ਲੈਕਚਰਾਰ ਨਿੱਕਾ ਸਿੰਘ ਸਮਾਓੰ ਲਿਖਦੇ ਹਨ ਕਿ ਫਿਲਮਾਂ ਸਮਾਜ ਦਾ ਸ਼ੀਸ਼ਾ ਹੁੰਦੀਆਂ ਹਨ

ਗੁਰਦਾਸਪੁਰ

ਗੁਰਦਾਸਪੁਰ, 7 ਅਗਸਤ (ਸਰਬਜੀਤ ਸਿੰਘ)— ਲੈਕਚਰਾਰ ਨਿੱਕਾ ਸਿੰਘ ਸਮਾਓ ਲਿਖਦੇ ਹਨ ਕਿ ਫਿਲਮਾਂ ਸਮਾਜ ਦਾ ਸ਼ੀਸਾ ਹੁੰਦੀਆਂ ਹਨ। ਫਿਲਮ ਸਿਨੇਮਾ ਅੰਦਰ ਬੈਠ ਮੱਕੀ ਦੀਆਂ ਖਿੱਲਾਂ ਖਾਂਦੇ ਹੋਏ ਤੇ ਡਿਊ , ਕੋਕ , ਪੈਪਸੀ ਦੀਆਂ ਘੁੱਟਾਂ ਭਰਨ ਦੇ ਨਾਲ ਉੱਚੀ ਉੱਚੀ ਠਹਾਕੇ ਮਾਰਨ ਲਈ ਹੀ ਨਹੀ ਬਣਦੀਆਂ । ਫਿਲਮ ਸਿਨੇਮਾ ਘਰਾਂ ਅੰਦਰ ਮਜਾਜੀ ਇਸ਼ਕ ਮੁਸ਼ਕ ਦੀਆਂ ਹਲਕੀਆਂ ਵਿਸ਼ੇਵਾਰ ਹੀ ਨਹੀ ਹੁੰਦੀਆਂ , ਅਸਲ ਵਿੱਚ ਫਿਲਮਾਂ ਸਮਾਜ ਦਾ ਸ਼ੀਸਾ ਹੁੰਦੀਆਂ ਹਨ ਜੋ ਯਥਾਰਥ ਨਾਲ ਜੁੜੀਆਂ ਹੁੰਦੀਆਂ ਹਨ ।
ਅੱਜ ਕੱਲ ਪੰਜਾਬੀ ਸਿਨੇਮਾ ਪੰਜਾਬੀਆਂ ਨੂੰ ਸਿਰਫ਼ ਠਹਾਕੇ ਦੇ ਰਿਹਾ ਹੈ ਜੋ ਕਿ ਪੰਜਾਬੀਆਂ ਦੀ ਅਸਲ ਜ਼ਿੰਦਗੀ ਤੋਂ ਕੋਹਾਂ ਦੂਰ ਹੈ ਤੇ ਪੰਜਾਬੀਆਂ ਨੂੰ ਜ਼ਿੰਦਗੀ ਦੇ ਯਥਾਰਥ ਤੋਂ ਕੋਹਾਂ ਦੂਰ ਲਿਜਾ ਵੀ ਰਿਹਾ ਹੈ । ਜੇਕਰ ਇੱਕ ਅੱਧੇ ਸੱਜਣ ਨੇ ਯਥਾਰਥ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਡੀ ਸਸਤੀ ਮਾਨਸਿਕਤਾ ਨੇ ਉਸਨੂੰ ਨਕਾਰ ਦਿੱਤਾ । ਉਦਹਾਰਣ ਵਜੋਂ ਐਮੀ ਵਿਰਕ ਦੀ ਫਿਲਮ ਮੌੜ ਦੇਖੀ ਜਾ ਸਕਦੀ ਹੈ , ਇਹ ਠੀਕ ਹੈ ਕਿ ਐਮੀ ਵਿਰਕ ਦੀ ਅਵਾਜ਼ ਲਈ ਮੌੜ ਦੀ ਡਾਇਲਾਗ ਨਹੀ ਬਣੇ ਸਨ ਨਾਹੀ ਐਮੀ ਵਿਰਕ ਦੀ ਸਖਸ਼ੀਅਤ ਦਾ ਮੌੜ ਨਾਲ ਕੋਈ ਮੇਚ ਖਾਂਦਾ ਸੀ ਪਰ ਇਸ ਫਿਲਮ ਨੇ ਮਜ਼ਾਰਿਆਂ ਦੀ ਗੱਲ ਕੀਤੀ , ਬਟਾਈ ਪ੍ਰਣਾਲੀ ਦੀ ਗੱਲ ਕੀਤੀ , ਇਸ ਫਿਲਮ ਨੇ ਸਰਦਾਰਾ ਦੇ ਦੋਗਲੇ ਕਿਰਦਾਰ ਅਤੇ ਸਰਦਾਰਾਂ ਦੀ ਗੁੰਡਾਗਰਦੀ ਦੀ ਗੱਲ ਕੀਤੀ , ਇਸ ਫਿਲਮ ਨੇ ਦੱਸਿਆ ਕਿ ਸਮੇਂ ਦੀਆਂ ਹਕਮਤਾਂ ਤੇ ਸੱਤਾ ਦੇ ਸਿਸਟਮ ਨਾਲ ਪੰਗਾ ਲੈਣ ਵਾਲੇ ਬਾਗੀ ਹੁੰਦੇ ਨੇ ਤੇ ਸਾਡੇ ਲੋਕਾਂ ਦੇ ਅਸਲ ਹੀਰੋ ਬਾਗੀ ਹੀ ਹੁੰਦੇ ਨੇ । ਇਹ ਆਪਣੇ ਆਪ ਵਿੱਚ ਕੋਈ ਛੋਟੀ ਗੱਲ ਨਹੀ ਸੀ ਪਰ ਫਿਲਮ ਦਾ ਹਸਰ ਕੀ ਹੋਇਆ ਸਾਨੂੰ ਸਭ ਨੂੰ ਪਤਾ ਹੈ ।
ਹੁਣ ਦੂਜੀ ਉਦਹਾਰਣ ਦੇਖੋ 11 ਅਗਸਤ 2023 ਨੂੰ ਬੀ.ਜੇ.ਪੀ. ਵੱਲੋਂ ਗੁਰਦਾਸਪੁਰ ਤੋਂ M.P. ਅਤੇ ਉੱਤਰ ਭਾਰਤ ਦੇ ਕਿਸਾਨਾ ਦੇ ਦਿੱਲੀ ਨਾਲ ਸਿੰਗ ਭਿੜਨ ਸਮੇਂ ਕਿਸਾਨਾ ਦੇ ਹੱਕ ਵਿੱਚ ਖੜਨ ਦੀ ਬਜਾਇ ਬੀ.ਜੇ.ਪੀ. ਦੀ ਚਾਪਲੂਸੀ ਕਰਨ ਵਾਲੇ ਸੰਨੀ ਦਿਓਲ ਦੀ ਫਿਲਮ ਆ ਰਹੀ ਹੈ ਗਦਰ 2 , ਇਸ ਫਿਲਮ ਵਿੱਚ ਫਿਰ ਤੋਂ ਸੰਨੀ ਦਿਓਲ ਪਾਕਿਸਤਾਨ ਜਾਵੇਗਾ , ਫਿਰ ਤੋਂ ਜ਼ਿੰਦਾਬਾਦ ਮੁਰਦਾਬਾਦ ਹੋਵੇਗੀ , ਫਿਰ ਤੋਂ ਮਾਰ ਧਾੜ ਹੋਵੇਗੀ , ਫਿਰ ਤੋਂ ਬੜੀ ਹੀ ਚਲਾਕੀ ਨਾਲ ਮਜ਼ਹਬੀ ਜ਼ਹਿਰ ਸਾਡੇ ਮਨਾਂ ਅੰਦਰ ਭਰਿਆ ਜਾਣਾ ਹੈ , ਹੋ ਸਕਦਾ ਇਸ ਫਿਲਮ ਵਿੱਚ ਫਿਰ ਤੋਂ ਦਿਓਲ ਸਾਹਿਬ ਕੋਈ ਨਲਕਾ ਪੁੱਟਣ ਤੇ ਅਸੀਂ ਫਿਲਮ ਦੀ ਅਡਵਾਂਸ ਬੁਕਿੰਗ ਕਰਵਾ ਰਹੇ ਹਾਂ । ਹੁਣੇ ਹੁਣੇ ਪੰਜਾਬ ਵਿੱਚ ਹੜਾਂ ਦੀ ਮਾਰ ਪਈ ਸਨੀ ਦਿਓਲ ਜੋ ਫਿਲਮਾਂ ਵਿੱਚ ਨਲਕੇ ਪਟਦਾ ਫਿਰਦਾ , ਇੱਕ ਸਰਹੱਦ ਤੋਂ ਦੂਜੀ ਸਰਹੱਦ ਭੱਜਿਆ ਜਾਂਦਾ ਉਸਨੂੰ ਪੰਜਾਬ ਡੁੱਬਦਾ ਨਜ਼ਰ ਹੀ ਨਹੀ ਆਇਆ , ਪੰਜਾਬ ਅੰਦਰ ਫਿਰਕਾਪ੍ਰਸਤੀ ਦਾ ਬੀ.