅਗਸਤ ਦੀ ਨਸ਼ਾ ਵਿਰੋਧੀ ਮਹਾਂ ਰੈਲੀ ਦੀ ਸਫਲਤਾ ‘ਤੇ ਸਮੂਹ ਸ਼ਾਮਲ ਲੋਕਾਂ ਤੇ ਸਮਰਥਕਾਂ ਨੂੰ ਮੁਬਾਰਕ ਦਿੱਤੀ ਅਤੇ ਰੀਵਿਊ ਦੌਰਾਨ ਸਾਹਮਣੇ ਆਈਆਂ ਘਾਟਾਂ ਕਮੀਆਂ ਨੂੰ ਦੂਰ ਕਰਨ ਬਾਰੇ ਚਰਚਾ ਕੀਤੀ। ਮੀਟਿੰਗ ਨੇ ਗੰਭੀਰ ਵਿਚਾਰ ਵਟਾਂਦਰੇ ਤੋਂ ਬਾਦ ਸਰਬਸੰਮਤੀ ਨਾਲ ਸਰਕਾਰ ਵਲੋਂ ਕੱਲ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਲਈ ਐਕਸ਼ਨ ਕਮੇਟੀ ਨੂੰ ਦਿੱਤੇ ਸੱਦੇ ਨੂੰ ਸਵੀਕਾਰ ਕਰ ਲਿਆ। ਕੱਲ ਹੋਣ ਵਾਲੀ ਮੀਟਿੰਗ ਅਤੇ ਐਸਐਸਪੀ ਮਾਨਸਾ ਵਲੋਂ ਰੈਲੀ ਦੇ ਮੰਚ ਤੋਂ ਚਾਰ ਪੰਜ ਦਿਨਾਂ ਵਿਚ ਅੰਦੋਲਨ ਦੀਆਂ ਮੰਗਾਂ ਬਾਰੇ ਹਾਂ ਪੱਖੀ ਫੈਸਲਾ ਲੈਣ ਦੇ ਕੀਤੇ ਇਕਰਾਰ ਦੇ ਮੱਦੇਨਜ਼ਰ ਐਕਸ਼ਨ ਕਮੇਟੀ ਨੇ ਫਿਲਹਾਲ ਕੋਈ ਨਵਾਂ ਐਕਸ਼ਨ ਦੇਣ ਦੇ ਫੈਸਲੇ ਨੂੰ ਮੁਲਤਵੀ ਕਰ ਦਿੱਤਾ। ਚੰਡੀਗੜ੍ਹ ਮੀਟਿੰਗ ਦੇ ਨਤੀਜੇ ਬਾਰੇ ਵਿਚਾਰ ਕਰਨ ਲਈ 21 ਅਗਸਤ ਨੂੰ ਐਕਸ਼ਨ ਕਮੇਟੀ ਦੀ ਮੁੜ ਮੀਟਿੰਗ ਹੋਵੇਗੀ, ਜਿਸ ਵਿਚ ਨਸ਼ਾ ਵਿਰੋਧੀ ਅੰਦੋਲਨ ਦੀ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉਧਰ ਜ਼ਿਲਾ ਸਕੱਤਰੇਤ ਵਿਚ ਜਾਰੀ ਐਕਸ਼ਨ ਕਮੇਟੀ ਦੇ ਦਿਨ ਰਾਤ ਦੇ ਧਰਨੇ ਨੂੰ ਅੱਜ ਭੋਲਾ ਸਿੰਘ ਸਮਾਓਂ, ਗੁਰਸੇਵਕ ਸਿੰਘ ਜਵਾਹਰਕੇ, ਨਗੌਰ ਸਿੰਘ ਭੈਣੀਬਾਘਾ, ਜਬਰਜੰਗ ਸਿੰਘ,ਜਸਵੰਤ ਸਿੰਘ ਜਵਾਹਰਕੇ, ਭੀਮ ਸਿੰਘ ਫੌਜੀ, ਗੁਰਮੇਲ ਸਿੰਘ ਮਾਨ ਅਸਪਾਲ ਅਤੇ ਹਰਮੀਤ ਸਿੰਘ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *