ਮਾਣਯੋਗ ਭਾਰਤ ਚੋਣ ਕਮਿਸ਼ਨ ਦੇ ਅੰਡਰ ਸੈਕਟਰੀ ਰਾਕੇਸ਼ ਕੁਮਾਰ ਵਲੋਂ ਜ਼ਿਲ੍ਹਾ ਪੱਧਰੀ ਈ.ਵੀ.ਐਮ ਵੇਅਰਹਾਊਸ ਦਾ ਨਿਰੀਖਣ

ਗੁਰਦਾਸਪੁਰ

ਗੁਰਦਾਸਪੁਰ, 13 ਜੁਲਾਈ (ਸਰਬਜੀਤ ਸਿੰਘ)– ਰਾਕੇਸ਼ ਕੁਮਾਰ, ਅੰਡਰ ਸੈਕਟਰੀ, ਮਾਣਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਬਣੇ ਜ਼ਿਲ੍ਹਾ ਪੱਧਰੀ ਈ.ਵੀ.ਐਮ ਵੇਅਰਹਾਊਸ ਦਾ ਨਿਰੀਖਣ ਕੀਤਾ ਗਿਆ।

ਮਾਣਯੋਗ ਭਾਰਤ ਚੋਣ ਕਮਿਸ਼ਨ ਦੇ ਅੰਡਰ ਸੈਕਟਰੀ ਰਾਕੇਸ਼ ਕੁਮਾਰ ਵੱਲੋਂ ਵੇਅਰਹਾਊਸ ਦੇ ਸੁਰੱਖਿਆ ਪ੍ਰਬੰਧਾਂ, ਸਟਾਕ ਰਜਿਸਟਰ, ਲੋਗਬੁੱਕ, ਅੱਗ ਬੁਝਾਊ ਯੰਤਰਾਂ ਅਤੇ ਸਾਫ਼-ਸਫ਼ਾਈ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਅਤੇ ਬਿਲਕੁਲ ਸਹੀ ਪਾਏ ਗਏ, ਜਿਸ ‘ਤੇ ਉਨ੍ਹਾਂ ਵੱਲੋਂ ਪੂਰੀ ਤਸੱਲੀ ਪ੍ਰਗਟਾਈ ਗਈ।

ਇਸ ਮੌਕੇ ਵੱਖ-ਵੱਖ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।ਨਿਰੀਖਣ ਦੌਰਾਨ ਰਾਸਜੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਚੋਣ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਅਤੇ ਪਾਰਦਰਸ਼ਤਾ ‘ਤੇ ਮੁਕੰਮਲ ਸੰਤੁਸ਼ਟੀ ਜ਼ਾਹਰ ਕੀਤੀ ਗਈ।

ਇਸ ਤੋਂ ਬਾਅਦ ਉਨ੍ਹਾਂ ਵੱਲੋਂ ਪਿੰਡ ਘੁੱਲਾ ਵਿਖੇ ਨਵੇਂ ਉਸਾਰੇ ਜਾ ਰਹੇ ਈ.ਵੀ.ਐਮ. ਵੇਅਰਹਾਊਸ ਦਾ ਵੀ ਦੌਰਾ ਕੀਤਾ ਗਿਆ। ਉਨ੍ਹਾਂ ਨੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਗਿਆ।

ਇਸ ਤੋਂ ਬਾਅਦ ਮਾਣਯੋਗ ਭਾਰਤ ਚੋਣ ਕਮਿਸ਼ਨ ਰਾਕੇਸ਼ ਕੁਮਾਰ, ਅੰਡਰ ਸੈਕਟਰੀ ਵੱਲੋਂ ਵਿਧਾਨ ਸਭਾ ਹਲਕਾ 04-ਗੁਰਦਾਸਪੁਰ ਅਤੇ 06-ਕਾਦੀਆਂ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਵੀ ਕੀਤਾ ਅਤੇ ਪੋਲਿੰਗ ਸਟੇਸ਼ਨਾਂ ਦੀਆਂ Assured Minimum Facilities ਜਿਵੇਂ ਕਿ ਪੀਣ ਵਾਲਾ ਪਾਣੀ, ਰੈਂਪ, ਬਿਜਲੀ ਅਤੇ ਪਖਾਨੇ ਆਦਿ ਦੇ ਪ੍ਰਬੰਧਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਚੈਕਿੰਗ ਦੌਰਾਨ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਇਹ ਸਾਰੀਆਂ ਸਹੂਲਤਾਂ (AMF) ਮੁਕੰਮਲ ਰੂਪ ਵਿੱਚ ਉਪਲਬਧ ਪਾਈਆਂ ਗਈਆਂ, ਜਿਸ ‘ਤੇ ਉਨ੍ਹਾਂ ਨੇ ਮੁਕੰਮਲ ਤਸੱਲੀ ਪ੍ਰਗਟਾਈ।

ਇਸ ਮੌਕੇ ਆਦਿੱਤਿਆ ਉੱਪਲ, ਆਈ.ਏ.ਐਸ. ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ, ਗੁਰਸਿਮਰਨ ਸਿੰਘ ਢਿੱਲੋਂ, ਪੀ.ਸੀ.ਐਸ. ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ, ਅਸ਼ੋਕ ਕੁਮਾਰ, ਪੀ.ਸੀ.ਐਸ. ਐਸ.ਡੀ.ਐਮ. ਗੁਰਦਾਸਪੁਰ, ਵਿਸ਼ਾਲ ਮਹਿਤਾ ਐਕਸੀਅਨ, ਕੈਨਾਲ ਐਂਡ ਗਰਾਂਊਡ ਵਾਟਰ ਡਵੀਜ਼ਨ ਗੁਰਦਾਸਪੁਰ-ਕਮ-ਨੋਡਲ ਅਫ਼ਸਰ ਈ.ਵੀ.ਐਮ, ਜਸਪ੍ਰੀਤ ਸਿੰਘ ਐਕਸੀਅਨ ਪੀ.ਡਬਲਿਊ.ਡੀ. ( ਬੀ ਐਂਡ ਆਰ) ਗੁਰਦਾਸਪੁਰ, ਮਨਜਿੰਦਰ ਸਿੰਘ ਬਾਜਵਾ ਚੋਣ ਤਹਿਸੀਲਦਾਰ ਅਤੇ ਸੁਨੀਲ ਕੁਮਾਰ ਚੋਣ ਕਾਨੂੰਗੋ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Leave a Reply

Your email address will not be published. Required fields are marked *