ਗੁਰਦਾਸਪੁਰ, 17 ਮਈ (ਸਰਬਜੀਤ ਸਿੰਘ)–ਅੱਜ ਪੰਜਾਬ ਕਿਸਾਨ ਯੂਨੀਅਨ ਵਲੋਂ ਗੁਰਦਾਸਪੁਰ ਅਤੇ ਦੀਨਾਨਗਰ ਬਲਾਕ ਦੇ ਕਿਸਾਨਾਂ ਦਾ ਇਜਲਾਸ ਪਿੰਡ ਉਚਾਧਕਾਲਾ ਬਲਬੀਰ ਸਿੰਘ ਉਚਾਧਕਾਲਾ ਅਤੇ ਪਲਵਿੰਦਰ ਸਿੰਘ ਬਿਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਅਾ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ ਲੱਖਣਕਲਾਂ ਅਤੇ ਲਿਬਰੇਸ਼ਨ ਆਗੂ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਸਾਨਾਂ ਨੂੰ ਵਿਸ਼ਾਲ ਏਕਤਾ ਉਸਾਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਦਿਲੀ ਮੋਰਚੇ ਦੌਰਾਨ ਮੋਦੀ ਸਰਕਾਰ ਤੋਂ ਵਾਪਸ ਕਰਵਾਏ ਤਿੰਨ ਕਾਲੇ ਕਾਨੂੰਨਾਂ ਨੂੰ ਸਰਕਾਰ ਚੋਰ ਮੋਰੀਆਂ ਰਾਹੀਂ ਲਾਗੂ ਕਰਨ ਲਈ ਯਤਨਸ਼ੀਲ ਹੈ। ਦਾਣਾ ਮੰਡੀਆਂ ਨੂੰ ਤੋੜਨ ਲਈ ਇਸ ਖੇਤਰ ਵਿਚ ਅਡਾਨੀ ਦਾ ਕਬਜ਼ਾ ਕਰਾਉਣ ਲਈ ਮੋਦੀ ਸਰਕਾਰ ਨੇ ਅਡਾਨੀ ਦੇ ਸੈਲੋ ਐਫ ਸੀ ਆਈ ਨੂੰ ਠੇਕੇ ਉਪਰ ਦੇ ਦਿਤੇ ਹਨ ਅਤੇ ਇਕ ਅੱਧ ਸਾਲ ਵਿੱਚ ਸਰਕਾਰ ਮੁਕੰਮਲ ਕਟਰੌਲ ਅਡਾਨੀ ਦੇ ਸਪੁਰਦ ਕਰ ਦੇਵੇਗੀ। ਮੋਦੀ ਸਰਕਾਰ ਨੇ ਪਹਿਲਾਂ ਹੀ ਪੇਂਡੂ ਵਿਕਾਸ ਫੰਡ ਦਾ 3500 ਕਰੋੜ ਰੁਪਏ ਰੋਕ ਰੱਖੇ ਹਨ ਅਤੇ ਸ਼ਰਤਾਂ ਲਾਈਆਂ ਜਾ ਰਹੀਆਂ ਹਨ ਕਿ ਪੰਜਾਬ ਦੇ ਕਿਸਾਨ ਨਿਜੀ ਵਪਾਰੀਆਂ ਨੂੰ ਆਪਣੀਆਂ ਫ਼ਸਲਾਂ ਦੀ ਵੇਚ ਵਟਤ ਕਰਨ। ਮੋਦੀ ਸਰਕਾਰ ਐਮ ਐਸ ਪੀ ਅਤੇ ਘੱਟੋ ਘੱਟ ਸਮਰਥਨ ਮੁੱਲ ਲਾਗੂ ਕਰਨ ਦੇ ਵਾਇਦਿਆ ਤੋਂ ਭੱਜ ਰਹੀ ਹੈ। ਸਰੋਂ ਦਾ ਸਮਰਥਨ ਮੁੱਲ 5400 ਹੋਂਣ ਦੇ ਬਾਵਜੂਦ ਸਰਕਾਰ ਅਤੇ ਵਪਾਰੀਆਂ ਨੇ ਕਿਸਾਨਾਂ ਦੀ ਸਰੋਂ ਨੂੰ 4400 ਰੁਪਏ ਨੂੰ ਲੁੱਟਿਆ ਗਿਆ ਹੈ। ਇਜਲਾਸ ਨੇ ਮਾਨ ਸਰਕਾਰ ਦੁਆਰਾ ਬਿਜਲੀ ਦਰਾਂ ਵਿਚ ਕੀਤੇ ਵਾਧੇ ਦੀ ਨਿਖੇਦੀ ਕਰਦਿਆਂ ਕਿਹਾ ਕਿ ਇਸ ਵਾਧੇ ਨਾਲ ਪਹਿਲਾਂ ਹੀ ਹਟਕੋਰਿਆਂ ਨਾਲ ਚਲ ਰਹੀ ਛੋਟੀ ਇਨਡਸਟਰੀ ਉਜਾੜੇ ਦਾ ਸ਼ਿਕਾਰ ਬਣੇਗੀ।ਮਾਨ ਸਰਕਾਰ ਦੀ ਨਸ਼ਿਆਂ ਨੂੰ ਕੰਟਰੋਲ ਨਾ ਕਰਨ ਬਾਬਤ ਨਿਖੇਧੀ ਕਰਦਿਆਂ ਕਿਹਾ ਗਿਆ ਕਿ ਨਸ਼ਿਆਂ ਵਿਚ ਪਹਿਲਾਂ ਤੋਂ ਵੀ ਵਾਧਾ ਹੋਇਆ ਹੈ। ਇਜਲਾਸ ਵਿੱਚ ਮੰਗ ਕੀਤੀ ਗਈ ਕਿ ਬੰਦ ਪਏ ਸੂਏ ਖਾਲਾ ਵਿੱਚ ਪਾਣੀ ਆਉਣਾ ਯਕੀਨੀ ਬਣਾਇਆ ਜਾਵੇ। ਇਜਲਾਸ ਵਿੱਚ ਦਿਲੀ ਵਿਚ ਚਲ ਰਹੇ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਇਸ ਮਸਲੇ ਉਪਰ ਧਾਰੀ ਚੁੱਪ ਨੂੰ ਬਰਿਜ ਭੂਸ਼ਣ ਸ਼ਰਨ ਸਿੰਘ ਦੀ ਹਮਾਇਤ ਦਸਿਆ ਗਿਆ। ਇਸ ਸਮੇਂ ਬਲਬੀਰ ਸਿੰਘ ਬੈਂਸ, ਹਰਬੰਸ ਸਿੰਘ ਕਾਲਾ ਨੰਗਲ,ਲਾਭ ਸਿੰਘ ਮੱਲ੍ਹੀ, ਅਜੀਤ ਸਿੰਘ ਨੰਬਰਦਾਰ, ਕੁਲਦੀਪ ਸਿੰਘ ਸਾਧੂਚੱਕ, ਸਰਤਾਜ਼ ਸਿੰਘ, ਦਲਜੀਤ ਸਿੰਘ , ਸੁਖਬੀਰ ਸਿੰਘ ਧੂਤ ਅਤੇ ਥੂੜਾ ਸਿੰਘ ਭਾਗੋਕਾਵਾਂ ਸ਼ਾਮਲ ਸਨ