ਜੇ.ਪੀ .ਪੱਤਾ ਖੇਡ ਰਹੀ ਇਹ ਕਲਾਕਾਰ ਉਸੇ ਦਾ ਰਾਜਨੀਤੀ ਦਾ ਇੱਕ ਹਿੱਸਾ ਹੈ , ਪੰਜਾਬ ਵਿੱਚ ਨਸ਼ਿਆਂ ਦਾ ਤਾਂਡਵ ਰੋਕਣ ਲਈ ਲੋਕ ਗਦਰ ਮਚਾ ਰਹੇ ਹਨ ਤੇ ਇਹ ਕਲਾਕਾਰ ਤਾਂਡਵ ਮਚਾਉਣ ਵਾਲੇ ਪਾਸੇ ਖੜਾ ਹੈ , ਇਸ ਸਭ ਦੇ ਬਾਵਜੂਦ ਅਸੀਂ ਇਸਦੀ ਫਿਲਮ ਦੇਖਣੀ ਹੈ ਕਿਓਕਿ ਇਹ ਪੰਜਾਬ ਦਾ ਪੁੱਤ ਹੈ , ਇਹ ਪੰਜਾਬ ਤੋਂ M.P ਹੈ , ਇਸਦੇ ਡੌਲਿਆਂ, ਮੁੱਕਿਆਂ ਵਿੱਚ ਬੜੀ ਜਾਨ ਹੈ !
ਦੂਜੇ ਪਾਸੇ ਅਕਸ਼ੇ ਕੁਮਾਰ ਦੀ ਫਿਲਮ ਵੀ ਇਸੇ ਦਿਨ ਹੀ ਸਿਨੇਮਾ ਘਰਾਂ ਵਿੱਚ ਦਸਤਕ ਦੇਵੇਗੀ OMG 2 । ਇਸ ਫਿਲਮ ਦਾ ਕਲਾਕਾਰ ਵੀ ਪੰਜਾਬ ਦਾ ਜੰਮਿਆ ਹੈ , ਬੜੇ ਮੋਦੀ ਜੀ ਦੇ ਗੁਣਗਾਣ ਕਰਦਾ ਹੈ , ਦੇਸ਼ ਭਗਤ ਹੈ , ਨਾਗਰਿਕਤਾ ਭਾਰਤ ਦੀ ਛੱਡ ਚੁੱਕਿਆ ਹੈ , ਕਿਸਾਨੀ ਅੰਦੋਲਨ , ਹੜ੍ਹ , ਨਸ਼ੇ , ਬੇਰੁਜ਼ਗਾਰੀ , ਕਰੌਨਾ ਆਦਿ ਸਮੇਂ ਦਿਖਾਈ ਪੰਜਾਬ ਲਈ ਇਹ ਵੀ ਨਹੀ ਦਿੱਤੇ ਪਰ ਅਸੀਂ ਫਿਲਮ ਇਸਦੀ ਵੀ ਦੇਖਣੀ ਹੈ ਕਿਓਕਿ ਪੋਸਟਰ ਲੁੱਕ ਚ ਅਕਸ਼ੇ ਕੁਮਾਰ ਕਿਸੇ ਦੇਵ ਤੋਂ ਘੱਟ ਨਜ਼ਰ ਨਹੀ ਆ ਰਹੇ ਆਦਿ ।
ਸਾਡੇ ਵਿੱਚੋਂ ਕਿੰਨਿਆਂ ਨੂੰ ਸਨਦ ਹੈ ਕਿ ਪੰਜਾਬ ਦੇ ਮਸ਼ਹੂਰ ਸੰਪਾਦਕ ਬਲਵੀਰ ਪਰਵਾਨਾ ਜੀ ਦਾ ਕਿਸਾਨੀ ਅੰਦੋਲਨ ਤੇ ਨਾਵਲ ਪੰਜਾਬੀ ਸਾਹਿਤ ਨੂੰ ਭੇਂਟ ਹੋਇਆ ਹੈ ,”ਟਰਾਲੀ ਪੰਗਾ ” ਸ਼ਾਇਦ ਬਹੁਤ ਹੀ ਨਾਮਾਤਰ ਨੂੰ ਪਤਾ ਹੋਵੇ ।
