ਪੰਜਾਬੀ ਪ੍ਰੋਗਰਾਮ “ ਅਖਾੜਾ” ਲਈ ਗਾਇਕਾ ਮਿਸ ਰਿੰਪੀ ਨਵੇਂ ਟਰੈਕ “ਨੱਚ ਨੱਚ ਕੇ” ਨਾਲ ਹੋ ਰਹੇ ਹਾਜਿਰ : ਮਨੋਹਰ ਧਾਰੀਵਾਲ

ਗੁਰਦਾਸਪੁਰ


ਜਲੰਧਰ, ਗੁਰਦਾਸਪੁਰ, 1 ਜੂਨ (ਸਰਬਜੀਤ ਸਿੰਘ )– ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸਾਫ ਸੁਥਰੀ ਗਾਇਕੀ ਨਾਲ ਨਾਮਣਾ ਖੱਟਣ ਵਾਲੀ ਗਾਇਕਾ ਮਿਸ ਰਿੰਪੀ ਨਵੇਂ ਬਣ ਰਹੇ ਪੰਜਾਬੀ ਪ੍ਰੋਗਰਾਮ “ਅਖਾੜਾ” ਲਈ ਨਵੇਂ ਟਰੈਕ “ਨੱਚ ਨੱਚ ਕੇ” ਨਾਲ ਬਹੁਤ ਜਲਦੀ ਸਰੋਤਿਆਂ ਦੇ ਰੂਬਰੂ ਹੋ ਰਹੇ ਹਨ। ਇਸ ਟਰੈਕ ਦੇ ਗੀਤਕਾਰ ਬਲਬੀਰ ਬੀਰਾ ਹਨ। ਇਸ ਸਬੰਧੀ ਮਨੋਹਰ ਧਾਰੀਵਾਲ ਨੇ ਦੱਸਿਆ ਕਿ ਅਖਾੜਾ ਪ੍ਰੋਗਰਾਮ ਵਿੱਚ ਵੱਖ ਵੱਖ ਕਲਾਕਾਰ ਹਾਜਿਰ ਹੋਣਗੇ ਅਤੇ ਇਸ ਪ੍ਰੋਗਰਾਮ ਨੂੰ ਪੰਜਾਬੀ ਚੈਨਲ ਤੇ ਦਿਖਾਇਆ ਜਾਵੇਗਾ।ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਮਨੋਹਰ ਧਾਰੀਵਾਲ,ਕੋ ਪ੍ਰੋਡਿਊਸਰ ਬਲਵਿੰਦਰ ਕੁਮਾਰ ਕੁਵੈਤ, ਐਗਜੀਕਿਉਟਿਵ ਪ੍ਰੋਡਿਊਸਰ ਜੇ ਜੇ ਪ੍ਰੋਡਕਸ਼ਨ ਹਾਊਸ, ਪੇਸ਼ਕਸ਼ ਜਸਬੀਰ ਦੋਲੀਕੇ,ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼ , ਮਿਊਜ਼ਿਕ ਡਾਇਰੈਕਟਰ ਹਰੀ ਅਮਿਤ ,ਲੇਬਲ ਗੋਲਡ ਰਕਾਟ ਕੰਪਨੀ ਨਿਊਜ਼ੀਲੈਂਡ ਦਾ ਹੈ।ਇਸ ਪ੍ਰੋਗਰਾਮ ਦੀ ਸ਼ੂਟਿੰਗ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦੀ ਇਹ ਪ੍ਰੋਗਰਾਮ ਵਿੱਚ ਵੱਖ ਵੱਖ ਕਲਾਕਾਰ ਆਪ ਸੱਭ ਦੇ ਰੂਬਰੂ ਹੋਣਗੇ ।

Leave a Reply

Your email address will not be published. Required fields are marked *