ਮੋਗੇ ਦੇ ਪਿੰਡ ਰੋਡੇ ‘ਚ ਪੁੱਤ ਲਵਪ੍ਰੀਤ ਸਿੰਘ ਨੇ ਆਪਣੇ ਪਿਓ ਨੂੰ ਸਿਰ ‘ਚ ਸੱਟਾਂ ਮਾਰ ਕੇ ਮੌਤ ਦੇ ਘਾਟ ਉਤਾਰਿਆ,ਪੁਲਸ ਨੇ ਮ੍ਰਿਤਕ ਦੀ ਭੈਣ ਦੇ ਬਿਆਨਾਂ ਅਨੁਸਾਰ ਭਜੀਤੇ ਤੇ ਕੀਤਾ ਕਤਲ ਦਾ ਮਾਮਲਾ ਦਰਜ਼ – ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਮੋਗਾ, ਗੁਰਦਾਸਪੁਰ, 11 ਜੁਲਾਈ (ਸਰਬਜੀਤ ਸਿੰਘ)– ਅੱਜਕਲ੍ਹ ਦੇ ਜ਼ਮਾਨੇ ਵਿੱਚ ਸਮਾਜ ਨੂੰ ਪਤਾ ਕੀ ਹੁੰਦਾ ਜਾਂ ਰਿਹਾ ਹੈ ਕਿ ਸਹਿਣਸ਼ੀਲਤਾ ਤੇ ਦਇਆ ਧਰਮ ਲੋਕਾਂ ਵਿਚੋਂ ਖੰਭ ਲਾ ਕੇ ਉੱਡ ਗਿਆ ਹੈ,ਕ੍ਰੋਧ ਹੰਕਾਰ ਵਿੱਚ ਲੋਕਾਂ ਨੂੰ ਆਪਣਾ ਪਰਾਇਆ ਭੁੱਲ ਚੁੱਕਾ ਹੈ,ਰੱਬ ਵਰਗੇ ਪ੍ਰਵਾਰਕ ਰਿਸ਼ਤਿਆਂ ਨਾਤਿਆਂ ਨੂੰ ਤਾਰ ਤਾਰ ਕੀਤਾ ਜਾ ਰਿਹਾ,ਮਾਂ ਵੱਲੋਂ ਧੀ ਦਾ ਕਤਲ,ਪਤਨੀ ਵੱਲੋ ਪਤੀ ਦਾ ਕਤਲ, ਪੁੱਤ ਵੱਲੋਂ ਪਿਓ ਦਾ ਕਤਲ ਅਤੇ ਪਿਓ ਵੱਲੋਂ ਪੁੱਤ ਦਾ ਕਤਲ ਕਰਨ ਵਰਗੀਆਂ ਘਟਨਾਵਾਂ ਦੀ ਲਹਿਰ ਚੱਲੀ ਹੋਈ ਹੈ ਅਤੇ ਇਸੇ ਲਹਿਰ ਦੀ ਕੜੀ ਤਹਿਤ ਮੋਗੇ ਦੇ ਪਿੰਡ ਰੋਡੇ’ਚ ਪੁੱਤਰ ਵੱਲੋਂ ਪਿਓ ਨੂੰ ਮਾਮੂਲੀ ਝਗੜੇ ਤੋਂ ਬਾਅਦ ਮੌਤ ਦੇ ਘਾਟ ਉਤਾਰਨ ਵਾਲੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ,ਪੁਲਸ ਨੇ ਮਿਰਤਕ ਦੀ ਭੈਣ ਦੇ ਬਿਆਨਾਂ ਤਹਿਤ ਭਤੀਜੇ ਲਵਪ੍ਰੀਤ ਸਿੰਘ ਤੇ ਕਤਲ ਦਾ ਮਾਮਲਾ ਦਰਜ਼ ਕਰ ਲਿਆ ਹੈ, ਪਿੰਡ ਵਿੱਚ ਇਸ ਕਤਲ ਕਰਕੇ ਗਹਿਰਾ ਸਦਮਾ ਚੱਲ ਰਿਹੈ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਪਿਓ ਦੇ ਕਾਤਲ ਪੁੱਤਰ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਘਟਨਾ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਦੋਸ਼ੀ ਪੁੱਤ ਸਜ਼ਾ ਦਿੱਤੀ ਜਾਵੇ,ਇੰਨਾ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦੁਖਦਾਈ ਘਟਨਾ ਤੇ ਦੁਖ ਦਾ ਪ੍ਰਗਟਾਵਾ ਤੇ ਦੋਸੀ ਪੁੱਤ ਨੂੰ ਸਜ਼ਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਮਿਰਤਕ ਦੀ ਭੈਣ ਵੱਲੋਂ ਪੁਲੀਸ ਨੂੰ ਦਿੱਤੇ ਬਿਆਨਾਂ ਅਨੁਸਾਰ ਦੱਸਿਆ ਕਿ ਪਿਤਾ ਸ਼ਰਾਬ ਪੀ ਕੇ ਬਾਹਰੋਂ ਆਇਆ ਅਤੇ ਮੇਰਾ ਭਾਣਜਾ ਲਵਪ੍ਰੀਤ ਉਸ ਨੂੰ ਗ਼ਲਤ ਬੋਲਣ ਲੱਗਾ ਅਤੇ ਇਸ ਮਾਮੂਲੀ ਝਗੜੇ ਵਿਚ ਪੁੱਤ ਦਾ ਗੁੱਸੇ ਅਤੇ ਕ੍ਰੋਧ ਵਾਲਾ ਪਾਰਾ ਵਧ ਗਿਆ ਕਿ ਉਸ ਨੇ ਆਪਣੇ ਪਿਤਾ ਦੇ ਇੱਕ ਮਜ਼ਬੂਤ ਡਾਂਗ ਨਾਲ ਸਿਰ ਤੇ ਕਈ ਵਾਰ ਕੀਤੇ ਅਤੇ ਜਿਸ ਸਿੱਟੇ ਵਜੋਂ ਪਿਤਾ ਦੀ ਹਸਪਤਾਲ ਵਿੱਚ ਮੌਤ ਹੋ ਗਈ, ਭਾਈ ਖਾਲਸਾ ਨੇ ਪੁਲਸ ਮਿਰਤਕ ਦੀ ਭੈਣ ਦੇ ਬਿਆਨਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਭਾਈ ਖਾਲਸਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਮੰਦਭਾਗੀ ਘਟਨਾ ਤੇ ਗਹਿਰਾ ਦੁੱਖ਼ ਪ੍ਰਗਟ ਕਰਦੀ ਹੋਈ ਮੰਗ ਕਰਦੀ ਹੋਈ ਦੋਸ਼ੀ ਨੂੰ ਸਜ਼ਾ ਦੇਣ ਦੀ ਮੰਗ ਕਰਨ ਦੇ ਨਾਲ ਨਾਲ ਲੋਕਾਂ ਨੂੰ ਸਹਿਣਸ਼ੀਲਤਾ ਦਇਆ ਧਰਮ ਅਤੇ ਕ੍ਰੋਧ ਨੂੰ ਵੱਸ ਕਰਨ ਲਈ ਗੁਰਬਾਣੀ ਅਤੇ ਨਾਮ ਜਪਣ ਦੀ ਬੇਨਤੀ ਕਰਦੀ ਹੈ, ਭਾਈ ਖਾਲਸਾ ਨੇ ਇਥੇ ਇਹ ਗੱਲ ਕਰਨੀ ਬਣਦੀ ਹੈ ਕਿ ਕ੍ਰੋਧ ਨੇ ਇੱਕ ਮਿੰਟ ਵਿਚ ਸਾਰਾ ਘਰ ਬਰਬਾਦ ਕਰ ਕੇ ਰੱਖ ਦਿੱਤਾ, ਪਿਓ ਦੁਨੀਆਂ ਤੋਂ ਚਲਿਆ ਗਿਆ ਅਤੇ ਪੁੱਤਰ ਜੇਲ੍ਹ ਵਿੱਚ ਚਲਿਆਂ ਗਿਆ ਅਤੇ ਬੱਚਿਆਂ ਦਾ ਭਵਿੱਖ ਦਾਅ ਤੇ ਲੱਗ ਗਿਆ ।

Leave a Reply

Your email address will not be published. Required fields are marked *