ਬਚਪਨ ਵਿੱਚ ਇੱਕ ਫਿਲਮ ਦੇਖੀ ਸੀ ” ਮਦਰ ਇੰਡੀਆ ” ਅੱਜ ਵੀ ਇੱਕ ਇੱਕ ਸੀਨ ਯਾਦ ਹੈ ।
ਹੋਰ ਵੀ ਕੁਝ ਨੌਜਵਾਨ ਕੌਸਿਸ ਤਾਂ ਕਰਦੇ ਨੇ ਚੰਗਾ ਗਾਉਣ , ਚੰਗਾ ਲਿਖਣ , ਚੰਗਾ ਪੇਸ਼ ਕਰਨ ਦੀ ਪਰ ਸਾਡੀ ਮਾਨਸਿਕਤਾ ਤੇ ਪੂੰਜੀਵਾਦੀ ਸਾਹਿਤ ਭਾਰੂ ਹੋ ਚੁੱਕਿਆ ਹੈ ਜੋ ਸਾਨੂੰ ਯਥਾਰਥ ਤੋਂ ਕੋਹਾਂ ਦੂਰ ਲੈ ਜਾਂਦਾ ਹੈ। ਹੜਾਂ ਦੌਰਾਨ ਪੰਜਾਬ ਦੇ ਜਾਗਦੀ ਜਮੀਰ ਵਾਲੇ ਨੌਜਵਾਨ ਪੀੜਤਾਂ ਤੱਕ ਪੁੱਜੇ ਤੇ ਹੁਣ ਵੀ ਪਹੁੰਚ ਰਹੇ ਹਨ , ਨਸ਼ਿਆਂ ਖਿਲਾਫ਼ ਅਣਖੀ ਨੌਜਵਾਨਾ ਨੇ ਹਕੂਮਤ ਨਾਲ ਦੋ ਚਾਰ ਹੱਥ ਕਰਨੇ ਸ਼ੁਰੂ ਕਰ ਦਿੱਤੇ ਹਨ , ਬੇਰੁਜ਼ਗਾਰੀ , ਫਿਰਕਾਪ੍ਰਸਤੀ ਆਦਿ ਦੇ ਖਿਲਾਫ਼ ਪੰਜਾਬ ਦੇ ਲੋਕ ਜਾਗ ਰਹੇ ਹਨ , ਕਿਸਾਨੀ , ਮਜ਼ਦੂਰ ਮਸਲਿਆਂ ਤੇ ਟੱਕਰਾਂ ਸ਼ੁਰੂ ਹੋ ਰਹੀਆਂ ਹਨ ਪਰ ਕੀ ਕੋਈ ਉਪਰੋਕਤ ਤੇ ਫਿਲਮ ਬਣਾਵੇਗਾ ਜੇ ਬਣਾਵੇਗਾ ਤਾਂ ਕੀ ਅਸੀਂ ਦੇਖਣ ਜਾਵਾਂਗੇ । ਕੀ ਫਿਲਮ ਸਿਰਫ਼ ਫਿਲਮ ਹੁੰਦੀ ਹੈ ਇਸ ਭਰਮ ਚੋਂ ਬਾਹਰ ਆਵਾਂਗੇ ? ਸਾਹਿਤ ਸਮਾਜ ਨੂੰ ਦਿਸ਼ਾ ਦਿੰਦਾ ਹੈ ਜਾਂ ਸਮਾਜ ਸਾਹਿਤ ਨੂੰ ਇਹ ਸਵਾਲ ਦੋਵਾਂ ਨੂੰ ਪੂਰਕ ਸਮਝੇ ਬਿਨਾ ਸਮਝਿਆ ਨਹੀ ਜਾ ਸਕਦਾ ।

Leave a Reply

Your email address will not be published. Required fields are marked *