ਭਗਵੰਤ ਮਾਨ ਦਾ ਮਜਦੂਰ , ਮੁਲਾਜਮ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਹੋਇਆ : ਐਡਵੋਕੇਟ ਉੱਡਤ

ਮਾਲਵਾ

ਮਨਰੇਗਾ ਕਰਮਚਾਰੀਆ ਉੱਤੇ ਕੀਤੇ ਅੰਨੇ ਤਸ਼ੱਦਦ ਦੀ ਜੋਰਦਾਰ ਸਬਦਾ ਵਿੱਚ ਨਿਖੇਧੀ

ਮਾਨਸਾ, ਗੁਰਦਾਸਪੁਰ, 16 ਜੁਲਾਈ (ਸਰਬਜੀਤ ਸਿੰਘ)– ਬੀਤੇ ਦਿਨੀ ਆਪਣੀਆ ਹੱਕੀ ਤੇ ਜਾਇਜ ਨੂੰ ਲੈਕੇ ਖੰਨਾ ਵਿੱਖੇ ਸੂਬਾ ਪੱਧਰੀ ਸਾਤਮਈ ਰੋਸ ਪ੍ਰਦਰਸਨ ਕਰ ਰਹੇ ਮਨਰੇਗਾ ਕਰਮਚਾਰੀਆ ਤੇ ਬਦਲਾਅ ਵਾਲੀ ਨਿਕੰਮੀ ਮਾਨ ਸਰਕਾਰ ਨੇ ਅੰਨਾ ਤਸ਼ੱਦਦ ਕੀਤਾ , ਕਰਮਚਾਰੀਆ ਦੀਆ ਲੱਤਾ ਬਾਹਾ ਤੋੜੀਆ, ਲੜਕੀਆ ਨੂੰ ਗੁੱਤਾ ਤੋ ਫੜ ਕੇ ਘੜੀਸਿਆ ਗਿਆ , ਕਰਮਚਾਰੀਆ ਦੀਆ ਪੱਗਾ ਤੇ ਚੁੰਨੀਆ ਸੜਕਾ ਤੇ ਰੋਲੀਆ ਗਈਆ , ਮਾਨ ਸਰਕਾਰ ਵੱਲੋ ਸਾਤਮਈ ਪ੍ਰਦਰਸ਼ਨ ਕਰ ਰਹੇ ਕਰਮਚਾਰੀਆ ਤੇ ਕੀਤੇ ਜ਼ੁਲਮਾਂ ਦਾ ਹਿਸਾਬ ਕਿਤਾਬ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਲਿਆ ਜਾਵੇਗਾ , ਮਾਨ ਸਰਕਾਰ ਦੁਆਰਾ ਕੀਤੇ ਇਸ ਮਾੜੇ ਕਾਰੇ ਦੀ ਜੋਰਦਾਰ ਸਬਦਾ ਵਿੱਚ ਨਿਖੇਧੀ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ ( ਸੀਟੂ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਨਰੇਗਾ ਕਰਮਚਾਰੀ ਕਈ ਮਹੀਨਿਆ ਤੋ ਹੜਤਾਲ ਤੇ ਆਪਣੀਆਂ ਨਿਗੂਣੀਆ ਤਨਖਾਹਾ ਲੈਣ ਲਈ ਬੈਠੇ ਹਨ , ਉਨ੍ਹਾਂ ਦੀਆ ਮੰਗਾਂ ਮੰਨਣ ਦੀ ਥਾ ਤਸ਼ੱਦਦ ਦਾ ਰਸਤਾ ਅਖਤਿਆਰ ਕਰਨਾ ਮਾਨ ਸਰਕਾਰ ਦੀ ਅਰਥੀ ਵਿੱਚ ਆਖਰੀ ਕਿਲ ਸਾਬਤ ਹੋਵੇਗਾ। ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਅਜੇ ਵੀ ਹੋਸ ਵਿੱਚ ਆਵੇ , ਦੋਸੀ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕਰੇ ਤੇ ਮਨਰੇਗਾ ਕਰਮਚਾਰੀਆ ਦੀ ਜੱਥੇਬੰਦੀ ਨਾਲ ਬੈਠ ਕੇ ਗੱਲਬਾਤ ਕਰੇ ਤੇ ਉਨ੍ਹਾਂ ਦੇ ਮਸਲੇ ਹੱਲ ਕਰੇ , ਨਹੀ 2027 ਵਿੱਚ ਖਮਿਆਜਾ ਭੁਗਤਣ ਲਈ ਤਿਆਰ ਬਰ ਤਿਆਰ ਰਹੇ।

Leave a Reply

Your email address will not be published. Required fields are marked *