‘ਆਪ’ ਸਰਕਾਰ ਨੇ ਆਪਣੇ ਆਗੂਆਂ ਤੇ ਮੰਤਰੀ ਨੂੰ ਦੂਜਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੀ ਖੁੱਲ ਦਿੱਤੀ ਹੈ: ਬਾਜਵਾ

ਪੰਜਾਬ

ਜੇ ਕਟਾਰੂਚੱਕ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਮਿਸਾਲ ਕਾਇਮ ਕੀਤੀ ਗਈ ਹੁੰਦੀ, ਤਾਂ ਕੁਲਦੀਪ ਕੁਮਾਰ ਵਰਗੇ ਆਗੂਆਂ ਨੇ ਕਿਸੇ ਵੀ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਦੀ ਹਿੰਮਤ ਨਾ ਕੀਤੀ ਹੁੰਦੀ: ਵਿਰੋਧੀ ਧਿਰ ਦੇ ਆਗੂ

ਚੰਡੀਗੜ੍ਹ, ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)–ਰਾਜਸਥਾਨ ਪੁਲਿਸ ਵੱਲੋਂ ਅਬੋਹਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ‘ਤੇ ਇੱਕ ਔਰਤ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤੇ ਜਾਣ ਤੋਂ ਬਾਅਦ, ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਪੰਜਾਬ ਦੀ ‘ਆਪ’ ਸਰਕਾਰ ਨੂੰ ਆਪਣੇ ਨੇਤਾਵਾਂ ਅਤੇ ਮੰਤਰੀਆਂ ਨੂੰ ਆਪਣੀ ਸ਼ਕਤੀ ਦੀ ਘਟੀਆ ਤਰੀਕੇ ਨਾਲ ਵਰਤੋਂ ਕਰਨ ਦੀ ਖੁੱਲ ਦੇਣ ਲਈ ਨਿੰਦਾ ਕੀਤੀ।

ਬਾਜਵਾ ਨੇ ਅੱਗੇ ਕਿਹਾ, “ਜੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਾਲੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਮਿਸਾਲ ਕਾਇਮ ਕੀਤੀ ਹੁੰਦੀ, ਤਾਂ ਕੁਲਦੀਪ ਕੁਮਾਰ ਵਰਗੇ ਸਥਾਨਕ ‘ਆਪ’ ਆਗੂਆਂ ਨੇ ਰਾਜਸਥਾਨ ਦੀ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਦੀ ਹਿੰਮਤ ਨਾ ਕੀਤੀ ਹੁੰਦੀ”।

ਖ਼ਬਰਾਂ ਦਾ ਹਵਾਲਾ ਦਿੰਦੇ ਹੋਏ, ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਔਰਤ ਨੇ ਅਬੋਹਰ ਦੇ ‘ਆਪ’ ਆਗੂ ‘ਤੇ ਇਹ ਵੀ ਦੋਸ਼ ਲਾਇਆ ਕਿ ਹਲਕਾ ਇੰਚਾਰਜ ਨੇ ਉਸ ਨੂੰ ਕੋਲਡ ਡਰਿੰਕ ਵਿੱਚ ਗਰਭਪਾਤ ਦੀਆਂ ਕੁਝ ਗੋਲੀਆਂ ਦਿੱਤੀਆਂ ਗਈਆਂ ਤਾਂ ਜੋ ਉਸ ਦੀ ਗਰਭਪਾਤ ਹੋ ਸਕੇ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਇਹ ਰਾਜਸਥਾਨ ਦੇ ਸ੍ਰੀਗੰਗਾਨਗਰ ਦੀ ਪੁਲਿਸ ਹੀ ਸੀ, ਜਿਸ ਨੇ ‘ਆਪ’ ਆਗੂ ਕੁਲਦੀਪ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜੇ ਪੀੜਤ ਔਰਤ ਨੇ ਪੰਜਾਬ ਪੁਲਿਸ ਨੂੰ ਪਹੁੰਚ ਕੀਤੀ ਹੁੰਦੀ ਤਾਂ ‘ਆਪ’ ਨੇ ਪੰਜਾਬ ਪੁਲਿਸ ਕੋਈ ਕਾਰਵਾਈ ਨਾ ਕਰਨ ਲਈ ਪ੍ਰਭਾਵਿਤ ਕਰਨਾ ਸੀ।

“ਮੇਰੇ ਵੱਲੋਂ ਪੰਜਾਬ ਵਿੱਚ ਪੁਲਿਸ ਦੀ ਭਰੋਸੇਯੋਗਤਾ ਬਾਰੇ ਸ਼ੱਕ ਕਰਨ ਦਾ ਕਾਰਨ ਇਹ ਹੈ ਹੈ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਖ਼ਿਲਾਫ਼ ਪੁਖ਼ਤਾ ਸਬੂਤਾਂ ਦੇ ਬਾਵਜੂਦ, ਅਜੇ ਤੱਕ ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਵਿਡੰਬਣਾ ਇਹ ਹੈ ਕਿ ਜਿਹੜੇ ਲੋਕ ਕੈਬਨਿਟ ਮੰਤਰੀ ਵੱਲੋਂ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਪੀੜਤ ਦੀ ਮਦਦ ਕਰ ਰਹੇ ਹਨ, ਉਨ੍ਹਾਂ ਨੂੰ ਨਿਰਾਸ਼ ਕਰਨ ਲਈ ਜਾਅਲੀ ਐਫਆਈਆਰ ਦਰਜ ਕੀਤੀਆਂ ਜਾ ਰਿਹਾ ਹਨ”, ਵਿਰੋਧੀ ਧਿਰ ਦੇ ਆਗੂ ਨੇ ਕਿਹਾ।

ਬਾਜਵਾ ਨੇ ਦੁਹਰਾਇਆ ਕਿ ਐਸਆਈਟੀ ਬਣਾਉਣ ਦਾ ਇੱਕੋ ਇੱਕ ਉਦੇਸ਼ ਪੀੜਤ ‘ਤੇ ਦਬਾਅ ਪਾਉਣਾ ਸੀ ਕਿ ਉਹ ਆਪਣਾ ਵੀਡੀਓ ਬਿਆਨ ਅਤੇ ਸ਼ਿਕਾਇਤ ਵਾਪਸ ਲੈ ਲਵੇ। ਲੱਗਦਾ ਹੈ ਕਿ ਐਸਆਈਟੀ ਹਰ ਉਸ ਵਿਅਕਤੀ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ ਜੋ ਪੀੜਤ ਦੀ ਮਦਦ ਕਰ ਰਿਹਾ ਸੀ।

Leave a Reply

Your email address will not be published. Required fields are marked *