ਗੁਰਦਾਸਪੁਰ, 7 ਅਗਸਤ (ਸਰਬਜੀਤ ਸਿੰਘ)– ਸਮਾਜ ਸੇਵਕ ਜੱਸ ਭੁੱਲਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਕਿ ਆਪਣੀ ਆਉਣ ਵਾਲੀ ਗਦਰ-2 ਫਿਲਮ ਨੂੰ ਲੈ ਕੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਐਮ ਪੀ ਸਨੀ ਦਿਓਲ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ। ਜਦੋਂ ਕਿ ਉਨ੍ਹਾਂ ਵਲੋਂ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲਈ ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸੰਨੀ ਦਿਓਲ ਫਿਲਮ ਦੀ ਚੜ੍ਹਦੀ ਕਲਾ ਲਈ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਅਰਦਾਸ ਬੇਨਤੀ ਤਾਂ ਕਰ ਗਿਆ ਸਰਮ ਨਹੀਂ ਆਈ। ਉਸ ਦੇ ਅਗੇ ਪਿੱਛੇ ਫੋਟੋ ਖਿਚਾਉਣ ਵਾਲੇ ਸਿਰਾਂ ਤੇ ਦਸਤਾਰ ਸਜਾ ਕੇ ਨਾਲ ਚੱਲਣ ਵਾਲੇ ਸਿੱਖ ਕੌਮ ਦੇ ਸਰਦਾਰਾਂ ਨੂੰ ਕੀ ਐਮ ਪੀ ਭਾਜਪਾ ਵਲੋਂ ਗੁਰਦਾਸਪੁਰ ਦੇ ਲੋਕਾਂ ਨੂੰ ਜੋ ਹੜ ਪੀੜਤਾਂ ਦੀ ਮੱਦਦ ਲਈ ਵੀ ਦੋ ਸਬਦ ਨਹੀਂ ਬੋਲਿਆ ਸੈਂਟਰ ਦੀ ਸਰਕਾਰ ਤੋਂ ਫੰਡ ਤਕ ਨਹੀ ਲਿਆ ਸਕਦਾ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਵੱਲੋਂ ਲੋਕਾਂ ਨਾਲ ਵੱਡਾ ਵਿਸ਼ਵਾਸਘਾਟ ਕੀਤਾ ਗਿਆ। ਜਿਸ ਨੂੰ ਲੋਕ ਕਦੇ ਵੀ ਮਾਫ਼ ਨਹੀਂ ਕਰਨਗੇ।


