ਮਿਡ -ਡੇ-ਮੀਲ ਵਰਕਰ ਯੂਨੀਅਨ (ਸੀਟੂ) ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ
ਬਠਿੰਡਾ, ਗੁਰਦਾਸਪੁਰ, 14 ਜੁਲਾਈ (ਸਰਬਜੀਤ ਸਿੰਘ)– ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾ ਕੇ ਬਦਲਾਅ ਦੇ ਨਾਮ ਤੇ ਸੱਤਾ ਵਿੱਚ ਆਈ ਮਾਨ ਸਰਕਾਰ ਨੇ ਵਰਕਿੰਗ ਕਲਾਸ ਨੂੰ ਸੱਭ ਤੋ ਵੱਧ ਲੁੱਟਿਆ ਤੇ ਕੁੱਟਿਆ ਤੇ ਆਪਣੀਆਂ ਚੌਣਾ ਤੋਂ ਪਹਿਲਾ ਦਿੱਤੀਆਂ ਗਰੰਟੀਆ ਨੂੰ ਪੂਰੀ ਤਰ੍ਹਾ ਵਿਸਾਰ ਦਿੱਤਾ, ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸਥਾਨਿਕ ਟੀਚਰਜ ਹੋਮ ਵਿੱਖੇ ਮਿਡ-ਡੇ-ਮੀਲ ਵਰਕਰ ਯੂਨੀਅਨ ( ਸੀਟੂ) ਦੇ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੂਬਾਈ ਪ੍ਰਧਾਨ ਕਾਮਰੇਡ ਚੰਦਰ ਸੇਖਰ ਨੇ ਕਿਹਾ ਕਿ ਮਿਡ ਡੇ ਮੀਲ ਵਰਕਰ ਨੂੰ ਪੰਜਾਬ ਵਿੱਚ ਸਾਰੇ ਦੇਸ ਨਾਲੋ ਪੈਸੇ ਦਿੱਤੇ ਜਾ ਰਹੇ ਹਨ , ਮਾਤਰ 3000 ਹਜਾਰ ਰੁਪਏ ਪ੍ਰਤੀ ਮਾਹ ਦੇ ਕੇ ਵਰਕਰਾ ਦਾ ਸੌਸਣ ਕੀਤਾ ਜਾ ਰਿਹਾ ਹੈ , ਬਲਕਿ ਗੁਵਾਂਢੀ ਸੂਬਿਆ ਹਿਮਾਚਲ ਪ੍ਰਦੇਸ਼, ਹਰਿਆਣਾ ਵਿੱਚ ਪੰਜਾਬ ਨਾਲੋ ਕਿਤੇ ਵੱਧ ਭੱਤਾ ਮਿਡ -ਡੇ-ਮੀਲ ਵਰਕਰਾ ਨੂੰ ਦਿੱਤਾ ਜਾ ਰਿਹਾ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆ ਸੀਟੂ ਦੇ ਸੂਬਾਈ ਮੀਤ ਪ੍ਰਧਾਨ ਦੇਵ ਰਾਜ ਵਰਮਾ ਤੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਨੇ ਚੌਣਾ ਤੋ ਪਹਿਲਾ ਪੰਜਾਬ ਦੇ ਮਿਡ-ਡੇ-ਮੀਲ ਵਰਕਰਾ ਨੂੰ ਮਾਨ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ , ਜੋ ਸਾਢੇ ਚਾਰ ਸਾਲਾ ਦੇ ਕਾਰਜਕਾਲ ਦੌਰਾਨ ਪੂਰਾ ਨਹੀ ਹੋਇਆ, ਉਨ੍ਹਾਂ ਕਿ ਮਿਡ ਡੇ ਮੀਲ ਵਰਕਰ ਯੂਨੀਅਨ ਸੀਟੂ ਨੂੰ ਪੰਜਾਬ ਮਜਬੂਤ ਕਰਕੇ ਮਾਨ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਸੰਘਰਸ ਤੇਜ ਕੀਤਾ ਜਾਵੇਗਾ ਤੇ ਆਉਣ ਵਾਲਿਆ ਵਿਧਾਨ ਸਭਾ ਚੋਣਾ ਵਿੱਚ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਇਆ ਜਾਵੇਗਾ ।
ਇਸ ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਸਾਥੀ ਸੇਰ ਸਿੰਘ ਫਰਬਾਹੀ, ਸਾਥੀ ਬਲਕਾਰ ਸਿੰਘ ਬਠਿੰਡਾ , ਹਰਪਾਲ ਕੌਰ ਬਰਨਾਲਾ, ਜਸਪਾਲ ਕੌਰ ਸੰਗਰੂਰ, ਕੁਲਵਿੰਦਰ ਕੌਰ ਬਠਿੰਡਾ ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।


