ਲੋਕਾਂ ਨੂੰ ਅੱਖਾਂ ਦਾਨ ਕਰਨ ਸਬੰਧੀ ਹੁਣ ਤੱਕ 1060 ਦੇ ਕਰੀਬ ਮਰਨ ਤੋਂ ਬਾਅਦ ਅੱਖਾਂ ਦਾਨ ਕਰਵਾਈਆਂ ਜਾ ਚੁਕੀਆਂ

ਗੁਰਦਾਸਪੁਰ

ਗੁਰਦਾਸਪੁਰ, 22 ਜੂਨ (ਸਰਬਜੀਤ ਸਿੰਘ)–ਮਰਨ ਉਪਰੰਤ ਅਖਾਂ ਦਾਨ 4 ਤੋਂ 6 ਘੰਟਿਆਂ ਦੇ ਅੰਦਰ-ਅੰਦਰ ਦਾਨ ਕੀਤੀਆਂ ਜਾ ਸਕਦੀਆਂ ਹਨ । ਪੰਜਾਬ ਵਿੱਚ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਫ਼ਰੀਦਕੋਟ ਪੀਜੀਆਈ ਚੰਡੀਗੜ੍ਹ ਵਿਖੇ ਦਾਨ ਕੀਤੀਆਂ ਜਾ ਸਕਦੀਆਂ ਹਨ । ਅੱਖਾਂ ਤੇ ਸਰੀਰ ਦਾਨ ਭਾਰਤ ਵੱਲੋਂ ਪਹਿਲੀ ਵਾਰ 1994 ਵਿੱਚ ਮਨੁੱਖ ਦੇ ਅੰਗਾਂ ਦਾ ਨਿਯਮ ਨੂੰ ਟਰਾਂਸਪਲਾਂਟੇਸ਼ਨ ਲਈ ਪਰਵਾਨ ਕੀਤਾ ਗਿਆ ।
ਜਾਣਕਾਰੀ ਦਿੰਦੇ ਹੋਏ ਸਕੱਤਰ ਬਲਜੀਤ ਸਿੰਘ, ਡਾਕਟਰ ਕੇਵਲ ਸਿੰਘ, ਪ੍ਰੋਫੈਸਰ ਬਹਾਦਰ ਸਿੰਘ, ਜ਼ਿਲ੍ਹਾ ਪ੍ਰਧਾਨ ਮਨਮੋਹਨ ਸਿੰਘ ਤੇ ਆਈ ਡੋਨਰ ਇੰਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਨੇ ਦੱਸਿਆ ਕਿ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਜੋ ਕਿ ਇਹ ਸਮਾਜ ਸੇਵੀ ਸੰਸਥਾ ਹੈ ਜੋ ਲੋਕਾਂ ਨੂੰ ਅੱਖਾਂ ਦਾਨ ਕਰਨ ਸਬੰਧੀ ਹੁਣ ਤੱਕ 1060 ਦੇ ਕਰੀਬ ਮਰਨ ਤੋਂ ਬਾਅਦ ਅੱਖਾਂ ਦਾਨ ਕਰਵਾਈਆਂ ਜਾ ਚੁਕੀਆਂ ਹਨ ਜੋ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਭੇਜੀਆਂ ਜਾ ਚੁੱਕੀਆਂ ਹਨ। ਸੈਂਕੜੇ ਹੀ ਨੇਤਰਹੀਣ ਲੋਕਾਂ ਨੂੰ ਅੱਖਾਂ ਦੀ ਰੋਸ਼ਨੀ ਪ੍ਰਦਾਨ ਕਰ ਚੁੱਕੀ ਹੈ। ਸੰਸਥਾ ਆਈ ਬੈਂਕ ਐਸੋਸੀਏਸ਼ਨ, ਆਫ ਇੰਡੀਆ ਹੈਦਰਾਬਾਦ ਪੰਜਾਬ ਸਰਕਾਰ ਦੇ ਸਾਰੇ ਮੈਡੀਕਲ ਕਾਲਜ ਅਤੇ ਹਸਪਤਾਲ ਜ਼ਿਲਾ ਸਿਹਤ ਵਿਭਾਗ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਲਡੀਮ ਸੁਸਾਇਟੀ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ।

Leave a Reply

Your email address will not be published. Required fields are marked *